ਜਲੰਧਰ - ਸਾਡਾ ਦਿਮਾਗ ਮਸ਼ੀਨੀ ਕਲਪੁਰਜਿਆਂ ਵਰਗਾ ਦਿਖਾਈ ਦਿੰਦਾ ਹੈ। ਜਿਵੇਂ ਇਖ ਮਸ਼ੀਨ ਦੂਜੇ ਕਲਪੁਰਜੇ ਨਾਲ ਜੁੜੀ ਰਹਿੰਦੀ ਹੈ। ਜਦੋਂ ਵੀ ਤੁਸੀਂ ਆਪਣੇ ਦਿਮਾਗ ’ਤੇ ਜ਼ੋਰ ਪਾਉਂਦੇ ਹੋ, ਉਦੋਂ ਤੁਹਾਨੂੰ ਤਣਾਅ ਮਹਿਸੂਸ ਹੋਣ ਲੱਗਦਾ ਹੈ। ਇਸ ਨਾਲ ਤੁਹਾਡਾ ਦਿਲੋ-ਦਿਮਾਗ ਅਤੇ ਅੱਖਾਂ ਭਾਰੀਆਂ ਹੋਣ ਲੱਗਦੀਆਂ ਹਨ। ਅਜਿਹੇ ’ਚ ਤੁਹਾਨੂੰ ਹਾਈਪਰਟੈਂਸ਼ਨ ਜਾਂ ਹਾਈ ਬੀ.ਪੀ. ਹੋ ਜਾਂਦਾ ਹੈ। ਉਦੋਂ ਤੁਸੀਂ ਕੁਝ ਨਹੀਂ ਕਰ ਸਕਦੇ ਅਤੇ ਤੁਹਾਡਾ ਦਿਮਾਗ-ਦਿਲ ਬੇਚੈਨ ਹੋਣ ਲੱਗੇਗਾ। ਕੁਝ ਸਮੱਸਿਆਵਾਂ ਨੂੰ ਸੁਲਝਾ ਨਾ ਸਕੋ ਤਾਂ ਇਹੀ ਸਥਿਤੀ ਬਣ ਜਾਂਦੀ ਹੈ ਅਤੇ ਅਜਿਹੇ ’ਚ ਦਿਮਾਗ ਨੂੰ ਸ਼ਾਂਤ ਰੱਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।
ਸੋਚ ਵਿਚਾਰ ਤੁਹਾਡੀ ਹਾਰਟਬੀਟ ਨੂੰ ਵਧਾਉਣਗੇ ਅਤੇ ਦਿਮਾਗ ’ਤੇ ਖੂਨ ਦਾ ਦੌਰਾ ਤੇਜ਼ ਹੋਣ ਲੱਗੇਗਾ। ਅਜਿਹੇ ’ਚ ਬ੍ਰੇਨ ਹੈਮਰੇਜ ਜਾਂ ਹਾਰਟਅਟੈਕ ਹੋ ਸਕਦਾ ਹੈ। ਦਿਮਾਗ ਸ਼ਾਂਤ ਨਾ ਹੋਣ ਨਾਲ ਦਿਲ, ਫੇਫੜੇ, ਲਿਵਰ ’ਤੇ ਜ਼ੋਰਦਾਰ ਅਸਰ ਹੁੰਦਾ ਹੈ। ਇਹ ਤੁਹਾਡੇ ਕਮਜ਼ੋਰ ਅੰਗਾਂ ’ਤੇ ਪਹਿਲਾਂ ਅਸਰ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ
ਅਜਿਹੇ ’ਚ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ
ਸਭ ਤੋਂ ਪਹਿਲਾਂ ਤੁਸੀਂ ਆਪਣਾ ਦਿਮਾਗ ਸ਼ਾਂਤ ਕਰੋ ਅਤੇ ਸ਼ਾਂਤੀ ਨਾਲ ਬੈਠ ਕੇ ਇਕ ਤੋਂ 2 ਗਲਾਸ ਪਾਣੀ ਪੀ ਲਓ। ਪਾਣੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ’ਚ ਤੇਜ਼ੀ ਨਾਲ ਅਸਰ ਕਰੇਗਾ। ਇਸ ਨਾਲ ਤੁਹਾਡਾ ਦਿਮਾਗ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਹੋਵੇਗਾ ਪਰ ਜ਼ਿਆਦਾ ਦਵਾਈ ਖਾਣਾ ਵੀ ਸਿਹਤ ਲਈ ਖਤਰਨਾਕ ਹੈ। ਇਕ ਸਮੇਂ ਤੋਂ ਬਾਅਦ ਇਨ੍ਹਾਂ ਦਵਾਈਆਂ ਦਾ ਅਸਰ ਘੱਟ ਪੈਣ ਲੱਗਦਾ ਹੈ। ਇਸ ਲਈ ਹਾਈ.ਬੀ.ਪੀ ਲਈ ਕੁਝ ਆਯੁਰਵੈਦਿਕ ਇਲਾਜ ਵੀ ਲਾਭਦਾਇਕ ਹੁੰਦੇ ਹਨ, ਜਿਨ੍ਹਾ ਨੂੰ ਤੁਸੀਂ ਆਪਣੇ ਘਰਾਂ ’ਚ ਹੀ ਪ੍ਰਾਪਤ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’
ਲਸਣ
ਲਸਣ ’ਚ ਐਲੀਸੀਨ ਹੁੰਦਾ ਹੈ, ਜੋ ਨਾਈਟ੍ਰਿਕ ਆਕਸਾਈਡ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਦੇ ਨਾਲ-ਨਾਲ ਇਹ ਮਾਸਪੇਸ਼ੀਆਂ ਅਤੇ ਧਮਣੀਆਂ ਨੂੰ ਵੀ ਆਰਾਮ ਪਹੁੰਚਾਉਂਦਾ ਹੈ। ਇਹ ਬਲੱਡ ਪ੍ਰੈਸ਼ਰ ਦੇ ਡਾਇਲੋਸਟਿਕ ਸਿਸਟਮ ’ਚ ਵੀ ਰਾਹਤ ਪਹੁੰਚਾਉਂਦਾ ਹੈ। ਇਸ ਲਈ ਲਸਣ ਨੂੰ ਦਿਲ ਦੀ ਬੀਮਾਰੀ, ਸ਼ੂਗਰ ਅਤੇ ਦਿਮਾਗ ਦੀਆਂ ਨਸਾਂ ਲਈ ਬਹੁਤ ਉਪਯੋਗੀ ਮੰਨਿਆ ਗਿਆ ਹੈ।
ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ
ਪਿਆਜ਼
ਪਿਆਜ਼ ਇਕ ਅਜਿਹੇ ਵਾਇਰਸ ਨੂੰ ਮਾਰਨ ਦਾ ਕੰਮ ਕਰਦਾ ਹੈ, ਜਿਸ ਨਾਲ ਤੁਹਾਨੂੰ ਨਜ਼ਲਾ-ਜ਼ੁਕਾਮ ਹੁੰਦਾ ਹੈ। ਇਹ ਦਿਮਾਗ ਨੂੰ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਪਿਆਜ਼ ਨਾਲ ‘ਕਿਓਰਸੋਟਿਨ’ ਹੁੰਦਾ ਹੈ। ਇਹ ਇਕ ਅਜਿਹਾ ‘ਆਕਸੀਡੈਂਟ ਫਲੇਵੇਨਾਲ’ ਜੋ ਦਿਲ ਦੀਆਂ ਬੀਮਾਰੀਆਂ ਤੋਂ ਅਟੈਕ ਪੈਣ ’ਚ ਵੀ ਬਚਾਉਂਦਾ ਹੈ। ਨਾਲ ਹੀ ਤੁਹਾਡੇ ਵਾਲਾਂ ਦੀ ਗ੍ਰੋਥ ਨੂੰ ਵੀ ਵਧਾਉਂਦਾ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ
ਆਂਵਲਾ
ਆਂਵਲਾ ਨੂੰ ਦਿਲ-ਦਿਮਾਗ ਲਈ ਚੰਗਾ ਦੱਸਿਆ ਗਿਆ ਹੈ। ਇਹ ਤੁਹਾਡੇ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘਟਾਉਣ ’ਚ ਮਦਦ ਕਰਦੈ ਹੈ। ਆਂਵਲੇ ਵਿੱਚ ਵਿਟਾਮਿਨ ‘ਸੀ’ ਹੁੰਦਾ ਹੈ, ਜੋ ਖੂਨ ਦੀਆਂ ਨਾੜੀਆਂ ਭਾਵ ‘ਬਲੱਡ ਵੈਸਲਸ’ ਨੂੰ ਫੈਲਾਉਣ ’ਚ ਮਦਦ ਕਰਦੈ ਹੈ।
ਇਲਾਇਚੀ
ਸਵਾਦ ’ਚ ਤੇਜ਼ ਹੁੰਦਾ ਹੈ। ਇਹ ਤੁਹਾਡੇ ਖਾਣੇ ਦਾ ਜ਼ਾਇਕਾ ਤਾਂ ਵਧਾਉਂਦੀ ਹੀ ਹੈ ਅਤੇ ਨਾਲ ਹੀ ਹਾਈਪਰਟੈਂਸ਼ਨ ਦੇ ਲੋਕਾਂ ’ਚ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦੀ ਹੈ। ਇਸ ਨਾਲ ‘ਐਂਟੀ ਆਕਸੀਡੈਂਟ’ ਦੀ ਸਥਿਤੀ ’ਚ ਵੀ ਸੁਧਾਰ ਹੁੰਦਾ ਹੈ। ਇਸ ਦੀ ਵਰਤੋਂ ਨਾਲ ‘ਫਾਈਬ੍ਰਿਨੋਜੇਨ’ ਦੇ ਪੱਧਰ ’ਚ ਬਿਨਾਂ ਫੇਰਬਦਲ ਹੋਏ ਖੂਨ ਦੇ ਥੱਕੇ ਨਹੀਂ ਬਣ ਸਕਦੇ।
ਪੜ੍ਹੋ ਇਹ ਵੀ ਖਬਰ - ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ
ਦਾਲਚੀਨੀ
ਦਾਲਚੀਨੀ ਦਿਲ ਅਤੇ ਦਿਮਾਗ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੀ ਹੈ ਅਤੇ ਨਾਲ ਹੀ ਸ਼ੂਗਰ ਵੀ ਘੱਟ ਕਰਦੀ ਹੈ। ਦਾਲਚੀਨੀ ਨਾਲ ‘ਐਂਟੀਆਕਸੀਡੈਂਟ’ ਦੀ ਮਾਤਰਾ ਵੀ ਚੰਗੀ ਰਹਿੰਦੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਕੰਪਨੀ ਵਿੱਚ ਨੌਕਰੀ ਕਰਨ ਦੇ ਹੋ ਚਾਹਵਾਨ, ਤਾਂ ਜਾਣੋ ਕੀ ਕਰੀਏ
ਸੁਹਾਂਜਣੇ ਦੀਆਂ ਫਲੀਆਂ
ਸਹਿਜਨ ਭਾਵ (ਡ੍ਰੱਮ ਸਟਿਕਸ) ’ਚ ਭਾਰੀ ਮਾਤਰਾ ’ਚ ਪ੍ਰੋਟੀਨ, ਗੁਣਕਾਰੀ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਰੁੱਖ ਦੇ ਪੱਤਿਆ ਦੇ ਅਰਕ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਦੇ ਸਿਸਟੋਲਿਕ ’ਤੇ ਹਾਂਪੱਖੀ ਪ੍ਰਭਾਨ ਪੈਂਦਾ ਹੈ।
ਆਸਟ੍ਰੇਲੀਆ ਦੇ ਤੱਟ 'ਤੇ ਦਿੱਸਿਆ ਐਲੀਅਨ ਜਿਹਾ ਜੀਵ, ਲੋਕ ਹੋਏ ਹੈਰਾਨ
NEXT STORY