ਮਾਨਸਾ,(ਮਨਜੀਤ ਕੌਰ)- ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦਿਨ ਦੇ ਗਰੁੱਪ ’ਚ ਦੇਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕੈਂਚੀਆਂ ਸਥਿਤ ਗਰਿੱਡ ਅੱਗੇ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੁਰੰਮਤ ਦਾ ਬਹਾਨਾ ਲੈ ਕੇ ਨਹਿਰੀ ਵਿਭਾਗ ਨੇ ਪਾਣੀ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਖੇਤੀ ਬਿਜਲੀ ਸਪਲਾਈ ਵਿਚ ਕਿਸਾਨਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਭਾਵੇਂ ਬਿਜਲੀ ਸਪਲਾਈ ਦੇ ਦਿਨ ਅਤੇ ਰਾਤ ਦੇ ਸ਼ਡਿਊਲ ਬਣਾਏ ਹੋਏ ਹਨ। ਰਾਤ ਦੀ ਬਿਜਲੀ ਸਪਲਾਈ ’ਚ ਕੋਈ ਕੱਟ ਨਹੀਂ ਹੈ। ਜਦੋਂ ਵਾਰੀ ਦਿਨ ਦੇ ਗਰੁੱਪ ਦੀ ਆਉਂਦੀ ਹੈ ਤਾਂ ਘੰਟਾ ਸਵਾ ਘੰਟਾ ਬਿਜਲੀ ਦੇ ਕੇ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ਸਾਰਾ ਦਿਨ ਲੰਘਣ ਤੋਂ ਬਾਅਦ ਰਾਤ ਨੂੰ ਫਿਰ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ, ਗਰਿੱਡ ’ਚ ਫੋਨ ਕਰਕੇ ਪੁੱਛਣ ’ਤੇ ਇਹੀ ਜਵਾਬ ਮਿਲਦਾ ਹੈ ਕਿ ਬਿਜਲੀ ਕੱਟ ਲਾਉਣ ਦਾ ਹੁਕਮ ਪਟਿਆਲਾ ਤੋਂ ਹੋ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਖੇਤੀ ਲਈ ਬਿਜਲੀ ਸਪਲਾਈ ਦਾ ਇਹੋ ਹਾਲ ਪੂਰੇ ਜ਼ਿਲੇ ’ਚ ਹੈ ਜਿਸ ਕਰਕੇ ਕਿਸਾਨਾਂ ਨੂੰ ਰਾਤਾਂ ਨੂੰ ਧੱਕੇ ਖਾਣੇ ਪੈਂਦੇ ਹਨ। ਹਨੇਰਾ ਹੋਣ ਕਰਕੇ ਪਾਣੀ ਵੱਧ ਘੱਟ ਪੈਣ ਨਾਲ ਫਸਲਾਂ ਦਾ ਨੁਕਸਾਨ ਵੀ ਹੁੰਦਾ ਹੈ। ਧਰਨੇ ਦੌਰਾਨ ਐੱਸ. ਡੀ. ਓ. ਸੁਖਵਿੰਦਰ ਸਿੰਘ ਵਿਸ਼ਵਾਸ਼ ਦਿੱਤਾ ਕਿ ਸ਼ਡਿਊਲ ਮੁਤਾਬਿਕ ਦਿਨ ਦੇ ਗਰੁੱਪ ਸਮੇਂ ਬਣਦੀ ਬਿਜਲੀ ਸਪਲਾਈ ਦਿੱਤੀ ਜਾਵੇਗੀ। ਜਿਸ ਵਿਚ ਕੋਈ ਕੱਟ ਨਹੀਂ ਲੱਗੇਗਾ। ਜਿਸ ਉਪਰੰਤ ਜਥੇਬੰਦੀ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਬਲਾਕ ਆਗੂ ਜਗਦੇਵ ਸਿੰਘ ਭੈਣੀਬਾਘਾ, ਲਾਭ ਸਿੰਘ ਖੋਖਰ, ਦਰਸ਼ਨ ਸਿੰਘ ਭੈਣੀਬਾਘਾ, ਬਿੱਟੂ ਸਿੰਘ ਖੋਖਰ, ਹਰਿੰਦਰ ਸਿੰਘ ਟੋਨੀ ਭੈਣੀਬਾਘਾ, ਪਿੰਡ ਇਕਾਈ ਦੇ ਅੰਤਰ ਸਿੰਘ, ਮੇਜਰ ਸਿੰੰਘ ਅਤੇ ਰਾਮ ਸਿੰਘ ਠੂਠਿਆਂਵਾਲੀ ਹਾਜ਼ਰ ਸਨ।
ਸਫਾਈ ਸੇਵਕਾਂ ਨੇ ਨਗਰ ਕੌਂਸਲ ਦੇ ਗੇਟ ਅੱਗੇ ਦਿੱਤਾ ਧਰਨਾ
NEXT STORY