ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਬਾਹਰੋਂ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਪੈਕਟਾਂ ’ਚ ਬੰਦ ਕਰ ਕੇ ਸੁੱਟ ਰਹੇ ਹਨ, ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਪੈਕੇਟ ਫੜਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਇਕ ਵਾਰ ਫਿਰ ਬਾਹਰੋਂ ਸ਼ਰਾਰਤੀ ਅਨਸਰਾਂ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਅੰਦਰ ਪੈਕੇਟ ਸੁੱਟੇ ਗਏ ਹਨ। ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੇ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਫਿਰੋਜ਼ਪੁਰ ਜੇਲ੍ਹ ’ਚੋਂ 8 ਮੋਬਾਈਲ ਫੋਨ, ਇਕ ਬੈਟਰੀ, ਇਕ ਡੌਂਗਲ ਅਤੇ 4 ਪੁੜੀਆਂ ਤੰਬਾਕੂ ਦੀਆਂ ਬਰਾਮਦ ਕੀਤੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੁਲਸ ਫਿਰੋਜ਼ਪੁਰ ਦੇ ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਭੇਜੇ ਲਿਖਤੀ ਪੱਤਰ ’ਚ ਦੱਸਿਆ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚ ਬੰਦ ਕੈਦੀ ਰਾਜਵੀਰ ਸਿੰਘ ਉਰਫ ਰਾਜੂ, ਕੈਦੀ ਸੁਖਜਿੰਦਰ ਪਾਲ ਸਿੰਘ ਉਰਫ ਚੰਕਾ ਅਤੇ ਹਵਾਲਾਤੀ ਜਸਕਰਨ ਸਿੰਘ ਉਰਫ ਬੱਗੀ ਤੋਂ ਅਤੇ ਲਵਾਰਿਸ ਹਾਲਤ ’ਚ ਬਾਹਰੋ ਥਰੋ ਕੀਤੇ ਗਏ 8 ਕੀਪੈਡ ਅਤੇ ਟੱਚ ਸਕਰੀਨ ਮੋਬਾਈਲ ਫੋਨ, ਇਕ ਬੈਟਰੀ, ਇਕ ਡੌਂਗਲ ਅਤੇ 4 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਦੇ ਸਬੰਧੀ ਪੁਲਸ ਵੱਲੋਂ ਹਵਾਲਾਤੀ ਰਾਜਵੀਰ ਸਿੰਘ ਉਰਫ ਰਾਜੂ, ਕੈਦੀ ਸੁਖਜਿੰਦਰ ਪਾਲ ਸਿੰਘ, ਹਵਾਲਾਤੀ ਜਸਕਰਨ ਸਿੰਘ ਉਰਫ ਬੱਗੀ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦਾਤ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
NEXT STORY