ਅੰਮ੍ਰਿਤਸਰ- ਫੈਸ਼ਨ ਦੀ ਦੁਨੀਆ ਵਿਚ ਹਰ ਦਿਨ ਬਦਲਦੇ ਰਹਿੰਦੇ ਹਨ ਪਰ ਕੁਝ ਸਟਾਈਲ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਸਮੇਂ ਦੇ ਨਾਲ ਹੋਰ ਵੀ ਜ਼ਿਆਦਾ ਪ੍ਰਸਿੱਧ ਹੋ ਜਾਂਦੇ ਹਨ। ਅੱਜ-ਕੱਲ ਔਰਤਾਂ ਵਿਚਕਾਰ ‘ਆਫ ਸ਼ੋਲਡਰ ਟਿਊਬ ਡਰੈੱਸ’ ਦਾ ਟਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਇਹ ਡਰੈੱਸ ਦੇਖਣ ਵਿਚ ਕਾਫੀ ਦਿਲਚਸਪ ਲੱਗਦੀ ਹੈ। ਇਸ ਦਾ ਸ਼ੋਅ ਮਾਡਰਨ ਲੁਕ ਔਰਤਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਭਾਵੇ ਉਹ ਕਾਲਜ ਗਰਲਜ਼ ਹੋਣ ਜਾਂ ਕੰਮਕਾਜੀ ਔਰਤਾਂ। ਆਫ ਸ਼ੋਲਡਰ ਟਿਯੂਬ ਡਰੈੱਸ’ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਫੈਮਿਨੀਟੀ ਅਤੇ ਐਲੀਗੈਂਸ ਦੋਵਾਂ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ। ਇਹ ਡਰੈੱਸ ਸ਼ੋਲਡਰ ਦੀ ਖੂਬਸੂਰਤੀ ਨੂੰ ਅਨਹਾਂਸ ਕਰਦੀ ਹੈ, ਜਿਸ ਨਾਲ ਲੁਕ ਹੋਰ ਵੀ ਗ੍ਰੇਸਫੁੱਲ ਬਣ ਜਾਂਦੀ ਹੈ। ਗਰਮੀਆਂ ਵਿਚ ਇਹ ਡਰੈੱਸ ਬਹੁਤ ਹਲਕੀ ਅਤੇ ਕੰਫਰਟੇਬਲ ਰਹਿੰਦੀ ਹੈ, ਜਦਕਿ ਗਰਮੀਆਂ ਵਿਚ ਇਸ ਨੂੰ ਜੈਕੇਟ ਅਤੇ ਸ਼ਰਗ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਸ ਕਾਰਨ ਇਹ ਹਰ ਮੌਸਮ ਵਿਚ ਪਾਉਣ ਯੋਗ ਬਣ ਜਾਂਦੀ ਹੈ।
ਫੈਸ਼ਨ ਡਿਜ਼ਾਈਨਰਸ ਅਨੁਸਾਰ ਟਿਯੂਬ ਡਰੈੱਸ ਨੂੰ ਕਲਾਸਿਕ ਅਤੇ ਕੰਟੈਂਪਰੇਰੀ ਫੈਸ਼ਨ ਦਾ ਪ੍ਰਫੈਕਟ ਮਿਸ਼ਰਣ ਮੰਨਿਆ ਜਾਂਦਾ ਹੈ। ਇਸ ਨੂੰ ਆਮ ਪਾਰਟੀ ਜਾ ਕਸੇ ਫਾਰਮਲ ਇਵੈਂਟ ਵਿਚ ਵੀ ਕੈਰੀ ਕੀਤਾ ਜਾ ਸਕਦਾ ਹੈ। ਜੇਕਰ ਤੁਸੀਗਲੈਮਰ ਲੁਕ ਚਾਹੁੰਦੋ ਹੋ ਤਾਂ ਸਿਲਕ ਅਤੇ ਸੈਟਿਨ ਫੈਬ੍ਰਿਕ ਵਿਚ ‘ਆਫ ਸ਼ੋਲਡਰ ਟਿਯੂਬ ਡਰੈੱਸ’ ਨੂੰ ਚੁਣੋ। ਉਥੈ ਕੈਜ਼ੁਅਲ ਡੇਅ ਆਊਟ ਲਈ ਕਾਟਨ ਜਾਂ ਲਿਨਨ ਮੈਟੇਰੀਅਲ ਬਿਹਤਰ ਰਹੇਗਾ। ਇਸ ਡਰੈੱਸ ਨੂੰ ਸਹੀ ਐਸੈੱਸਰੀਜ਼ ਦੇ ਨਾਲ ਸਟਾਇਲ ਕਰਨਾ ਬਹੁਤ ਜ਼ਰੂਰੀ ਹੈ।
ਮਿਨੀਮਲ ਜਿਊਲਰੀ ਵਰਗੇ ਛੋਟੇ ਇਅਰਿੰਗਸ ਜਾਂ ਪਤਲੀ ਨੇਕਚੇਨ ਇਸ ਡਰੈੱਸ ਦੇ ਨਾਲ ਚੰਗੀ ਲੱਗਦੀ ਹੈ। ਫੁੱਟਵਿਅਰ ਦੀ ਗੱਲ ਕਰੀਏ ਤਾਂ ਹਾਈ ਹੀਲਜ਼ ਜਾਂ ਸਟ੍ਰੈਪੀ ਸੈਂਡਲ ਲੁਕ ਨੂੰ ਹੋਰ ਨਿਖਾਰ ਦਿੰਦੀ ਹੈ। ਮੇਕਅਪ ਹਲਕਾ ਅਤੇ ਨੈਚੂਰਲ ਰੱਖਿਆ ਜਾਵੇ ਤਾਂ ਡਰੈੱਸ ਦੀ ਐਲੀਗੈਂਸ ਬਰਕਰਾਰ ਰਹਿੰਦੀ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵਿਚ ਵੀ ਇਸ ਤਰ੍ਹਾਂ ਦੀ ਖੂਬਸੂਰਤ ‘ਆਫ ਸ਼ੋਲਡਰ ਟਿਯੂਬ ਡਰੈੱਸ’ ਦਾ ਕਾਫੀ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਵਿਚ ਅੰਮ੍ਰਿਤਸਰ ਦੀਆਂ ਔਰਤਾਂ ਇਸ ਤਰ੍ਹਾਂ ਦੀ ‘ਆਫ ਸ਼ੋਲਡਰ ਟਿਯੂਬ ਡਰੈੱਸ’ ਵਿਚ ਦਿਖਾਈ ਦੇ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀਆਂ ਆਕਰਸ਼ਕ ‘ਆਫ ਸ਼ੋਲਡਰ ਟਿਯੂਬ ਡਰੈੱਸ’ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ।
ਵਿਆਹਾਂ 'ਚ Gold ਦੇ ਗਹਿਣੇ ਪਹਿਨਣ 'ਤੇ ਲੱਗੀ ਰੋਕ! ਉਲੰਘਣ 'ਤੇ ਹੋਵੇਗਾ ਜੁਰਮਾਨਾ
NEXT STORY