ਚੰਡੀਗੜ੍ਹ — ਕੁਝ ਬੱਚੇ ਖਾਨ-ਪੀਣ 'ਚ ਬਹੁਤ ਨਖਰਾ ਕਰਦੇ ਹਨ ਜਾਂ ਕਹਿ ਸਕਦੇ ਹਾਂ ਕਿ ਕੁਝ ਲੋਕਾਂ ਨੂੰ ਭੁੱਖ ਨਹੀਂ ਲਗਦੀ। ਬੱਚੇ ਭੋਜਨ ਨਾ ਕਰਨ ਤਾਂ ਸਰੀਰ ਦੇ ਵਿਕਾਸ 'ਤੇ ਵੀ ਅਸਰ ਪੈਂਦਾ ਹੈ। ਜੇਕਰ ਤੁਸੀਂ ਭੋਜਨ ਨਹੀਂ ਕਰੋਗੇ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਕਮਜ਼ੋਰੀਆਂ ਹੋਣ ਦਾ ਡਰ ਹੋ ਜਾਂਦਾ ਹੈ। ਆਯੂਰਵੈਦ 'ਚ ਭੁੱਖ ਨਾ ਲੱਗਣ ਦੀਆਂ ਬੀਮਾਰੀਆਂ ਦੇ ਇਲਾਜ ਹਨ ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ।
1. ਇਕ ਗਿਲਾਸ ਪਾਣੀ 3 ਗ੍ਰਾਮ ਪੁਦੀਨਾ, ਜ਼ੀਰਾ, ਹਿੰਗ, ਕਾਲੀ ਮਿਰਚ ਅਤੇ ਨਮਕ ਪਾ ਕੇ ਗਰਮ ਕਰਕੇ ਪੀਣ ਨਾਲ ਭੁੱਖ ਵਧਦੀ ਹੈ।
2. ਭੋਜਨ ਕਰਨ ਤੋਂ ਅੱਧਾ ਘੰਟਾਂ ਪਹਿਲਾਂ ਅਦਰਕ ਦੀ ਚਟਨੀ ਖਾਓ ਇਸ ਨਾਲ ਭੁੱਖ ਨਾ ਲੱਗਣ ਦੀ ਬੀਮਾਰੀ ਖਤਮ ਹੋ ਜਾਵੇਗੀ।
3. ਧਨੀਆ, ਛੋਟੀ ਇਲਾਇਚੀ ਅਤੇ ਕਾਲੀ ਮਿਰਚ ਨੂੰ ਸਮਾਨ ਮਾਤਰਾ ਪੀਸ ਕੇ ਇਕ ਚੌਥਾਈ ਚਮਚ ਘਿਓ ਅਤੇ ਚੀਨੀ ਮਿਲਾ ਲਓ। ਇਸ ਤੋਂ ਇਸ ਮਿਸ਼ਰਣ ਨੂੰ ਭੋਜਨ ਤੋਂ ਪਹਿਲਾਂ ਖਾਓ। ਇਸ ਨੂੰ ਖਾਣ ਨਾਲ ਭੁੱਖ ਜ਼ਰੂਰ ਵੱਧੇਗੀ।
4. ਭੁੱਖ ਵਧਾਉਣ ਲਈ ਲੱਸੀ ਦਾ ਵਰਤੋਂ ਵੀ ਕਰ ਸਕਦੇ ਹੋ। ਰੋਜ਼ ਲੱਸੀ ਦੀ ਵਰਤੋਂ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਅਤੇ ਭੁੱਕ ਵਧਦੀ ਹੈ।
5. ਇਮਲੀ ਦੀਆਂ ਕੁਝ ਪੱਤਿਆਂ ਦੀ ਚਟਨੀ ਬਣਾ ਕੇ ਖਾਣ ਨਾਲ ਭੁੱਖ ਵੀ ਵੱਧਦੀ ਹੈ ਅਤੇ ਭੋਜਨ ਹਜ਼ਮ ਵੀ ਜਲਦੀ ਹੁੰਦਾ ਹੈ।
ਦੇਰ ਤੱਕ ਸੌਣਾ ਹੋ ਸਕਦਾ ਹੈ ਨੁਕਸਾਨਦਾਇਕ
NEXT STORY