ਲੁਧਿਆਣਾ (ਸਹਿਗਲ) : ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾ ਸਿਰਫ਼ ਇਕ ਸੱਚੇ, ਮਜ਼ਬੂਤ ਅਤੇ ਪਾਰਦਰਸ਼ੀ ਲੋਕਤੰਤਰ ਲਈ ਖ਼ਤਰਨਾਕ ਹਨ, ਸਗੋਂ ਇਹ ਰਾਸ਼ਟਰੀ ਸੁਰੱਖਿਆ ਦੇ ਲਈ ਵੀ ਬਹੁਤ ਵੱਡਾ ਖ਼ਤਰਾ ਹੈ। ਇਹ ਵਿਚਾਰ ਇਕ ਵਿਗਿਆਨਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਵਿਗਿਆਨਕ ਬੀ.ਐੱਸ. ਔਲਖ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅੱਜ ਆਏ ਦਿਨ ਅਖ਼ਬਾਰਾਂ ਵਿਚ ਅਸੀਂ ਇਲੈਕਟ੍ਰੋਨਿਕ ਸਿਸਟਮ ਦਾ ਸਹਾਰਾ ਲੈ ਕੇ ਹੋਣ ਵਾਲੇ ਫਰਾਡ ਬਾਰੇ ਪੜ੍ਹਦੇ ਹਾਂ। ਲੋਕਾਂ ਦੇ ਬੈਂਕ ਖਾਤਿਆਂ ’ਚੋਂ ਪੈਸੇ ਉਡਾ ਲਏ ਜਾਂਦੇ ਹਨ। ਲੋਕਾਂ ਦਾ ਨਿੱਜੀ ਅਤੇ ਸਰਕਾਰਾਂ ਦਾ ਅਤਿ ਗੁਪਤ ਡਾਟਾ ਚੋਰੀ ਕਰ ਲਿਆ ਜਾਂਦਾ ਹੈ। ਪੈਗਾਸਸ ਅਤੇ ਪੈਰੀਡੇਟਰ ਵਰਗੇ ਸਾਫਟਵੇਅਰ ਬਣ ਚੁੱਕੇ ਹਨ। ਕਿਸੇ ਦੇ ਵੀ ਮੋਬਾਇਲ ਜਾਂ ਲੈਪਟਾਪ ਵਗੈਰਾ ਨੂੰ ਬਿਨਾਂ ਟੱਚ ਕੀਤੇ ਹੈਕ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਇਹ ਸਾਰਾ ਕੁਝ ਇਕ ਖ਼ਾਸ ਕਿਸਮ ਤੇ ਰਿੰਗਿੰਗ ਮਤਲਬ ਠੱਗੀ ਮਾਰਨ ਵਾਲੇ ਸਾਫਟਵੇਅਰ ਜ਼ਰੀਏ ਕੀਤਾ ਜਾਂਦਾ ਹੈ। ਅੱਜ ਕੱਲ੍ਹ ਬੜੇ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਕਿਸਮ ਤੇ ਸਾਫਟਵੇਅਰ ਬਣ ਚੁੱਕੇ ਹਨ। ਜਿਨ੍ਹਾਂ ਨੂੰ ਟੈਸਟ ਰਿੰਗਿੰਗ ਸਾਫਟਵੇਅਰ ਕਿਹਾ ਜਾਂਦਾ ਹੈ। ਟੈਸਟ ਰਿੰਗਿੰਗ ਸਾਫਟਵੇਅਰ ਦੇ ਫੜ੍ਹੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਇਹ ਕਿਸੇ ਵੀ ਟੈਸਟ ਵਿਚ ਨਹੀਂ ਆਉਂਦੇ। ਇਹ ਸਾਫਟਵੇਅਰ ਬਹੁਤ ਹੀ ਸੰਵੇਦਨਸ਼ੀਲ ਸੈਂਸਰ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬਹੁਤ ਹੀ ਉੱਚੇ ਪਾਏਦਾਨ ‘ਤੇ ਲੈ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਤੋਂ ਬਾਅਦ ਇਹ ਮਸ਼ੀਨਾਂ ਬਿਲਕੁਲ ਇਨਸਾਨਾਂ ਵਾਂਗ ਮਹਿਸੂਸ ਕਰਨ ਲਗਦੀਆਂ ਹਨ। ਇਹ ਦੇਖਣ, ਸੁਣਨ ਅਤੇ ਸੋਚਣ ਲਗਦੀਆਂ ਹਨ। ਫਿਰ ਇਹ ਇਨਸਾਨਾਂ ਵਾਂਗ ਹੀ ਧੋਖਾ ਦੇਣ ਲਗਦੀਆਂ ਹਨ। ਫਰਾਡ ਕਰਦੀਆਂ ਹਨ। ਜਦੋਂ ਉਨ੍ਹਾਂ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਇਹ ਈਮਾਨਦਾਰੀ ਦਾ ਪਾਖੰਡ ਕਰਦੀਆਂ ਹਨ ਅਤੇ ਜਿਵੇਂ ਹੀ ਟੈਸਟ ਪ੍ਰਕਿਰਿਆ ਖ਼ਤਮ ਹੋ ਜਾਂਦੀ ਹੈ। ਇਹ ਫਿਰ ਬੇਈਮਾਨ ਬਣ ਜਾਂਦੀਆਂ ਹਨ।
ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਦੁਨੀਆ ਦਾ ਸਭ ਤੋਂ ਪਹਿਲਾਂ ਟੈਸਟ ਰਿੰਗਿੰਗ ਸਾਫਟਵੇਅਰ ਟੈਕਨੋਲੋਜੀ ਖੇਤਰ ਦੀ ਦਿਗਜ ਕੰਪਨੀ ਬੌਸ਼ ਨੇ 2004 ਵਿਚ ਬਣਾਇਆ ਸੀ। ਬਾਅਦ ਵਿਚ ਬਹੁਤ ਵੱਡੀ ਕਾਰ ਕੰਪਨੀ ਵੋਕਸਵੈਗਨ ਨੇ ਇਸੇ ਸਾਫਟਵੇਅਰ ਦਾ ਸਹਾਰਾ ਲੈ ਕੇ 34 ਬਿਲੀਅਨ ਅਮਰੀਕੀ ਡਾਲਰ (ਕਰੀਬ 3 ਲੱਖ ਕਰੋੜ ਰੁਪਏ) ਤੋਂ ਵੱਧ ਦਾ ਘਪਲਾ ਕਰ ਦਿੱਤਾ। ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਜਿਨ੍ਹਾਂ ਦੇ ਨਾਮ ਵਿਚ ਹੀ ਇਲੈਕਟ੍ਰੋਨਿਕ ਸ਼ਬਦ ਮੌਜੂਦ ਹੈ, ਕਿਸੇ ਵੀ ਤਰ੍ਹਾਂ ਭਰੋਸੇ ਦੇ ਲਾਇਕ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 2 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੇ ਲਗਾਈ ਧਾਰਾ 144, 5 ਬੰਦਿਆਂ ਦੇ ਇਕੱਠ 'ਤੇ ਪਾਬੰਦੀ
ਲੋਕਤੰਤਰ ਲਈ ਖ਼ਤਰਾ
ਡਾਕਟਰ ਬੀ.ਐੱਸ. ਔਲਖ ਨੇ ਦੱਸਿਆ ਕਿ ਇਹ ਨਾ ਸਿਰਫ਼ ਸਾਡੇ ਲੋਕਤੰਤਰ ਲਈ ਖ਼ਤਰਾ ਹਨ, ਸਗੋਂ ਸਾਡੀ ਰਾਸ਼ਟਰੀ ਸੁਰੱਖਿਆ ਦੇ ਲਈ ਵੀ ਬਹੁਤ ਘਾਤਕ ਹਨ। ਕੱਲ੍ਹ ਨੂੰ ਜੇਕਰ ਕਿਸੇ ਦਿਨ ਕੋਈ ਵਿਦੇਸ਼ੀ ਸੰਸਥਾ ਜਾਂ ਕੋਈ ਵੱਡਾ ਕਾਰਪੋਰੇਟ ਘਰਾਣਾ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਜੇਕਰ ਕਿਸੇ ਵੱਡੇ ਚੋਣ ਘਪਲੇ ਨੂੰ ਅੰਜਾਮ ਦਿੰਦਾ ਹੈ ਤਾਂ ਚਾਰੇ ਪਾਸੇ ਹਫੜਾ-ਦਫੜੀ ਦਾ ਆਲਮ ਹੋ ਜਾਵੇਗਾ ਅਤੇ ਕਿਸੇ ਨੂੰ ਕੁਝ ਸਮਝ ਵੀ ਨਹੀਂ ਆਵੇਗਾ। ਇਸ ਲਈ ਅਸੀਂ ਆਪਣੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਕ ਸੱਚੇ ਰਾਸ਼ਟਰਵਾਦੀ ਹੋਣ ਦੇ ਨਾਤੇ ਇਨ੍ਹਾਂ ਈ.ਵੀ.ਐੱਮ. ਮਸ਼ੀਨਾਂ ’ਤੇ ਜਲਦ ਬੈਨ ਲਗਾਉਣ ਅਤੇ ਆਉਣ ਵਾਲੀਆਂ ਸਾਰੀਆਂ ਚੋਣਾਂ ਬੈਲਟ ਪੇਪਰ ਨਾਲ ਕਰਵਾਉਣ।
ਇਹ ਵੀ ਪੜ੍ਹੋ : ਮਿਲਣ ਦਾ ਲਾਰਾ ਲਾ ਕੇ ਨਾ ਆਈ ਪ੍ਰੇਮਿਕਾ, ਤਹਿਸ਼ 'ਚ ਆਏ ਪ੍ਰੇਮੀ ਨੇ ਦਿੱਤਾ ਨਾ ਭੁੱਲਣਵਾਲਾ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਖ਼ਦਾਈ ਖ਼ਬਰ : ਫੈਕਟਰੀ ਦੇ ਕੈਮੀਕਲ ਟੈਂਕ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ
NEXT STORY