ਨਵੀਂਦਿੱਲੀ— ਰੀਠਾ ਇੱਕ ਅਜਿਹਾ ਪੌਦਾ ਹੈ ਜੋ ਹਰ ਜਗ੍ਹਾ ਮਿਲਦਾ ਹੈ। ਇਸ ਪੌਦੇ 'ਤੇ ਗਰਮੀਆਂ 'ਚ ਫਲ ਲੱਗਦੇ ਹਨ ਜੋ ਅਕਾਰ 'ਚ ਬਹੁਤ ਛੋਟੇ ਹੁੰਦੇ ਹਨ। ਇਨ੍ਹਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਜਿਨ੍ਹਾਂ ਨੂੰ ਸੁੱਕਾ ਕੇ ਸੈਂਪੂ ,ਡੀਟ੍ਰਜਨ ਅਤੇ ਸਾਬਣ ਬਣਾਇਆ ਜਾਂਦਾ । ਕਈ ਲੋਕ ਘਰ 'ਚ ਰੀਠੇ ਨੂੰ ਪੀਸ ਕੇ ਉਸ ਨਾਲ ਸਿਰ ਧੋਂਦੇ ਹਨ। ਜਿਸ ਨਾਲ ਵਾਲ ਕਾਲੇ ਅਤੇ ਮਜ਼ਬੂਤ ਹੁੰਦੇ ਹਨ। ਇਸ ਦੇ ਇਲਾਵਾ ਰੀਠੇ ਦਾ ਇਸਤੇਮਾਲ ਹੋਰ ਵੀ ਕਈ ਕੰਮਾਂ 'ਚ ਕੀਤਾ ਜਾਂਦਾ ਹੈ।
1. ਕਈ ਗਹਿਰੇ ਰੰਗਾਂ ਦੇ ਕੱਪੜੇ ਧੋਣ 'ਚ ਉਨ੍ਹਾਂ 'ਚੋਂ ਰੰਗ ਉਤਰਦਾ ਹੈ। ਕਈ ਵਾਰ ਉਨ੍ਹਾਂ ਦੀ ਵਜਾ ਨਾਲ ਦੂਸਰੇ ਕੱਪੜੇ ਵੀ ਖਰਾਬ ਹੋ ਜਾਂਦੇ ਹਨ। ਇਸ ਲਈ ਅਜਿਹੇ ਕੱਪੜਿਆਂ ਨੂੰ ਰੀਠੇ ਨਾਲ ਧੋਣਾ ਚਾਹੀਦਾ ਹੈ।
2. ਘਰ 'ਚ ਲੱਗੇ ਸ਼ੀਸ਼ੇ ਸਾਫ ਕਰਨ ਲਈ ਵੀ ਇਸਦੀ ਇਸਤੇਮਾਲ ਕਰ ਸਕਦੇ ਹੋ। ਰੀਠੇ ਪਾਊਡਰ ਨੂੰ ਪਾਣੀ 'ਚ ਪਾਓ ਅਤੇ ਇਸ ਪਾਣੀ ਨਾਲ ਸ਼ੀਸ਼ੇ ਸਾਫ ਕਰੋਂ ਸ਼ੀਸ਼ੇ ਚਮਕ ਜਾਣਗੇ।
3. ਚਮੜੀ ਨੂੰ ਨਿਖਾਰਣ ਲਈ ਵੀ ਇਸਦਾ ਇਸਤੇਮਾਲ
ਕੀਤਾ ਜਾ ਸਕਦਾ ਹੈ। ਇਸਦੇ ਲਈ ਬੇਸਣ 'ਚ ਰੀਠੇ ਦਾ ਪਾਣੀ ਪਾਓ ਅਤੇ ਇੱਕ ਲੇਪ ੱਤਿਆਰ ਕਰੋ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ ਆਤੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।
4.ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੀਠਾ ਬਹੁਤ ਫਾਇਦੇਮੰਦ ਹੈ। ਰੀਠੇ ਦੇ ਪਾਣੀ ਨਾਲ ਸਿਰ ਧੋਣ ਨਾਲ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸਦੇ ਬਾਅਦ ਸਾਫ ਪਾਣੀ ਨਾਲ ਸਿਰ ਧੋ ਲਓ ਸਿਕਰੀ ਤੋਂ ਛੁਟਕਾਰਾ ਮਿਲਦਾ ਹੈ।
5. ਕੁਝ ਲੋਕ ਘਰ 'ਚ ਕਾਰਪੇਟ ਦਾ ਇਸਤੇਮਾਲ ਕਰਦੇ ਹਨ। ਕਾਰਪੇਟ 'ਚ ਕਈ ਦਾਗ ਲੱਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਫ ਕਰਨ 'ਚ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਸ ਨੂੰ ਬਾਰ-ਬਾਰ ਧੋਣਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਰੀਠੇ ਦਾ ਪਾਣੀ ਉੱਪਰ ਛਿੜਕ ਦਿਓ ਅਤੇ ਕੁਝ ਦੇਰ ਧੁੱਪ 'ਚ ਰੱਖਣ ਨਾਲ ਇਸਦੇ ਦਾਗ ਸਾਫ ਹੋ ਜਾਣਗੇ।
6. ਚਾਂਦੀ ਦੇ ਗਹਿਣੇ ਕਾਲੇ ਪੈ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੀਠੇ ਦੇ ਪਾਣੀ 'ਚ ਭਿਓ ਕੇ ਰੱਖੋ। ਕੁਝ ਦੇਰ ਬਾਅਦ ਸਕਰਬ ਕਰਕੇ ਸਾਫ ਕਰਨ ਨਾਲ ਗਹਿਣੇ ਚਮਕ ਜਾਣਗੇ।
ਘਰ ਦੀਆਂ ਇਨ੍ਹਾਂ ਚੀਜ਼ਾਂ ਨੂੰ ਵੀ ਕਰੋ ਰੋਜ਼ਾਨਾ ਸਾਫ
NEXT STORY