ਜਲੰਧਰ— ਜ਼ਿਆਦਾਤਰ ਲੋਕਾਂ ਨੂੰ ਭੋਜਨ ਨਾਲ ਅਚਾਰ ਖਾਣਾ ਕਾਫੀ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ ਜੇ ਤੁਸੀਂ ਵੀ ਅਚਾਰ ਦੇ ਸ਼ੋਕੀਨ ਹੋ ਤਾਂ ਅੱਜ ਅਸੀ ਤੁਹਾਨੂੰ ਘਰ 'ਚ ਹੀ ਹਰੀ ਮਿਰਚ ਦਾ ਮਾਰਵਾੜੀ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਰਾਜਸਥਾਨ ਦਾ ਦਾਲ ਬਾਟੀ ਚੂਰਮਾ ਤਾਂ ਤੁਸੀਂ ਖੂਬ ਖਾਂਦੇ ਹੋਵੋਗੇ, ਮੂੰਗ ਦਾਲ ਦਾ ਪਰੋਂਠਾ ਵੀ ਜ਼ਰੂਰ ਪਸੰਦ ਹੋਵੇਗਾ ਫਿਰ ਇਸ ਦੇ ਨਾਲ ਇਹ ਮਾਰਵਾੜੀ ਅਚਾਰ ਇਸ ਦਾ ਸੁਆਦ ਹੋਰ ਵੀ ਦੁਗਣਾ ਕਰ ਦੇਵੇਗਾ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 250 ਗ੍ਰਾਮ ਹਰੀ ਮਿਰਚ
- ਅੱਧਾ ਛੋਟਾ ਚਮਚ ਹਲਦੀ ਪਾਊਡਰ
- 2 ਛੋਟੇ ਚਮਚ ਧਨਿਆ ਪਾਊਡਰ
- 2 ਛੋਟੇ ਚਮਚ ਸੌਂਫ ਪਾਊਡਰ
- 2 ਚੁਟਕੀ ਹਿੰਗ
- ਅੱਧਾ ਛੋਟਾ ਚਮਚ ਜੀਰਾ
- ਅੱਧਾ ਛੋਟਾ ਚਮਚ ਰਾਈ
- ਅੱਧਾ ਛੋਟਾ ਚਮਚ ਅੰਬਚੂਰ ਪਾਊਡਰ
- 4 ਵੱਡੇ ਚਮਚ ਸਰੋਂ ਦਾ ਤੇਲ
- ਨਮਕ ਸੁਆਦ ਮੁਤਾਬਕ
- ਕਾਲਾ ਨਮਕ ਸੁਆਦ ਮੁਤਾਬਕ
ਬਣਾਉਣ ਦੀ ਵਿਧੀ ਬਾਰੇ
- ਸਭ ਤੋਂ ਪਹਿਲਾਂ ਹਰੀ ਮਿਰਚ ਨੂੰ ਧੋ ਕੇ ਸਾਫ ਕਰ ਲਓ।
- ਫਿਰ ਇਸ 'ਚ ਚੀਰਾ ਲਗਾ ਲਓ।
- ਫਿਰ ਘੱਟ ਗੈਸ 'ਤੇ ਇੱਕ ਕੜਾਈ 'ਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ 'ਚ ਜੀਰਾ ਅਤੇ ਰਾਈ ਪਾਓ। ਇਸ ਨੂੰ 2 ਮਿੰਟ ਤੱਕ ਭੁਣੋਂ।
- ਫਿਰ ਇਸ 'ਚ ਸੌਂਫ ਅੰਬਚੂਰ ,ਧਨਿਆ,ਕਾਲਾ ਨਮਕ ਅਤੇ ਸਾਦਾ ਨਮਕ ਪਾ ਕੇ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਇਨ੍ਹਾਂ ਮਸਾਲਿਆਂ ਨੂੰ 3 ਮਿੰਟ ਤੱਕ ਪਕਾਓ। ਫਿਰ ਇਸ 'ਚ ਮਿਰਚ ਪਰਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਹੁਣ ਕੜਾਈ ਨੂੰ ਢੱਕ ਕੇ ਘੱਟ ਗੈਸ 'ਤੇ ਮਿਰਚ ਨੂੰ ਪਕਾਓ।
- ਫਿਰ ਢੱਕਣ ਖੋਲ ਕੇ ਤੇਜ ਗੈਸ 'ਚ ਮਿਰਚ ਦਾ ਪਾਣੀ ਸੁੱਕਣ ਤੱਕ ਪਕਾਓ।
- ਜਦੋਂ ਪਾਣੀ ਸੁੱਕ ਜਾਵੇ ਤਾਂ ਠੰਡਾ ਹੋਣ ਤੇ ਅਚਾਰ ਨੂੰ ਕਿਸੇ ਬਰਨੀ ਜਾਂ ਕੱਚ ਦੇ ਬਰਤਨ 'ਚ ਭਰ ਕੇ ਰੱਖੋ।
- ਰੋਟੀ ਜਾਂ ਪਰੋਂਠੇ ਦੇ ਨਾਲ ਜਦੋਂ ਦਿਲ ਕਰੇ ਅਚਾਰ ਦਾ ਸੁਆਦ ਲਓ।
ਪਰਿਵਾਰ 'ਚ ਪਿਆਰ ਵਧਾਉਣ ਲਈ ਅਪਣਾਓ ਇਹ ਗੱਲਾਂ
NEXT STORY