ਜਲੰਧਰ— ਅੱਜ-ਕਲ੍ਹ ਲੋਕ ਮੋਬਾਇਲ, ਕੰਪਿਊਟਰ ਦੀ ਵਰਤੋਂ ਦਿਨ 'ਚ 7-8 ਘੰਟੇ ਲਗਾਤਾਰ ਕਰਦੇ ਹਨ, ਜਿਸ ਨਾਲ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਚਸ਼ਮੇ ਦਾ ਨੰਬਰ ਵੀ ਵੱਧ ਜਾਂਦਾ ਹੈ। ਬਿਨਾਂ ਚਸ਼ਮੇ ਜਾਂ ਲੈਂਸ ਦੇ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਚਸ਼ਮਾ ਤੁਹਾਡੀ ਪਰਸਨੈਲਿਟੀ ਨੂੰ ਵੀ ਘਟਾਉਂਦਾ ਹੈ। ਇਸ ਮੁਸ਼ਕਲ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਕਤੇ ਵਰਤ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅੱਖਾਂ ਦੀ ਦੇਖਭਾਲ ਕਰਨ ਦੇ ਕੁਝ ਘਰੇਲੂ ਨੁਕਤੇ ਦੱਸਣ ਜਾ ਰਹੇ ਹਾਂ।
1. ਰੋਜ਼ਾਨਾ ਸਵੇਰੇ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਓ। ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਸਾਰਾ ਦਿਨ ਤਾਜ਼ਾ ਰਹਿੰਦੀਆਂ ਹਨ।
2. ਅੱਖਾਂ ਦੀ ਥਕਾਵਟ ਦੂਰ ਕਰਨ ਲਈ ਆਪਣੇ ਹੱਥਾਂ ਦੀ ਹਥੇਲੀਆਂ ਨੂੰ ਰਗੜੋ। ਜਦੋਂ ਹਥੇਲੀ ਗਰਮ ਹੋ ਜਾਵੇ ਤਾਂ ਇਨ੍ਹਾਂ ਨੂੰ ਅੱਖਾਂ 'ਤੇ ਰੱਖੋ।
3. ਆਮਲੇ ਦੇ ਪਾਣੀ ਨਾਲ ਅੱਖਾਂ ਧੋਣ ਨਾਲ ਸਿਹਤਮੰਦ ਰਹਿੰਦੀਆਂ ਹਨ। ਜ਼ਿਆਦਾ ਥਕਾਵਟ ਹੋਣ 'ਤੇ ਤੁਸੀਂ ਗੁਲਾਬ ਜਲ ਵੀ ਅੱਖਾਂ 'ਚ ਪਾ ਸਕਦੇ ਹੋ।
4. ਰਾਤ ਨੂੰ ਪਾਣੀ 'ਚ ਬਾਦਾਮ ਭਿਓਂ ਕੇ ਸਵੇਰੇ ਦੁੱਧ ਨਾਲ ਖਾਣ 'ਤੇ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
5. ਰੋਜ਼ਾਨਾ ਖਾਲੀ ਪੇਟ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ।
6. ਗਾਂ ਦੇ ਘਿਓ ਨਾਲ ਕਨਪਟੀ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
7. ਸੋਂਫ, ਮਿਸ਼ਰੀ ਅਤੇ ਬਾਦਾਮ ਦਾ ਮਿਸ਼ਰਣ ਰਾਤ ਨੂੰ ਦੁੱਧ ਨਾਲ ਪਿਓ। ਧਿਆਨ ਰੱਖੋ ਕਿ ਇਸ ਨੂੰ ਪੀਣ ਪਿੱਛੋਂ ਪਾਣੀ ਨਹੀਂਪੀਣਾ ਹੈ।
8. ਆਮਲਾ ਸਿਹਤ ਅਤੇ ਵਾਲਾਂ ਲਈ ਬਹੁਤ ਵਧੀਆ ਹੁੰਦਾ ਹੈ। ਦਿਨ 'ਚ ਦੋ ਵਾਰੀ ਆਮਲੇ ਦਾ ਮੁਰੱਬਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
9.ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅਖਰੋਟ ਬਹੁਤ ਅਸਰਦਾਰ ਹੈ। ਅੱਖਾਂ ਦੇ ਕਰੀਬ ਰੋਜ਼ਾਨਾ ਅਖਰੋਟ ਦੇ ਤੇਲ ਦੀ ਮਾਲਸ਼ ਕਰਨ ਨਾਲ ਚਸ਼ਮਾ ਉੱਤਰ ਜਾਵੇਗਾ।
10. ਸਵੇਰ ਉੱਠ ਕੇ ਚੁਲੀ ਕੀਤੇ ਬਿਨਾਂ ਆਪਣੇ ਮੂੰਹ ਦੀ ਪਹਿਲੀ ਲਾਰ ਕੱਜਲ ਵਾਂਗ ਅੱਖਾਂ 'ਚ ਲਗਾਓ। ਲਗਾਤਾਰ 4-6 ਮਹੀਨੇ ਤੱਕ ਇਹ ਉਪਾਅ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
ਮੈਜਿਕ ਈਰੇਸਿੰਗ ਸਪੰਜ ਨਾਲ ਚਮਕਾਓ ਆਪਣਾ ਘਰ
NEXT STORY