ਨਵੀਂ ਦਿੱਲੀ— ਪਨੀਰ ਖਾਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਪਨੀਰ ਖਾਣ ਨਾਲ ਨੁਕਸਾਨ ਹੋ ਸਕਦੇ ਹਨ। ਇਸ 'ਚ ਚਰਬੀ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਪਨੀਰ ਨੂੰ ਸੰਤੁਲਿਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ। ਡਾਕਟਰਾਂ ਮੁਤਾਬਕ ਪਨੀਰ ਖਾਣ ਨਾਲ ਸਿਹਤ ਨੂੰ ਫਾਇਦਾ ਤਾਂ ਪਹੁੰਚਦਾ ਹੈ ਪਰ ਇਸ ਨੂੰ ਖਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਪਨੀਰ ਖਾਣ ਦੇ ਫਾਇਦੇ
1. ਪਨੀਰ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਕਾਫੀ ਮਾਤਰਾ 'ਚ ਹੁੰਦਾ ਹੈ , ਜਿਸ ਕਾਰਨ ਇਹ ਕੈਂਸਰ ਵਰਗੇ ਰੋਗ ਤੋਂ ਬਚਾਉਂਦਾ ਹੈ।
2. ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ । ਇਸ 'ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਪੇਟ 'ਚ ਪਲ ਰਹੇ ਬੱਚੇ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
3. ਇਸ 'ਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਦੀ ਮਜ਼ਬੂਤੀ ਬਣਾਈ ਰੱਖਣ 'ਚ ਮਦਦ ਕਰਦੇ ਹਨ। ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ।
4. ਪਨੀਰ ਖਾਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਇਸ 'ਚ ਪਾਇਆ ਜਾਣ ਵਾਲਾ ਫਾਸਫੇਟ ਭੋਜਨ ਪਚਾਉਣ 'ਚ ਮਦਦ ਕਰਦਾ ਹੈ।
5. ਇਸ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਹਨ।
ਧਿਆਨ ਰੱਖਣ ਯੋਗ ਗੱਲਾਂ
1. ਪਨੀਰ ਬਣਾਉਣ ਲਈ ਨਮਕ ਦੀ ਵਰਤੋਂ ਹੁੰਦੀ ਹੈ, ਜਿਸ ਕਾਰਨ ਇਸ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਹਾਈ ਬਲੈਡ ਪ੍ਰੈਸ਼ਰ ਦੇ ਮਰੀਜਾਂ ਨੂੰ ਪਨੀਰ ਜ਼ਿਆਦਾ ਨਹੀਂ ਖਾਣਾ ਚਾਹੀਦਾ।
2. ਕੁਝ ਲੋਕ ਕੱਚਾ ਪਨੀਰ ਖਾਣਾ ਪਸੰਦ ਕਰਦੇ ਹਨ ਪਰ ਇਸ ਤਰ੍ਹਾਂ ਸਰੀਰ 'ਚ ਬੈਕਟੀਰੀਆ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਪਨੀਰ ਹਮੇਸ਼ਾ ਪਕਾ ਕੇ ਹੀ ਖਾਣਾ ਚਾਹੀਦਾ ਹੈ।
3. ਜ਼ਿਆਦਾ ਪਨੀਰ ਖਾਣ ਨਾਲ ਸਰੀਰ 'ਚ ਕੋਲੇਸਟਰੌਲ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਦਿਲ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ।
4. ਰਾਤ ਵੇਲੇ ਪਨੀਰ ਦੀ ਸਬਜੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਜ਼ਲਦੀ ਪੱਚਦੀ ਨਹੀਂ, ਜਿਸ ਕਾਰਨ ਪੇਟ ਖਰਾਬ ਹੋ ਸਕਦਾ ਹੈ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਘਰ 'ਚ ਬਣਾਓ ਆਸਾਨ ਤਰੀਕੇ ਨਾਲ ਬਣਾਓ ਨੌਰਾਤਿਆਂ ਦੀ ਸਪੈਸ਼ਲ ਇਡਲੀ
NEXT STORY