ਨਵੀਂ ਦਿੱਲੀ— ਘਰ ਨੂੰ ਡੈਕੋਰੇਟ ਕਰਨ ਅਤੇ ਉਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਲੋਕ ਰੁੱਖ ਅਤੇ ਪੌਦਿਆਂ ਦੀ ਵਰਤੋਂ ਕਰਦੇ ਹਨ। ਇਹ ਚੀਜ਼ਾਂ ਘਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਨਾਲ ਹੀ ਵਾਸਤੂ ਦੋਸ਼ ਨੂੰ ਖਤਮ ਕਰਨ 'ਚ ਵੀ ਸਹਾਈ ਹੁੰਦੇ ਹਨ ਪਰ ਜੇ ਗਲਤ ਰੁੱਖ-ਪੌਦਿਆਂ ਨੂੰ ਲਗਾਇਆ ਜਾਵੇ ਤਾਂ ਇਹ ਸਾਕਾਰਾਤਮਕ ਫਲ ਦੇਣ ਦੀ ਬਜਾਏ ਘਰ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਰੁੱਖ ਅਤੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਘਰ 'ਚ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਕੰਡੇਦਾਰ
ਘਰ 'ਚ ਕਦੇ ਵੀ ਕੰਡੇਦਾਰ ਫੁੱਲ ਅਤੇ ਪੌਦੇ ਨਹੀਂ ਲਗਾਉਣੇ ਚਾਹੀਦੇ। ਇਨ੍ਹਾਂ ਨੂੰ ਲਗਾਉਣ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਤੋਂ ਇਲਾਵਾ ਘਰ 'ਚ ਕਦੇ ਵੀ ਅਜਿਹੇ ਪੌਦੇ ਨਹੀਂ ਲਗਾਉਣੇ ਚਾਹੀਦੇ, ਜਿਨ੍ਹਾਂ ਨੂੰ ਤੋੜਣ 'ਤੇ ਦੁੱਧ ਨਿਕਲਦਾ ਹੋਵੇ। ਅਜਿਹੇ ਪੌਦਿਆਂ ਨੂੰ ਲਗਾਉਣ ਨਾਲ ਜੀਵਨ 'ਚ ਹਮੇਸ਼ਾ ਦੁੱਖ ਹੀ ਰਹਿੰਦਾ ਹੈ।
2. ਬਰਗਦ ਅਤੇ ਪਿੱਪਲ
ਹਿੰਦੂ ਧਰਮ 'ਚ ਇਨ੍ਹਾਂ ਦੋਹਾਂ ਰੁੱਖਾਂ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਕਦੇ ਭੁੱਲ ਕੇ ਵੀ ਘਰ 'ਚ ਨਹੀਂ ਲਗਾਉਣਾ ਚਾਹੀਦਾ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਅਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਜੇ ਤੁਹਾਡੇ ਘਰ 'ਚ ਬਰਗਦ ਅਤੇ ਪਿੱਪਲ ਦਾ ਰੁੱਖ ਉਗ ਗਿਆ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ।
3. ਤੁਲਸੀ
ਤੁਲਸੀ ਦਾ ਪੌਦਾ ਘਰ 'ਚ ਲਗਾਉਣਾ ਬਹੁਤ ਹੀ ਚੰਗਾ ਹੁੰਦਾ ਹੈ ਪਰ ਇਸ ਨੂੰ ਗਲਤ ਹਿੱਸਿਆ 'ਚ ਰੱਖਿਆ ਜਾਵੇ ਤਾਂ ਇਹ ਫਾਇਦਾ ਪਹੁੰਚਾਉਣ ਦੀ ਥਾਂ 'ਤੇ ਨੁਕਸਾਨ ਪਹੁੰਚਾਉਂਦਾ ਹੈ। ਘਰ 'ਚ ਸਾਕਾਰਾਤਮਕ ਊਰਜਾ ਲਿਆਉਣ ਲਈ ਇਸ ਪੌਦੇ ਨੂੰ ਹਮੇਸ਼ਾ ਸਹੀ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ।
4. ਉਚੇ ਪੌਦੇ
ਘਰ ਦੇ ਈਸ਼ਾਨ ਅਤੇ ਪੂਰਨ ਦਿਸ਼ਾ 'ਚ ਉੱਚੇ ਪੌਦੇ ਨਹੀਂ ਲਗਾਉਣੇ ਚਾਹੀਦੇ। ਇਸ ਨਾਲ ਹੀ ਘਰ ਦੇ ਵਿਹੜੇ 'ਚ ਵੀ ਇਸ ਤਰ੍ਹਾਂ ਦੇ ਪੌਦੇ ਲਗਾਉਣ ਤੋਂ ਬਚਣਾ ਚਾਹੀਦਾ ਹੈ। ਇਸ ਨੂੰ ਲਗਾਉਣ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਨਾਲ ਹੀ ਇਹ ਘਰ ਦੇ ਲੋਕਾਂ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ।
ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੈ ਨਾਰੀਅਲ ਤੇਲ, ਜਾਣੋ ਕਿਵੇਂ
NEXT STORY