ਬੁਢਲਾਡਾ (ਬਾਂਸਲ)- ਨੇੜਲੇ ਪਿੰਡ ਦਾਤੇਵਾਸ ਵਿਖੇ ਹੋ ਰਹੀ ਮਿੱਟੀ ਦੀ ਨਾਜਾਇਜ਼ ਮਾਇਨਿੰਗ ਸੰਬੰਧੀ ਪੁਲਸ ਥਾਣਾ ਸਦਰ ਬੁਢਲਾਡਾ ਵਿਖੇ 2 ਅਣਪਛਾਤੇ ਵਿਅਕਤੀਆਂ ਸਮਤੇ 4 ਜਣਿਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾਤੇਵਾਸ ਵਿਖੇ ਮੁੱਖ ਸੜਕ ਦੇ ਨਜ਼ਦੀਕ ਹਾਈਵੇ ਸੜਕ ਦੇ ਨਿਰਮਾਣ ਕਰ ਰਹੀ ਕੰਪਨੀ ਵਲੋਂ ਬਣਵਾਏ ਗਏ ਲੁੱਕ ਪਲਾਂਟ ਲਈ ਠੇਕੇ 'ਤੇ ਲਈ ਗਈ ਜ਼ਮੀਨ ’ਚੋਂ ਜੇ.ਸੀ.ਬੀ. ਮਸ਼ੀਨ ਨਾਲ ਗੈਰ-ਕਾਨੂੰਨੀ ਮਾਈਨਿੰਗ ਤਹਿਤ ਰੇਤਾ ਚੋਰੀ ਕਰਕੇ ਕੰਪਨੀ ਦੇ ਕੰਮਾਂ ਲਈ ਕਮਰਸ਼ੀਅਲ ਤੌਰ ਤੇ ਵਰਤਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਬ੍ਰਿਟਿਸ਼ ਸੰਸਦ ਮੈਂਬਰ ਬੋਲੇ, 'ਬਲੈਕਮੇਲ' ਨੂੰ ਲੈ ਕੇ ਸਰਕਾਰ ਵਿਰੁੱਧ ਪੁਲਸ ਨੂੰ ਕਰਾਂਗੇ ਸ਼ਿਕਾਇਤ
ਜਿਸ ਦੀ ਗੁਪਤ ਸੂਚਨਾ ਮਿਲਣ 'ਤੇ ਪੁਲਸ ਵਲੋਂ ਕੀਤੀ ਛਾਪਾਮਾਰੀ ਦੌਰਾਨ ਮਾਧਵ ਜਿੰਦਲ ਯੂਨੀਅਰ ਇੰਜਨੀਅਰ ਮਾਈਨਿੰਗ ਇੰਸਪੈਕਟਰ ਬੁਢਲਾਡਾ ਦੀ ਰਿਪੋਰਟ ਦੇ ਆਧਾਰਿਤ ਲੁੱਟ ਪਲਾਂਟ ਮੈਨੇਜਰ ਐੱਸ.ਪੀ. ਸਿੰਘ, ਜ਼ਮੀਨ ਠੇਕੇਦਾਰ ਦਰਸ਼ਨ ਸਿੰਘ ਵਾਸੀ ਰੱਲੀ ਅਤੇ ਨਾਮਾਲੂਮ ਟਿੱਪਰ ਤੇ ਜੈ.ਸੀ.ਬੀ. ਚਲਾਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੱਭਿਆਚਾਰਕ ਮੰਤਰਾਲਾ ਰਾਸ਼ਟਰੀ ਬਾਲੜੀ ਦਿਵਸ ’ਤੇ ਰੰਗੋਲੀ ਉਤਸਵ ‘ਉਮੰਗ’ ਦਾ ਕਰੇਗਾ ਆਯੋਜਨ
NEXT STORY