ਨਵੀਂ ਦਿੱਲੀ— ਦੇਸ਼ ਅਤੇ ਵਿਦੇਸ਼ 'ਚ ਬਹੁਤ ਸਾਰੇ ਅਜਿਹੇ ਕਬੀਲੇ ਹਨ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਰੀਤੀ-ਰਿਵਾਜ਼ ਹੁੰਦੇ ਹਨ। ਕਈ ਵਾਰ ਇਨ੍ਹਾਂ ਅਨੋਖੀਆਂ ਪਰੰਪਰਾਵਾਂ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਅੱਜ ਅਸੀਂ ਜਿਸ ਕਬੀਲੇ ਬਾਰੇ ਗੱਲ ਕਰ ਰਹੇ ਹਾਂ। ਉਹ ਹੈ 'ਖਾਸੀ ਟਰਾਇਬਸ' ਕਬੀਲਾ। ਭਾਰਤ ਦੇ ਮੇਘਾਲਅ 'ਚ ਰਹਿਣ ਵਾਲਾ ਇਹ ਕਬੀਲਾ ਦੇਸ਼ ਦੀ ਦੁਰਲੱਭ ਕਬੀਲਿਆਂ 'ਚੋਂ ਇਕ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇੱਥੇ ਮਹਿਲਾ ਪ੍ਰਧਾਨ ਸਮਾਜ ਬਣਾਇਆ ਗਿਆ ਹੈ।
ਮਹਿਲਾ ਪ੍ਰਧਾਨ ਇਸ ਕਬੀਲੇ 'ਚ ਪਰਿਵਾਰ ਦੀ ਜਿੰਨ੍ਹੀ ਵੀ ਪ੍ਰਾਪਰਟੀ ਹੈ। ਉਹ ਘਰ ਦੀਆਂ ਵੱਡੀਆਂ ਔਰਤਾਂ ਦੇ ਨਾਂ 'ਤੇ ਹੁੰਦੀ ਹੈ। ਉਸ ਤੋਂ ਬਾਅਦ ਇਹ ਅਧਿਕਾਰ ਬੇਟੀ ਨੂੰ ਦੇ ਦਿੱਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਇਹ ਔਰਤਾਂ ਇਕ ਤੋਂ ਜ਼ਿਆਦਾ ਵਿਆਹ ਵੀ ਕਰ ਸਕਦੀਆਂ ਹਨ। ਇੱਥੇ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਪੁਰਸ਼ਾ ਦੇ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ। ਇਸ ਕਬੀਲੇ ਦੀ ਖਾਸ ਗੱਲ ਇਹ ਹੈ ਕਿ ਇੱਥੇ ਵਿਆਹ ਤੋਂ ਬਾਅਦ ਲੜਕੀਆਂ ਨਹੀਂ ਬਲਕਿ ਲੜਕੇ ਸੋਹਰੇ ਘਰ ਜਾਂਦੇ ਹਨ।
ਇੱਥੇ ਕਿਸੇ ਘਰ ਬੇਟੀ ਪੈਦਾ ਹੋਣ 'ਤੇ ਜਮ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਲੜਕਾ ਪੈਂਦਾ ਹੋਣ 'ਤੇ ਜ਼ਿਆਦਾ ਖੁਸ਼ੀ ਨਹੀਂ ਮਨਾਈ ਜਾਂਦੀ। ਇੱਥੇ ਜ਼ਿਆਦਾਤਰ ਕਾਰੋਬਾਰ ਵੀ ਔਰਤਾਂ ਹੀ ਸੰਭਾਲਦੀਆਂ ਹਨ ਅਤੇ ਬੱਚਿਆ ਦਾ ਉਪਨਾਮ ਵੀ ਮਾਂ ਦੇ ਨਾਂ 'ਤੇ ਹੀ ਹੁੰਦਾ ਹੈ
ਖਾਸੀ ਟਰਾਈਬਸ 'ਚ ਘਰ ਦੀ ਛੋਟੀ ਬੇਟੀ ਨੂੰ ਪ੍ਰਾਪਰਟੀ ਦਾ ਸਭ ਤੋਂ ਜ਼ਿਆਦਾ ਹਿੱਸਾ ਮਿਲਦਾ ਹੈ। ਛੋਟੀ ਬੇਟੀ ਨੂੰ ਹੀ ਘਰ ਦੀ ਸਾਰੀ ਜਿੰਮੇਵਾਰੀ ਦਿੱਤੀ ਜਾਂਦੀ ਹੈ। ਇੱਥੇ ਬੇਟੀਆਂ ਜਾਨਵਰਾਂ ਦੇ ਅੰਗਾ ਨਾਲ ਖੇਡਦੀਆਂ ਹਨ ਅਤੇ ਇਨ੍ਹਾਂ ਦੀਆਂ ਹੱਡੀਆਂ ਦੇ ਬਣੇ ਗਹਿਣੇ ਵੀ ਪਾਉਂਦੀਆਂ ਹਨ। ਸਮੇਂ ਦੇ ਬਦਲਾਅ ਦੇ ਨਾਲ ਦੇ ਨਾਲ ਇਸ ਕਬੀਲੇ ਲੋਕ ਆਪਣੀ ਸਥਿਤੀ 'ਚ ਸੁਧਾਰ ਮੰਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਰਹੇ ਪਰ ਉਨ੍ਹਾਂ ਦੀ ਬਰਾਬਰੀ ਦੀ ਉਮੀਦ ਕਰਦੇ ਹਨ।
ਘਰ 'ਚ ਬਣਾਓ ਨਿੰਬੂ-ਮਿਰਚ ਦਾ ਅਚਾਰ
NEXT STORY