ਨਵੀਂ ਦਿੱਲੀ— ਤੁਸੀਂ ਕਾਫੀ ਤਰ੍ਹਾਂ ਦੇ ਚਾਵਲ ਬਣਾ ਕੇ ਖਾਦੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਨਾਲ ਚਾਵਲ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ:
- ਪਾਣੀ 21 ਮਿਲੀਲੀਟਰ
- ਨਮਕ ਸੁਆਦ ਮੁਤਾਬਕ
- ਆਰਗੈਨਿਕ ਫੂਡ ਕਲਰ(ਪਾਣੀ 'ਚ ਮਿਕਸ)
- ਚਾਵਲ 300 ਗ੍ਰਾਮ
- ਘਿਓ100 ਗ੍ਰਾਮ
- ਇਲਾਇਚੀ ਅਤੇ ਲੋਂਗ 3 ਤੋਂ 4
- ਖੰਡ ਸੁਆਦ ਮੁਤਾਬਕ
- ਪਿਸਤਾ ਅਤੇ ਬਦਾਮ(ਕੱਟੇ ਹੋਏ)
- ਖੋਇਆ
- ਟੂਟੀ-ਫਰੂਟੀ
ਬਣਾਉਣ ਲਈ ਵਿਧੀ
ਸਭ ਤੋਂ ਪਹਿਲਾਂ ਪਾਣੀ ਨੂੰ ਗਰਮ ਕਰੋ, ਇਸ 'ਚ ਨਮਕ ਅਤੇ ਆਰਗੈਨਿਕ ਕਲਰ ਫੂਡ ਪਾਣੀ 'ਚ ਘੋਲ ਕੇ ਇਸ 'ਚ ਮਿਕਸ ਕਰ ਲਓ। ਹੁਣ ਇਸ 'ਚ ਚਾਵਲ ਮਿਕਸ ਕਰੋ।
- ਚਾਵਲ ਬਣਨ 'ਤੇ ਗੈਸ ਤੋਂ ਉਤਾਰ ਲਓ। ਫਿਰ ਦੂਜੇ ਬਰਤਨ 'ਚ ਘਿਓ ਗਰਮ ਕਰੋ। ਗਰਮ ਹੋਣ 'ਤੇ ਇਸ 'ਚ ਇਲਾਇਚੀ ਅਤੇ ਲੋਂਗ ਪਾ ਦਿਓ। ਫਿਰ ਚਾਵਲ ਨੂੰ ਇਸ 'ਚ ਮਿਕਸ ਕਰੋ।
ਚਾਵਲ 'ਚ ਖੰਡ ਮਿਕਸ ਕਰ ਲਓ ਅਤੇ ਫਿਰ ਚੰਗੀ ਤਰ੍ਹਾਂ ਹਿਲਾਓ। ਇਸ 'ਚ ਟੂਟੀ-ਫਰੂਟੀ, ਪਿਸਤਾ, ਖੋਇਆ ਅਤੇ ਬਦਾਮ ਪਾ ਦਿਓ। ਫਿਰ 10 ਮਿੰਟ ਤੱਕ ਪਕਾਓ। ਤੁਹਾਡੇ ਜਰਦਾ ਰਾਈਸ ਬਣ ਕੇ ਤਿਆਰ ਹਨ।
ਇਸ ਤਰ੍ਹਾਂ ਬਣਾਓ ਮੋਠ ਦਾਲ ਖਿਚੜੀ
NEXT STORY