ਵੈੱਬ ਡੈਸਕ- ਆਂਵਲਾ ਅਤੇ ਚੁਕੰਦਰ ਦੋਵੇਂ ਹੀ ਸਿਹਤ ਲਈ ਖਜ਼ਾਨਾ ਹਨ। ਆਂਵਲੇ 'ਚ ਜਿੱਥੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਉੱਥੇ ਹੀ ਚੁਕੰਦਰ ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਬਣੀ ਆਂਵਲਾ-ਚੁਕੰਦਰ ਦੀ ਚਟਨੀ ਨਾ ਸਿਰਫ਼ ਸਵਾਦ 'ਚ ਖਿੱਟੀ-ਮਿੱਠੀ ਅਤੇ ਚਟਪਟੀ ਹੁੰਦੀ ਹੈ ਸਗੋਂ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ। ਇਹ ਚਟਨੀ ਸਰੀਰ ਦੀ ਰੋਗ ਰੋਧਕ ਸਮਰੱਥਾ ਵਧਾਉਂਦੀ ਹੈ, ਖੂਨ ਸਾਫ਼ ਕਰਦੀ ਹੈ ਅਤੇ ਪਾਚਨ ਨੂੰ ਸਿਹਤਮੰਦ ਰੱਖਦੀ ਹੈ। 
Servings - 4
ਸਮੱਗਰੀ
ਪਾਣੀ- 500 ਮਿਲੀਲੀਟਰ
ਆਂਵਲਾ- 290 ਗ੍ਰਾਮ
ਤੇਲ- 2 ਵੱਡੇ ਚਮਚ
ਰਾਈ (ਸਰ੍ਹੋਂ ਦੇ ਦਾਣੇ)- 1 ਛੋਟਾ ਚਮਚ
ਜੀਰਾ- 2 ਛੋਟੇ ਚਮਚ
ਅਦਰਕ (ਕੱਦੂਕਸ ਕੀਤਾ ਹੋਇਆ)- 1 ਵੱਡਾ ਚਮਚ
ਕੜੀ ਪੱਤੇ- 1 ਵੱਡਾ ਚਮਚ
ਕੱਦੂਕਸ ਕੀਤਾ ਹੋਇਆ ਚੁਕੰਦਰ- 60 ਗ੍ਰਾਮ
ਲਾਲ ਮਿਰਚ ਪਾਊਡਰ- 1 ਛੋਟਾ ਚਮਚ
ਲੂਣ- 1 ਛੋਟਾ ਚਮਚ
ਗੁੜ- 1 ਵੱਡਾ ਚਮਚ
ਆਂਵਲੇ ਦਾ ਬਚਿਆ ਹੋਇਆ ਪਾਣੀ- 100 ਮਿਲੀਲੀਟਰ
 
ਵਿਧੀ
1- ਇਕ ਪੈਨ 'ਚ 500 ਮਿਲੀਲੀਟਰ ਪਾਣੀ ਉਬਾਲੋ। ਉਸ 'ਚ 290 ਗ੍ਰਾਮ ਆਂਵਲੇ ਪਾਓ, ਢੱਕ ਕੇ 12-15 ਮਿੰਟ ਤੱਕ ਉਬਾਲੋ।
2- ਗੈਸ ਬੰਦ ਕਰੋ ਅਤੇ 5-7 ਮਿੰਟ ਠੰਡਾ ਹੋਣ ਦਿਓ।
3- ਠੰਡਾ ਹੋਣ ਤੋਂ ਬਾਅਦ ਆਂਵਲੇ ਦੇ ਬੀਜ ਕੱਢੋ ਅਤੇ ਟੁਕੜਿਆਂ 'ਚ ਕੱਟ ਲਵੋ। ਇਕ ਭਾਂਡੇ 'ਚ ਰੱਖ ਲਵੋ।
4- ਹੁਣ ਇਕ ਪੈਨ 'ਚ 2 ਵੱਡੇ ਚਮਚ ਤੇਲ ਗਰਮ ਕਰੋ, ਉਸ 'ਚ 1 ਛੋਟਾ ਚਮਚ ਰਾਈ ਅਤੇ 1 ਛੋਟਾ ਚਮਚ ਜੀਰਾ ਪਾਓ। ਖੁਸ਼ਬੂ ਆਉਣ ਤੱਕ ਭੁੰਨੋ।
5- ਇਸ 'ਚ 1 ਵੱਡਾ ਚਮਚ ਅਦਰਕ ਅਤੇ 1 ਵੱਡਾ ਚਮਚ ਕੜੀ ਪੱਤੇ ਪਾਓ। 1 ਮਿੰਟ ਤੱਕ ਭੁੰਨੋ।
6- ਹੁਣ 60 ਗ੍ਰਾਮ ਕੱਦੂਕਸ ਕੀਤਾ ਹੋਇਆ ਚੁਕੰਦਰ ਪਾ ਕੇ 1 ਮਿੰਟ ਤੱਕ ਭੁੰਨੋ।
7- ਫਿਰ ਉਬਲੇ ਹੋਏ ਆਂਵਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
8- ਇਸ 'ਚ 1 ਛੋਟਾ ਚਮਚ ਲਾਲ ਮਿਰਚ, 1 ਛੋਟਾ ਚਮਚ ਲੂਣ ਅਤੇ 1 ਵੱਡਾ ਚਮਚ ਗੁੜ ਪਾਓ। 1-2 ਮਿੰਟ ਤੱਕ ਚਲਾਓ।
9- ਹੁਣ 100 ਮਿਲੀਲੀਟਰ ਆਂਵਲੇ ਦਾ ਬਚਿਆ ਹੋਇਆ ਪਾਣੀ ਪਾਓ ਅਤੇ 5-8 ਮਿੰਟ ਤੱਕ ਪਕਾਓ।
10 ਗੈਸ ਬੰਦ ਕਰੋ ਅਤੇ ਚਟਨੀ ਨੂੰ 15-20 ਮਿੰਟ ਠੰਡਾ ਹੋਣ ਦਿਓ।
11 ਠੰਡੀ ਹੋਣ ਤੋਂ ਬਾਅਦ ਇਸ ਨੂੰ ਪਰੋਸੋ ਜਾਂ ਫਿਰ ਇਕ ਏਅਰਟਾਈਟ ਡੱਬੇ 'ਚ ਭਰ ਕੇ ਫਰਿੱਜ 'ਚ ਰੱਖੋ। ਇਹ 1 ਮਹੀਨੇ ਤੱਕ ਸੁਰੱਖਿਅਤ ਰਹਿੰਦੀ ਹੈ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਪੈਰਾਂ ਦੀ ਸੁੰਦਰਤਾ ਵਧਾਉਣਗੇ ਇਹ Latest ‘ਪਾਇਲ’ ਡਿਜ਼ਾਈਨ
NEXT STORY