ਲੁਧਿਆਣਾ (ਮੁੱਲਾਂਪੁਰੀ)-ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਅਤੇ ਇਜਲਾਸ 28 ਅਕਤੂਬਰ ਨੂੰ ਸਿੱਖਾਂ ਦੇ ਮੱਕੇ ਵਜੋਂ ਜਾਣ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ ਹੈ। ਇਸ ਵਾਰ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਇਜਲਾਸ ਹੰਗਾਮੇ ਭਰਿਆ ਹੋਣ ਦੇ ਆਸਾਰ ਹਨ ਕਿਉਂਕਿ ਤਾਜ਼ੇ ਵਲਟੋਹਾ ਜਥੇਦਾਰ ਘਟਨਾਕ੍ਰਮ ਕਾਰਨ ਸ਼੍ਰੋ. ਅਕਾਲੀ ਦਲ (ਬਾਦਲ) ਅਤੇ ਸੁਧਾਰ ਲਹਿਰ ਵਾਲੇ ਇਕ ਦੂਜੇ ਤੋਂ ਖ਼ਫ਼ਾ ਹਨ, ਜਿਸ ਕਰਕੇ ਉਹ ਆਹਮੋ-ਸਾਹਮਣੇ ਵਿਖਾਈ ਦੇਣ ਲੱਗ ਪਏ ਕਿਉਂਕਿ 28 ਤਾਰੀਖ਼ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਣ ਵਾਲੇ ਸੁਧਾਰ ਲਹਿਰ ਦੇ ਇਜਲਾਸ ’ਚ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਰੱਖੜਾ ਅਤੇ ਉਨ੍ਹਾਂ ਦੀ ਟੀਮ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਲਈ ਮੈਦਾਨ ’ਚ ਉਤਾਰ ਦਿੱਤਾ ਹੈ।
ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ
ਜਦੋਂਕਿ ਸ਼੍ਰੋ. ਅਕਾਲੀ ਦਲ (ਬ) ਵੱਲੋਂ ਪੁਰਾਣੇ ਚਲੇ ਆ ਰਹੇ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਧਾਮੀ ’ਤੇ ਮੁੜ ਉਮੀਦਵਾਰ ਬਣਨ ਦਾ ਗੁਣੀਆ ਪੈਣ ਦੇ ਆਸਾਰ ਹਨ। ਭਾਵੇਂ ਉਨ੍ਹਾਂ ਦੇ ਨਾਵਾਂ ਦਾ ਅਜੇ ਐਲਾਨ ਨਹੀਂ ਹੋਇਆ। ਇਸ ਕਾਰਵਾਈ ’ਤੇ ਨਜ਼ਰ ਰੱਖ ਰਹੇ ਧਾਰਮਿਕ ਤੇ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ 28 ਤਰੀਕ ਨੂੰ ਚੋਣਾਂ ਵਾਲੇ ਦਿਨ ਅਕਾਲੀਆਂ ਦੀ ਅਕਾਲੀਆਂ ਨਾਲ ਵੋਟ ਹਾਸਲ ਕਰਨ ਦੀ ਟੱਕਰ ਹੋਵੇਗੀ ਤੇ ਉਸ ਦਿਨ ਦੋਵੇਂ ਧੜਿਆਂ ਦੀ ਸਿਰ-ਧੜ ਦੀ ਬਾਜ਼ੀ ਵਰਗੇ ਹਾਲਾਤ ਵੀ ਬਣ ਸਕਦੇ ਹਨ।
ਜਦਕਿ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ ਤਨਖਾਹੀਆ ਕਰਾਰ ਕਾਰਨ ਖੁੱਲ੍ਹੇ ਤੌਰ ’ਤੇ ਸਾਲਾਨਾ ਇਜਲਾਸ ਤੇ ਚੋਣਾਂ ਕਾਰਨ ਸਾਹਮਣੇ ਨਹੀਂ ਆ ਰਹੇ ਪਰ ਸੂਤਰਾਂ ਨੇ ਦੱਸਿਆ ਕਿ ਉਹ ਹਨੇਰੇ ਸਵੇਰੇ ਸ਼੍ਰੋ. ਕਮੇਟੀ ਮੈਂਬਰ ਨਾਲ ਮੀਟਿੰਗਾਂ ਅਤੇ ਗੱਲਬਾਤ ਕਰਦੇ ਦੱਸੇ ਜਾ ਰਹੇ ਹਨ। ਹੁਣ ਵੇਖਦੇ ਹਾਂ ਕਿ 28 ਨੂੰ ਕੌਣ ਬਾਜ਼ੀ ਮਾਰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫ਼ੈਲ ਰਹੀ ਭਿਆਨਕ ਬੀਮਾਰੀ, ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨੌਜਵਾਨ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ
NEXT STORY