ਨਵੀਂ ਦਿੱਲੀ— ਵਿਆਹ ਦੇ ਰਿਸ਼ਤੇ 'ਚ ਜਿੱਥੇ ਪਿਆਰ ਹੁੰਦਾ ਹੈ ਉੱਥੇ ਤਕਰਾਰ ਵੀ ਹੁੰਦੀ ਹੈ ਪਰ ਕਈ ਵਾਰੀ ਛੋਟੀਆਂ-ਛੋਟੀਆਂ ਗੱਲਾਂ ਵੀ ਤਕਰਾਰ ਦਾ ਹਿੱਸਾ ਬਣ ਜਾਂਦੀਆਂ ਹਨ। ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਤਲਾਕ ਤੱਕ ਦੀ ਨੋਬਤ ਆ ਜਾਂਦੀ ਹੈ। ਫਿਰ ਕਈ ਵਾਰੀ ਅਜਿਹੀ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਜੇ ਤੁਸੀਂ ਵੀ ਅਜਿਹੀ ਸਥਿਤੀ 'ਚ ਫਸ ਗਏ ਹੋ ਤਾਂ ਇਨ੍ਹਾਂ 5 ਗੱਲਾਂ ਨੂੰ ਅਪਣਾ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਬਚਾ ਸਕਦੇ ਹੋ।
1. ਬੈਠਕੇ ਗੱਲ ਕਰੋ
ਜੇ ਤੁਹਾਨੂੰ ਇੰਝ ਲੱਗਦਾ ਹੈ ਕਿ ਤੁਹਾਡੇ ਜੀਵਨ ਸਾਥੀ ਦੀ ਜਿੰਦਗੀ 'ਚ ਕੋਈ ਹੋਰ ਆ ਗਿਆ ਹੈ ਜਿਸ ਦੇ ਨਾਲ ਉਹ ਤੁਹਾਡੇ ਵਲ ਧਿਆਨ ਨਹੀਂ ਦੇ ਰਿਹਾ। ਇਸੇ ਗੱਲ ਨੂੰ ਲੈ ਕੇ ਰਿਸ਼ਤਾ ਤਲਾਕ ਤੱਕ ਪਹੁੰਚ ਜਾਂਦਾ ਹੈ ਤਾਂ ਅਜਿਹੀ ਹਾਲਤ 'ਚ ਪਾਟਨਰ ਨਾਲ ਲੜਣ ਦੀ ਬਜਾਏ ਉਸ ਨਾਲ ਬੈਠ ਕੇ ਗੱਲ ਕਰੋ। ਰਿਸ਼ਤਾ ਤੋੜਣ ਦੀ ਬਜਾਏ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ ਕਰੋ।
2. ਪਰਿਵਾਰ ਨੂੰ ਖੁਸ਼ ਕਰੋ
ਜੇ ਤੁਹਾਡੇ ਤਲਾਕ 'ਚ ਕੁਝ ਦਿਨ ਹੀ ਹਨ ਅਤੇ ਤੁਹਾਨੂੰ ਸਮੱਝ ਨਹੀਂ ਆ ਰਿਹਾ ਕਿ ਹੁਣ ਕੀ ਕੀਤਾ ਜਾਵੇ ਤਾਂ ਅਜਿਹੀ ਹਾਲਤ 'ਚ ਤੁਸੀਂ ਆਪਣੇ ਪਤੀ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਲਗੇਗਾ ਕਿ ਜੋ ਹੋ ਰਿਹਾ ਹੈ ਉਹ ਸਹੀ ਨਹੀਂ ਹੈ।
3. ਸਪੇਸ ਦਿਓ
ਆਪਣੇ ਪਾਟਨਰ ਨੂੰ ਥੋੜ੍ਹੀ ਜਿਹੀ ਸਪੇਸ ਦਿਓ। ਕੁਝ ਦਿਨਾਂ ਦੇ ਲਈ ਉਨ੍ਹਾਂ ਨੂੰ ਰੋਕਣਾ-ਟੋਕਣਾ ਬੰਦ ਕਰ ਦਿਓ, ਕੀ ਪਤਾ ਉਨ੍ਹਾਂ ਨੂੰ ਮਹਿਸੂਸ ਹੋ ਜਾਵੇ ਕਿ ਜੋ ਹੋ ਰਿਹਾ ਹੈ ਉਹ
ਸਹੀ ਨਹੀਂ ਹੈ।
4. ਵਰਤ ਰੱਖੋ
ਕਿਹਾ ਜਾਂਦਾ ਹੈ ਕਿ 16 ਸੋਮਵਾਰ ਦਾ ਵਰਤ ਰੱਖਣ ਨਾਲ ਵੀ ਰਿਸ਼ਤਾ ਮਜ਼ਬੂਤ ਹੁੰਦਾ ਹੈ ਤਾਂ ਹੋ ਸਕੇ ਤਾਂ 16 ਸੋਮਵਾਰ ਦੇ ਵਰਤ ਵੀ ਜ਼ਰੂਰ ਰੱਖੋ।
5. ਸੱਸ-ਸੋਹਰੇ ਅਤੇ ਮਾਤਾ-ਪਿਤਾ ਦੀ ਮਦਦ ਲਓ
ਇਨ੍ਹਾਂ ਸਾਰਿਆਂ ਤੋਂ ਇਲਾਵਾ ਆਪਣੇ ਸੱਸ-ਸੋਹਰੇ ਅਤੇ ਮਾਤਾ-ਪਿਤਾ ਦੀ ਮਦਦ ਵੀ ਲੈ ਸਕਦੇ ਹੋ। ਜੇ ਤੁਹਾਡੇ ਤੋਂ ਅਜਿਹੀ ਸਥਿਤੀ ਨੂੰ ਸੰਭਾਲਿਆ ਨਹੀਂ ਜਾ ਰਿਹਾ, ਇਸ ਲਈ ਤੁਸੀਂ ਉਨ੍ਹਾਂ ਦੀ ਮਦਦ ਲੈ ਸਕਦੇ ਹੋ ਕਿਉਂਕਿ ਅਜਿਹੀ ਸਥਿਤੀ 'ਚ ਵੱਡਿਆਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਮਿੰਟਾਂ 'ਚ ਤਿਆਰ ਕਰੋ ਐੱਗ ਡੋਸਾ
NEXT STORY