ਜਲੰਧਰ— ਜਿੱਥੇ ਭੈਣ-ਭਰਾ ਦਾ ਆਪਸੀ ਪਿਆਰ ਹੁੰਦਾ ਹੈ, ਉੱਥੇ ਉਨ੍ਹਾਂ 'ਚ ਝਗੜੇ ਵੀ ਹੁੰਦੇ ਹਨ। ਇਹ ਝਗੜੇ ਛੋਟੇ ਵੀ ਹੁੰਦੇ ਹਨ ਤੇ ਕਈ ਵਾਰੀ ਗੰਭੀਰ ਵੀ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ 'ਚ ਹੁੰਦੇ ਝਗੜਿਆਂ ਨੂੰ ਜ਼ਲਦੀ ਹੀ ਸੁਲਝਾ ਦੇਣਾ ਚਾਹੀਦਾ ਹੈ। ਕਈ ਵਾਰੀ ਮਾਤਾ-ਪਿਤਾ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦੇ ਇਸ ਝਗੜੇ ਨੂੰ ਹੱਲ ਕਿਵੇਂ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਸਾਂਗੇ, ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚਿਆਂ 'ਚ ਹੋਏ ਝਗੜੇ ਨੂੰ ਜ਼ਲਦੀ ਹੀ ਸੁਲਝਾ ਸਕੋਗੇ।
1. ਝਗੜੇ ਦਾ ਕਾਰਨ ਪਤਾ ਕਰੋ
ਸਭ ਤੋਂ ਪਹਿਲਾਂ ਤੁਸੀਂ ਬੱਚਿਆਂ 'ਚ ਹੋਏ ਝਗੜੇ ਦਾ ਕਾਰਨ ਪਤਾ ਕਰੋ। ਇਸ ਤਰ੍ਹਾਂ ਝਗੜੇ ਨੂੰ ਹੱਲ ਕਰਨਾ ਆਸਾਨ ਹੋ ਜਾਵੇਗਾ।
2. ਦੋਹਾਂ ਦੀਆਂ ਗੱਲਾਂ ਸੁਣੋ
ਆਪਣੇ ਬੱਚਿਆਂ ਵਿਚਕਾਰ ਹੋਏ ਝਗੜੇ ਬਾਰੇ ਦੋਹਾਂ ਤੋਂ ਜਾਣਕਾਰੀ ਲਓ। ਉਸੇ ਜਾਣਕਾਰੀ ਦੇ ਆਧਾਰ 'ਤੇ ਦੋਹਾਂ 'ਚ ਸੁਲਹਾ ਕਰਵਾਓ।
3. ਗਲਤੀ ਮਨਵਾਓ
ਬੱਚਿਆਂ ਤੋਂ ਝਗੜੇ ਦਾ ਕਾਰਨ ਪਤਾ ਲੱਗਣ 'ਤੇ ਦੋਹਾਂ ਨੂੰ ਸਮਝਾਓ ਕਿ ਆਪਸ 'ਚ ਝਗੜਨਾ ਠੀਕ ਨਹੀਂ। ਜਿਸ ਦੀ ਗਲਤੀ ਕਾਰਨ ਝਗੜਾ ਸ਼ੁਰੂ ਹੋਇਆ ਹੈ ਉਸ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਅਤੇ ਮਾਫੀ ਮੰਗ ਕੇ ਇਸ ਝਗੜੇ ਨੂੰ ਖਤਮ ਕਰਨਾ ਚਾਹੀਦਾ ਹੈ।
4. ਪਿਆਰ ਨਾਲ ਸਮਝਾਓ
ਦੋਹਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਓ ਕਿ ਇੱਕਠੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਹੀਂ ਦੁਹਰਾਉਣੀ ਚਾਹੀਦੀ ਜਿਸ ਨਾਲ ਝਗੜਾ ਹੁੰਦਾ ਹੈ ਅਤੇ ਇਕ-ਦੂਜੇ ਦੀ ਗਲਤੀ ਨੂੰ ਭੁਲਾ ਕੇ ਅੱਗੇ ਵੱਧਣਾ ਚਾਹੀਦਾ ਹੈ।
ਜ਼ਰੂਰੀ ਗੱਲ
ਮਾਤਾ-ਪਿਤਾ ਨੂੰ ਆਪਣੇ ਇਕ ਬੱਚੇ ਦੀ ਤੁਲਨਾ ਆਪਣੇ ਦੂਜੇ ਬੱਚੇ ਨਾਲ ਨਹੀਂ ਕਰਨੀ ਚਾਹੀਦੀ ਕਿਉਂਕ ਹਰ ਬੱਚੇ ਦੀ ਆਪਣੀ ਵੱਖਰੀ ਯੋਗਤਾ ਹੁੰਦੀ ਹੈ।
ਪਨੀਰ ਖਾਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY