ਨਵੀਂ ਦਿੱਲੀ—ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸਦੇ ਵਾਲ ਲੰਬੇ, ਅਤੇ ਮਜ਼ਬੂਤ ਹੋਣ. ਪਰ ਕਈ ਕਾਰਨਾਂ ਨਾਲ ਅਜਿਹਾ ਨਹੀਂ ਹੁੰਦਾ। ਵਾਲ ਝੜਨ ਦੀ ਸਮੱਸਿਆ ਔਰਤਾਂ ਦੇ ਨਾਲ ਨਾਲ ਮਰਦਾਂ 'ਚ ਵੀ ਆਮ ਹੋ ਗਈ ਹੈ। ਇਸਦੇ ਲਈ ਜੇਨੇਟਿਕ ਕਾਰਨਾਂ ਦੇ ਇਲਾਵਾ ਕਈ ਤਰ੍ਹਾਂ ਦੀਆਂ ਲਾਪਰਵਾਹੀÎਆਂ ਵੀ ਜ਼ਿੰਮੇਵਾਰ ਹੁੰਦੀਆਂ ਹਨ। ਜੇਕਰ ਤੁਸੀਂ ਵੀ ਮੰਨ ਚਾਹੇ ਖੂਬਸੂਰਤ ਵਾਲ ਪਾਉਂਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
1. ਡਾਈਟ 'ਚ ਪ੍ਰੋਟੀਨ ਅਤੇ ਹੈਲਦੀ ਫੈਟਸ ਸ਼ਾਮਿਲ ਕਰੋ ਪ੍ਰੋਟੀਨ ਦੀ ਕਮੀ ਨਾਲ ਹੀ ਹੈਅਰ ਟੁੱਟ ਜਾਂਦੇ ਹਨ। ਵਿਟਾਮਿਨ ਨਾਲ ਭਰਪੂਰ ਫਲ,ਸਬਜ਼ੀਆਂ, ਮਸਾਲੇ, ਮੀਟ ਵੀ ਲਓ।
2.ਕੈਮੀਕਲ ਯੁਕਤ ਸ਼ੈਪੂ ਨਾਲ ਵਾਲ ਨਾਲ ਧੋਵੋ। ਇਹ ਚਮੜੀ ਅਤੇ ਵਾਲਾਂ ਦੇ ਕੁਦਰਤੀ ਤੇਲ ਨੂੰ ਖਤਮ ਕਰਦਾ ਹੈ। ਸ਼ੈਂਪੂ ਨੂੰ ਘ੍ਰ 'ਚ ਹੀ ਤਿਆਰ ਕਰੋ, ਨਿੰਬੂ ਦੇ ਛਿਲਕੇ ਜਾਂ ਆਵਲੇ ਨਾਲ ਵਾਲਾਂ ਨੂੰ ਧੋਵੋ।
3.ਰੁੱਖੇ ਵਾਲ ਆਸਾਨੀ ਨਾਲ ਟੁੱਟ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਮੋਆਈਸਚਰਾਈਜ਼ਰ ਕਰਨ ਲਈ ਕੋਸੇ ਨਾਰੀਅਲ ਤੇਲ ਨਾਲ ਮਸਾਜ਼ ਕਰੋ। ਇਸ ਨਾਲ ਵਾਲ ਲੰਬੇ ਹੁੰਦੇ ਹਨ।
4. ਵਾਲਾਂ 'ਚ ਹਮੇਸ਼ਾ ਕੁਦਰਤੀ ਡਾਈ ਵਰਤੋਂ ਕੈਮੀਕਲ ਵਾਲੇ ਕਲਰ ਨਾਲ ਵਾਲਾਂ 'ਤੇ ਬੁਰਾ ਅਸਰ ਪੈਂਦਾ ਹੈ। ਜਦੋਂ ਇਹ ਕਲਰ ਡ੍ਰਾਈ ਹੁੰਦਾ ਹੈ ਤਾਂ ਵਾਲ ਰੁੱਖੇ ਹੋ ਜਾਂਦੇ ਹਨ।
5. ਇੱਕ ਅੰਡੇ ਫੈਂਟ ਕੇ ਉਸ 'ਚ ਚਾਰ ਚਮਚ ਗੇਪਸੀਡਸ ਤੇਲ ਅਤੇ ਕੁਝ ਡ੍ਰਾਪਸ ਲੈਵੇਂਡਰ ਤੇਲ ਦੀਆਂ ਮਿਲਾਓ। ਅੱਧੇ-ਇੱਕ ਘੰਟੇ ਤੱਕ ਵਾਲਾਂ 'ਤੇ ਇਹ ਮਾਸਕ ਲਗਾਓ। ਫਰ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
6. ਰੋਜ਼ਾਨਾ ਦੋ-ਚਾਰ ਮਿੰਟ ਦੇ ਲਈ ਸਿਰ ਥੱਲੇ ਵੱਲ ਝੁਕਾਕੇ ਬੈਠੋ। ਇਸ ਨਾਲ ਬਲੱਡ ਸਰਕੂਲੇਸ਼ਨ ਹੁੰਦਾ ਹੈ ਜੋ ਵਾਲਾਂ ਦੇ ਲੰਬੇ ਹੋਣ 'ਚ ਮਦਦ ਕਰਦਾ ਹੈ।
7. ਅਲੋਵੇਰਾ ਨਾਲ ਵਾਲਾਂ ਦੀ ਸਿਕਰੀ ਅਤੇ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ। ਜੈੱਲ 'ਚ ਨਿੰਬੂ ਦਾ ਰਸ ਮਿਲਾ ਕੇ 20 ਮਿੰਟ ਤੱਕ ਵਾਲਾਂ 'ਤੇ ਲਗਾਓ ਅਤੇ ਸ਼ੈਪੂ ਕਰ ਲਓ। ਹਫਤੇ 'ਚ 1-2 ਵਾਰ ਇਸ ਨੂੰ ਟ੍ਰਾਈ ਕਰੋ।
8. ਵਾਲਾਂÎ ਨੂੰ ਸ਼ੈਂਪੂ ਕਰਨ ਦੇ ਬਾਅਦ ਇੱਕ ਲੀਟਰ ਪਾਣੀ 'ਚ ਦੋ ਚਮਚ ਵਿਨੇਗਰ ਮਿਲਾਕੇ ਫਿਰ ਧੋ ਲਓ। ਇਹ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ। ਅਤੇ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।
9. ਵਾਲਾਂ ਨੂੰ 3 ਮਹੀਨੇ ਬਾਅਦ ਕਟਵਾਉਂਦੇ ਰਹੋ। ਦੋਮੂੰਹੇ ਅਤੇ ਡੈਮੇਜ ਵਾਲਾਂ ਦੀ ਕਟਾਈ ਹੋਣ ਨਾਲ ਉਨ੍ਹਾਂ ਦੀ ਲੰਬਾਈ ਵਧੀਆ ਹੁੰਦੀ ਹੈ।
10. ਜੇਕਰ ਕੋਸ਼ਿਸ਼ਾ ਕਰਨ ਦੇ ਬਾਅਦ ਵੀ ਵਾਲ ਝੜਨੇ ਬੰਦ ਨਹੀਂ ਹੁੰਦੇ ਤਾਂ ਕੋਈ ਮੈਡੀਕਲ ਪ੍ਰੋਬਲਮ ਹੋ ਸਕਦੀ ਹੈ। ਆਮਤੌਰ 'ਤੇ ਹਾਰਮੋਨ ,ਥਾਈਰੈਡ ਅਤੇ ਕਮਜ਼ੋਰੀ ਨਾਲ ਵੀ ਵਾਲਾਂ ਦੀ ਸਮੱਸਿਆ ਹੁੰਦੀ ਹੈ।
ਘਰ 'ਚ ਬਣਾਓ ਦਹੀਂ ਦੀ ਚਟਨੀ
NEXT STORY