ਮੱਛੀ ਨਾਲ ਬਣੇ ਪਕਵਾਨ ਬਹੁਤ ਖਾਣ 'ਚ ਸੁਆਦੀ ਹੀ ਨਹੀਂ ਹੁੰਦੇ, ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹੈ। ਜੇਕਰ ਤੁਸੀਂ ਮੱਛੀ ਦੇ ਪੋਸ਼ਣ ਦੀ ਪੂਰੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਠੀਕ ਢੰਗ ਨਾਲ ਪਕਾਉਣ ਬਹੁਤ ਜ਼ਰੂਰੀ ਹੈ। ਇਸ ਲਈ ਮੱਛੀ ਨੂੰ ਪਕਾਉਣ ਵੇਲੇ ਕੁਝ ਗੱਲਾਂ ਦੇ ਬਾਰੇ 'ਚ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣੀਏ ਇਨ੍ਹਾਂ ਗੱਲਾਂ ਬਾਰੇ:
* ਜੇਕਰ ਤੁਸੀਂ ਬਜ਼ਾਰ 'ਚੋਂ ਕਈ ਦਿਨਾਂ ਪਹਿਲਾਂ ਹੀ ਮੱਛੀ ਨੂੰ ਖ਼ਰੀਦ ਦੇ ਫਰਿੱਜ 'ਚ ਰੱਖ ਲੈਂਦੇ ਹੋ ਅਤੇ ਹਫ਼ਤੇ-10 ਦਿਨਾਂ ਬਾਅਦ ਇਸ ਨੂੰ ਬਣਾਉਣ ਬਾਰੇ ਸੋਚਦੇ ਹੋ ਤਾਂ ਉਸ ਦੇ ਸੁਆਦ 'ਚ ਥੋੜ੍ਹਾ ਅੰਤਰ ਆ ਸਕਦਾ ਹੈ। ਇਸ ਲਈ ਜੇਕਰ ਤੁਸੀਂ ਮੱਛੀ ਦਾ ਸਹੀ ਸੁਆਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਜ਼ਾਰ 'ਚੋ ਖ਼ਰੀਦ ਕੇ ਲਿਆਉਂਦੇ ਸਾਰ ਹੀ ਮੱਛੀ ਨੂੰ ਪਕਾਓ। ਇਸ ਨਾਲ ਮੱਛੀ ਨੂੰ ਖਾਣ ਨਾਲ ਸਹੀ ਪੋਸ਼ਣ ਪ੍ਰਾਪਤ ਹੁੰਦਾ ਹੈ।
* ਕਈ ਲੋਕ ਮੱਛੀ ਨੂੰ ਬਣਾਉਣ ਤੋਂ ਪਹਿਲਾਂ ਉਸ ਦੇ ਪੀਸਾਂ ਨੂੰ ਸਾਦੇ ਪਾਣੀ ਨਾਲ ਹੀ ਧੋਂਦੇ ਹਨ। ਇਸ ਲਈ ਹੋ ਸਕੇ ਤਾਂ ਮੱਛੀ ਨੂੰ ਧੋਂਦੇ ਵੇਲੇ ਪਾਣੀ 'ਚ ਹਲਦੀ ਅਤੇ ਲੂਣ ਨੂੰ ਮਿਲਾ ਲਓ, ਕਿਉਂਕਿ ਇਹ ਦੋਵੇਂ ਐਂਟੀ ਬੈਕਟੀਰੀਅਲ ਏਜੰਟ ਹੁੰਦੇ ਹਨ ਜੋ ਕਿ ਗੰਦਗੀ ਨੂੰ ਦੂਰ ਕਰਦੇ ਹਨ ਅਤੇਂ ਕੀਟਾਣੂਆਂ ਨੂੰ ਖ਼ਤਮ ਕਰਦੇ ਹਨ।
* ਬੇਕ ਕੀਤੀ ਹੋਈ ਅਰਾਸਾਇਣਾਂ ਨਾਲ ਭਰੀ ਦੂਸ਼ਿਤ ਮੱਛੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਇਸ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
* ਬਿਹਤਰ ਪੋਸ਼ਕ ਤੱਤਾਂ ਦੀ ਖ਼ੁਰਾਕ ਲਈ ਇਹ ਜ਼ਰੂਰੀ ਹੈ ਕਿ ਮੱਛੀ ਨੂੰ ਵਧੇਰੇ ਤਲਿਆ ਨਾ ਜਾਵੇ। ਇਸ ਦੇ ਨਾਲ ਹੀ ਜ਼ਿਆਦਾ ਲੂਣ ਪਾ ਕੇ ਮੱਛੀ ਨੂੰ ਨਹੀਂ ਖਾਣਾ ਚਾਹੀਦਾ।
ਰੋਜ਼ਾਨਾ ਵਾਲਾਂ ਨੂੰ ਤੇਲ ਲਗਾਉਣ ਦੇ ਫਾਇਦੇ ਅਤੇ ਨੁਕਸਾਨ
NEXT STORY