ਨਵੀਂ ਦਿੱਲੀ— ਅੱਜ ਦੇ ਦਿਨ 19 ਅਪ੍ਰੈਲ ਨੂੰ ਵਲਡ ਲੀਵਰ ਡੇ ਮਨਾਇਆ ਜਾਂਦਾ ਹੈ। ਲੀਵਰ ਸਾਡੇ ਸਰੀਰ ਦਾ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ। ਲੀਵਰ ਇਕ ਅਜਿਹਾ ਅੰਗ ਹੈ ਜੋ ਸਾਰੇ ਸਰੀਰ ਨੂੰ ਬਣ ਕੇ ਰੱਖਦਾ ਹੈ। ਲੀਵਰ ਸਰੀਰ 'ਚ ਖੂਨ ਸਾਫ ਕਰਕੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਨ੍ਹਾਂ ਹੀ ਨਹੀਂ ਇਹ ਪਾਚਨ ਤੰਤਰ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੀਵਰ ਕੋਲੈਸਟਰੋਲ ਨੂੰ ਕੰਟਰੋਲ ਕਰਦਾ ਹੈ। ਗਲਤ ਆਦਤਾਂ ਕਰਕੇ ਲੀਵਰ ਨਾਲ ਸੰਬੰਧਿਤ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਇਕ ਵਾਰ ਲੀਵਰ ਖਰਾਬ ਹੋ ਜਾਵੇ ਤਾਂ ਲੀਵਰ ਟ੍ਰਾਂਸਪਲਾਂਟ ਕਰਵਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਲੀਵਰ ਦੇ ਬਾਰੇ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜੋ ਸਾਰਿਆਂ ਨੂੰ ਪਤਾ ਹੋਣੀਆਂ ਜ਼ਰੂਰੀ ਹਨ।
ਲੀਵਰ ਖਰਾਬ ਹੋਣ ਦੇ ਲੱਛਣ
- ਮੂੰਹ 'ਚੋਂ ਬਦਬੂ
- ਅੱਖਾਂ ਦੇ ਥੱਲੇ ਕਾਲੇ ਧੱਬੇ
- ਪਾਚਨ ਤੰਤਰ 'ਚ ਖਰਾਬੀ
- ਚਮੜੀ ਸਫੇਦ ਹੋਣਾ
- ਪੇਟ 'ਚ ਸੋਜ
- ਅੱਖਾਂ 'ਚ ਪੀਲਾਪਨ
ਲੀਵਰ ਖਰਾਬ ਹੋਣ ਦੇ ਕਾਰਨ
- ਜ਼ਿਆਦਾ ਸ਼ਰਾਬ ਦਾ ਸੇਵਨ ਕਰਨਾ
- ਸਿਗਰਟ ਪੀਣਾ
- ਗਲਤ ਖਾਣ-ਪਾਣ
- ਜ਼ਿਆਦਾ ਤੇਲ ਵਾਲਾ ਭੋਜਨ ਖਾਣਾ
ਲੀਵਰ ਨੂੰ ਇੰਝ ਰੱਖੋ ਸਿਹਤਮੰਦ
ਲੀਵਰ ਨੂੰ ਸਿਹਤਮੰਦ ਰੱਖਣ ਲਈ ਆਪਣੀ ਰੋਜ਼ਾਨਾ ਜਿੰਦਗੀ 'ਚ ਬਦਲਾਅ ਲਿਆਓ। ਆਪਣੇ ਭਾਰ ਨੂੰ ਕੰਟਰੋਲ ਕਰੋ। ਸ਼ਰਾਬ ਦਾ ਸੇਵਨ ਨਾ ਕਰੋ। ਰੋਜ਼ ਕਸਰਤ ਕਰੋ। ਜੇ ਤੁਹਾਨੂੰ ਲੀਵਰ ਦੇ ਨਾਲ ਕੋਈ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ ਤਾਂ ਜਲਦੀ ਡਾਕਟਰ ਕੋਲ ਜਾਓ।
ਮੋਟਾਪੇ ਅਤੇ ਡਾਈਬਟੀਜ਼ ਦੇ ਸ਼ਿਕਾਰ ਲੋਕਾਂ ਨੂੰ ਲਗਾਤਾਰ ਬੈਠਣ ਦੇ ਨਾਲ ਫੈਟੀ ਲੀਵਰ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਲਗਾਤਾਰ ਨਹੀਂ ਬੈਠਣਾ ਚਾਹੀਦਾ। ਕੰਮ ਦੇ ਦੌਰਾਨ ਕੁਝ ਮਿੰਟਾਂ ਦੇ ਲਈ ਘੁੰਮਣਾ ਵੀ ਚਾਹੀਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਕਸਰਤ ਆਦਿ ਵੀ ਕਰਨੀ ਚਾਹੀਦੀ ਹੈ। ਮੋਟਾਪੇ ਦੇ ਸ਼ਿਕਾਰ ਲੋਕ ਜੇ ਸ਼ਰਾਬ ਪੀਂਦੇ ਹਨ ਤਾਂ ਉਨ੍ਹਾਂ ਨੂੰ ਲੀਵਰ ਦਾ ਕੈਂਸਰ ਹੋ ਸਕਦਾ ਹੈ।
ਪਾਲੀਸਿਸਟਿਕ ਓਵੇਰੀਅਨ ਡਿਸਆਰਡਰ 'ਚ ਨਾ ਵਰਤੋ ਲਾਪਰਵਾਹੀ
NEXT STORY