ਨਵੀਂਦਿੱਲੀ—ਜ਼ਿਆਦਾਤਰ ਲੋਕਾਂ ਨੂੰ ਖਾਣੇ ਦੇ ਨਾਲ ਅਚਾਰ ਬਹੁਤ ਪਸੰਦ ਹੁੰਦਾ ਹੈ ਇਸ ਨਾਲ ਭੋਜਨ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਜੇਕਰ ਇਸ ਨਾਲ ਨਿੰਬੂ ਹਰੀ ਮਿਰਚ ਦਾ ਅਚਾਰ ਹੋਵੇ ਤਾਂ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ ਜੇਕਰ ਤੁਸੀਂ ਵੀ ਅਚਾਰ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਘਰ 'ਚ ਹੀ ਨਿੰਬੂ ਅਤੇ ਹਰੀ ਮਿਰਚ ਦੇ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਅਚਾਰ ਇਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਮੌਸਮ 'ਚ ਖਾਦਾ ਜਾ ਸਕਦਾ ਹੈ। ਪਰੌਂਠੇ ਅਤੇ ਰੋਟੀ ਨਾਲ ਤਾਂ ਇਸ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਬਣਾਉਣ ਲਈ ਸੱਮਗਰੀ
- 100 ਗ੍ਰਾਮ ਹਰੀ ਮਿਰਚ
- 4 ਵੱਡੇ ਚਮਚ ਰਾਈ ਦਾਲ
- 4 ਨਿੰਬੂ ਟੁਕੜੇ 'ਚ ਕੱਟੇ ਹੋਏ
- 1 ਨਿੰਬੂ ਦਾ ਰਸ
- ਅੱਧਾ ਛੋਟਾ ਚਮਚ ਹਲਦੀ
- ਅੱਧਾ ਛੋਟਾ ਚਮਚ ਹਿੰਗ
- ਨਮਕ ਸੁਆਦ ਮੁਤਾਬਕ
ਬਣਾਉਣ ਲਈ ਵਿਧੀ
- ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ ਅਤੇ ਸੁੱਕੇ ਕੱਪੜੇ ਨਾਲ ਸਾਫ ਕਰ ਲਓ।
- ਮਿਰਚ 'ਚ ਚੀਰਾ ਲਗਾ ਲਓ।
- ਇਕ ਬਰਤਨ 'ਚ ਰਾਈ ਦਾਲ, ਹਲਦੀ ਪਾਊੁਡਰ, ਹਿੰਗ, ਨਮਕ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਸਾਲਾ ਤਿਆਰ ਕਰ ਲਓ।
- ਹੁਣ ਮਸਾਲੇ ਨੂੰ ਚੀਰਾ ਲੱਗੀ ਮਿਰਚ 'ਚ ਭਰ ਦਿਓ।
- ਹੁਣ ਇਕ ਬਰਤਨ 'ਚ ਨਿੰਬੂ ਦੇ ਟੁੱਕੜੇ ਅਤੇ ਮਸਾਲਾ ਭਰੀ ਮਿਰਚ ਨੂੰ ਹਲਕੇ ਹੱਥ ਨਾਲ ਮਿਲਾ ਦਿਓ।
- ਹੁਣ ਇਸ ਅਚਾਰ ਨੂੰ ਇਕ ਸਾਫ ਅਤੇ ਕੱਚ ਦੀ ਬਣੀ ਬਰਣੀ 'ਚ ਭਰ ਕੇ ਰੱਖ ਦਿਓ।
- 2 ਤੋਂ 3 ਦਿਨਾਂ ਤੱਕ ਇਸ ਬਰਣੀ ਨੂੰ ਧੁੱਪ 'ਚ ਰੱਖੋ, ਥੋੜੀ ਦੇਰ ਬਾਅਦ ਇਸ ਨੂੰ ਹਿਲਾ ਕੇ ਮਸਾਲਾ ਮਿਲਾਉਂਦੇ ਰਹੋ।
- ਇਸ ਤੋਂ ਬਾਅਦ ਤੁਸੀਂ ਅਚਾਰ ਦਾ ਸੁਆਦ ਲਓ।
- ਇਸ ਨੂੰ ਤੁਸੀਂ ਫਰਿੱਜ਼ 'ਚ ਡੇੜ ਹਫਤੇ ਦੇ ਲਈ ਰੱਖ ਸਕਦੇ ਹੋ।
ਗਰਮੀਆਂ 'ਚ ਕਰੋ ਨਿੰਬੂ ਪੁਦੀਨਾ ਸ਼ਰਬਤ ਦਾ ਇਸਤੇਮਾਲ
NEXT STORY