ਫ਼ਰੀਦਕੋਟ (ਰਾਜਨ)-ਸਥਾਨਕ ਥਾਣਾ ਸਿਟੀ ਅਤੇ ਸਦਰ ਦੀਆਂ ਪੁਲਸ ਪਾਰਟੀਆਂ ਵੱਲੋਂ 5 ਦੋਸ਼ੀਆਂ ਨੂੰ ਨਸ਼ੀਲੀਆਂ ਗੋਲੀਆ ਬਰਾਮਦ ਕਰ ਕੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਦੇ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਗਸ਼ਤ ਦੌਰਾਨ ਦਾਣਾ ਮੰਡੀ ਲਾਗਿਓ ਦੋਸ਼ੀ ਚੰਦਨ ਕੁਮਾਰ ਅਤੇ ਮੀਨਾ ਦੇਵੀ ਵਾਸੀ ਭੋਲੂਵਾਲਾ ਰੋਡ, ਫ਼ਰੀਦਕੋਟ ਕੋਲੋਂ 80 ਨਸ਼ੀਲੀ ਗੋਲੀਆਂ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਥਾਣਾ ਸਿਟੀ ਦੇ ਹੀ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਕੁਆਰਟਰਾਂ ਲਾਗੇ ਬਣੇ ਸ਼ੈੱਡ ਕੋਲੋਂ ਦੋਸ਼ੀ ਲਖਵੀਰ ਸਿੰਘ ਵਾਸੀ ਪਿੰਡ ਗੋਲੇਵਾਲਾ ਕੋਲੋਂ 90 ਨਸ਼ੀਲੀ ਗੋਲੀਆਂ ਬਰਾਮਦ ਹੋਂਣ ’ਤੇ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਥਾਣਾ ਸਦਰ ਦੇ ਐੱਸ.ਆਈ. ਸੱਤਪਾਲ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਦੋਸ਼ੀ ਰਮੇਸ਼ ਕੁਮਾਰ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਕੋਲੋਂ 46 ਨਸ਼ੀਲੀਆਂ ਖੁੱਲ੍ਹੀਆਂ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਬੈਂਕਾਕ ਤੋਂ 8 ਕਰੋੜ ਦਾ ਗਾਂਜਾ ਹੀ ਲੈ ਆਇਆ ਮੁੰਡਾ, ਅਧਿਕਾਰੀਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਟ੍ਰੈਫਿਕ ਪੁਲਸ ਨੇ ਜਾਰੀ ਕਰ'ਤੀ ਐਡਵਾਇਜ਼ਰੀ
NEXT STORY