ਨਵੀਂ ਦਿੱਲੀ— ਆਯੁਰਵੇਦ 'ਚ ਪਿਆਜ਼ ਨੂੰ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਪਿਆਜ਼ ਮਰਦਾਂ ਦੀ ਕਈ ਸਿਹਤ ਸੰੰਬੰਧੀ ਸਮੱਸਿਆਵਾਂ ਦੂਰ ਕਰਨ 'ਚ ਮਦਦ ਕਰਦਾ ਹੈ।
1. ਸਫੇਦ ਪਿਆਜ਼ ਦੇ 2 ਚਮਚ ਰਸ ਦੇ ਨਾਲ 1 ਚਮਚ ਸ਼ਹਿਦ ਮਿਲਾ ਕੇ ਰੋਜ਼ ਪੀਣ ਨਾਲ ਕਮਜੋਰੀ ਦੂਰ ਹੁੰਦੀ ਹੈ।
2.100 ਗ੍ਰਾਮ ਅਜਵਾਇਨ ਪਾਊਡਰ 'ਚ 5-6 ਸਫੇਦ ਪਿਆਜ਼ ਦਾ ਰਸ ਮਿਲਾ ਕੇ ਰੱਖ ਲਓ। ਰੋਜ਼ ਇੱਕ ਚਮਚ ਪਾਊਡਰ ਘਿਓ ਅਤੇ ਸ਼ੱਕਰ ਦੇ ਨਾਲ ਲਓ।
3. 2 ਕਿਲੋ ਪਿਆਜ਼ ਦੇ ਰਸ 'ਚ ਅੱਧਾ ਕਿਲੋ ਕਾਲੀ ਉੜਦ ਦੀ ਦਾਲ ਪੀਸ ਕੇ ਪੇਸਟ ਬਣਾ ਲਓ। ਰੋਜ਼ ਦੋ ਚਮਚ ਪੇਸਟ ਗਰਮ ਮਿੱਠੇ ਦੁੱਧ 'ਚ ਘੋਲ ਕੇ ਪਿਓ।
4. ਵੱਡੇ ਕੱਚ ਦੇ ਬਰਤਨ 'ਚ ਸ਼ਹਿਦ ਭਰੋ। ਉਸ 'ਚ ਛੇਦ ਕੀਤੀ ਹੋਈ 45 ਛੋਟੀ ਲਾਲ ਮਿਰਚ ਡੋਬੋ ਦਿਓ। 45 ਦਿਨਾਂ ਤੱਕ ਰੱਖਣ ਦੇ ਬਾਅਦ ਰੋਜ਼ ਰਾਤ ਨੂੰ ਇੱਕ ਪਿਆਜ਼ ਖਾਓ।
5. ਇੱਕ ਚਮਚ ਪਿਆਜ਼ ਦਾ ਰਸ, ਇੱਕ ਚਮਚ ਅਦਰਕ ਦਾ ਰਸ ਮਿਲਾਕੇ ਸਵੇਰੇ ਸ਼ਾਮ ਲਓ। ਇਸ ਨਾਲ ਕਮਜੋਰੀ, ਸੁਸਤੀ ਥਕਾਨ, ਦੂਰ ਹੁੰਦੀ ਹੈ।
6.ਪਿਆਜ਼ ਨੂੰ ਬਾਰੀਕ ਕੱਟ ਕੇ ਘਿਓ 'ਚ ਹਲਕਾ ਭੁੰਨ ਲਓ। ਇਸਨੂੰ ਸ਼ਹਿਦ ਦੇ ਨਾਲ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਕਮਜ਼ੋਰੀ ਦੂਰ ਹੋਵੇਗੀ।
7. 100 ਗ੍ਰਾਮ ਪਿਆਜ਼ ਨੂੰ 1 ਲੀਟਰ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਇੱਕ ਗਿਲਾਸ ਰਹਿ ਜਾਵੇ ਤਾਂ ਉਸ 'ਚ 2 ਚਮਚ ਸ਼ਹਿਦ ਮਿਲਾਕੇ ਪਿਓ।
ਖਰਬੂਜਾ ਖਾਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ
NEXT STORY