ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ) - ਇਸ ਮੌਕੇ ਖੇਤੀ ਧੰਦੇ ਵਿਚ ਵੱਡੀ ਖੜੌਤ ਆਈ ਹੋਈ ਹੈ, ਜਿਸ ਕਰਕੇ ਕਿਸਾਨ ਵਰਗ ਪ੍ਰੇਸ਼ਾਨ ਹੈ। ਦੇਸ਼ ਨੂੰ ਅਜ਼ਾਦ ਹੋਇਆ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਚਿੰਤਾ ਵਾਲੀ ਗੱਲ ਹੈ ਕਿ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਲਾਭ ਦੇਣ ਲਈ ਕੋਈ ਠੋਸ ਨੀਤੀ ਨਹੀ ਅਪਣਾਈ। ਸਰਕਾਰਾਂ ਦੀਆਂ ਨੀਤੀਆਂ ਹਮੇਸ਼ਾ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਰਹੀਆਂ ਹਨ। ਖੇਤੀ ਧੰਦੇ ਵਿਚ ਵਰਤੋਂ ਆਉਣ ਵਾਲੀ ਹਰ ਚੀਜ ਮਹਿੰਗੀ ਹੋਣ ਕਰਕੇ ਕਿਸਾਨ ਵਰਗ ਕਰਜ਼ੇ ਦੀ ਮਾਰ ਹੇਠਾਂ ਹੈ। ਫ਼ਸਲਾਂ ਦੇ ਬੀਜ ਮਹਿੰਗੇ ਹਨ। ਡੀ.ਏ.ਪੀ. ਤੇ ਯੂਰੀਆ ਖਾਦ ਮਹਿੰਗੀ ਹੈ। ਕੀਟਨਾਸ਼ਕ ਦਵਾਈਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ
ਕਿਸਾਨਾਂ ਨੂੰ ਡੀਜ਼ਲ ਲਗਭਗ 75 ਰੁਪਏ ਪ੍ਰਤੀ ਲੀਟਰ ਮਿਲ ਰਿਹਾ। ਟਰੈਕਟਰ, ਕੰਬਾਇਨਾਂ ਤੇ ਹੋਰ ਖੇਤੀ ਮਸ਼ੀਨਰੀ ਮਹਿੰਗੀ ਹੈ। ਲੇਬਰ ਉਪਰ ਵੀ ਵਾਧੂ ਖ਼ਰਚਾ ਆਉਂਦਾ। ਹੋਰ ਸਭ ਕੁਝ ਕਿਸਾਨਾਂ ਦੇ ਲੈਣ ਵਾਲਾ ਸਾਮਾਨ ਵੀ ਮਹਿੰਗਾ ਹੈ ਪਰ ਜਦ ਕਿਸਾਨਾਂ ਨੇ ਆਪਣੀ ਫ਼ਸਲ ਵੇਚਣੀ ਹੁੰਦੀ ਹੈ ਤਾਂ ਅਨਾਜ ਮੰਡੀਆਂ ਵਿਚ ਉਨ੍ਹਾਂ ਨੂੰ ਰੋਲਿਆ ਜਾਂਦਾ ਹੈ। ਕਿਸਾਨਾਂ ਨੂੰ ਫ਼ਸਲਾਂ ਦੇ ਪੂਰੇ ਭਾਅ ਨਹੀਂ ਮਿਲਦੇ। ਉਲਟਾ ਵਪਾਰੀਆ ਵੱਲੋਂ ਕਿਸਾਨਾਂ ਦੀ ਹਰ ਫ਼ਸਲ ’ਤੇ ਵੱਟਾ ਲਾਇਆ ਜਾਂਦਾ ਹੈ ਤੇ ਕਿਹਾ ਇਹ ਜਾਂਦਾ ਹੈ ਕਿ ਇਸ ਵਿਚ ਨਮੀ ਹੈ ਜਾਂ ਕੋਈ ਹੋਰ ਨੁਕਸ ਆ।
ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਇਕ ਪਾਸੇ ਸਰਕਾਰਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ ਤੇ ਦੂਜਾ ਕਈ ਵਾਰ ਕੁਦਰਤੀ ਕਰੋਪੀਆਂ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈਦੀ ਹੈ। ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ, ਕਿਉਂਕਿ ਵਾਹੀ ’ਤੇ ਖ਼ਰਚਾ ਜ਼ਿਆਦਾ ਹੋ ਜਾਂਦਾ ਹੈ ਤੇ ਬਚਦਾ ਕੱਖ ਨਹੀਂ। ਛੋਟੇ ਤੇ ਦਰਮਿਆਨੇ ਕਿਸਾਨ ਲਈ ਬੜਾ ਔਖਾ ਹੈ, ਕਿਉਂਕਿ ਖੇਤੀ ਧੰਦਾ ਲਾਹੇਵਦ ਨਹੀਂ ਰਿਹਾ ਪਰ ਹੋਰ ਉਹ ਕੁਝ ਕਰ ਨਹੀਂ ਸਕਦੇ। ਜੇਕਰ ਵੇਖਿਆ ਜਾਵੇ ਤਾਂ ਇਸ ਵੇਲੇ ਵੱਡੀ ਗਿਣਤੀ ’ਚ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ। ਸਥਿਤੀ ਇਹ ਬਣੀ ਪਈ ਹੈ ਕਿ ਬਹੁਤਿਆਂ ਕੋਲੋਂ ਤਾਂ ਆਪਣੇ ਸਿਰ ਚੜ੍ਹਿਆ ਕਰਜ਼ਾ ਲਾਹਿਆ ਵੀ ਨਹੀਂ ਜਾਣਾ, ਜਿਸ ਕਰਕੇ ਅਨੇਕਾਂ ਕਿਸਾਨ ਪ੍ਰੇਸ਼ਾਨ ਹਨ। ਕਈ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
ਅੱਗੇ ਦੀ ਗੱਲ ਇਹ ਹੈ ਕਿ ਹੋਰਨਾਂ ਦਾ ਢਿੱਡ ਭਰਨ ਵਾਲਾ ਕਿਸਾਨ ਆਪ ਖੁਦ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਸੂਬੇ ਅੰਦਰ ਸੈਕੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ ਤੇ ਨਿੱਤ ਰੋਜ ਦਾ ਇਹ ਸਿਲਸਿਲਾ ਜਾਰੀ ਹੈ। ਭਾਵੇਂ ਕਿਸਾਨ ਹਿੱਤਾਂ ਖਾਤਰ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਇਹ ਮੰਗ ਕਰਦੀਆਂ ਆ ਰਹੀਆਂ ਹਨ ਕਿ ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਜਿਹੜੇ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਆਰਥਿਕ ਸਹਾਇਤਾ ਦੇਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਵੇ ਪਰ ਨਾ ਤਾਂ ਕਿਸੇ ਪੀੜਤ ਪਰਿਵਾਰ ਨੂੰ ਪੈਸੇ ਮਿਲੇ ਤੇ ਨਾ ਹੀ ਨੌਕਰੀ। ਸਰਕਾਰਾਂ ਨੂੰ ਮਰ ਰਹੀ ਕਿਸਾਨੀ ਦਾ ਕੋਈ ਫ਼ਿਕਰ ਅਤੇ ਗਮ ਨਹੀਂ। ਦੁੱਖ ਤਾਂ ਉਨ੍ਹਾਂ ਨੂੰ ਹੈ, ਜਿੰਨਾਂ ਦੇ ਪੁੱਤ, ਪਤੀ, ਭਰਾ ਜਾਂ ਪਿਉ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਗਏ, ਗਲ ’ਚ ਰੱਸੇ ਪਾ ਕੇ ਫਾਹਾ ਲੈ ਗਏ ਜਾਂ ਨਹਿਰਾਂ, ਰਜਬਾਹਿਆਂ ਵਿਚ ਜਾ ਡੁੱਬੇ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅਜਿਹੇ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟਿਆ। ਕਈਆਂ ਦੇ ਮਾਪੇ, ਪਤਨੀਆਂ ਤੇ ਬੱਚੇ ਰੁੱਲ ਗਏ ਪਰ ਇਸ ਸਭ ਦੇ ਬਾਵਜੂਦ ਅਜੇ ਤੱਕ ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਡਿੱਗ ਰਹੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦੀ ਬਾਂਹ ਫੜਨ ਵਾਲਾ ਸ਼ਾਇਦ ਕੋਈ ਨਹੀਂ। ਸਰਕਾਰਾਂ ਹਮੇਸ਼ਾ ਵੱਡੇ ਵਪਾਰੀਆਂ ਨੂੰ ਲਾਭ ਦੇਣ ਵਾਲੀਆਂ ਨੀਤੀਆਂ ਹੀ ਘੜਦੀ ਹੈ, ਜਿਸ ਕਰਕੇ ਕਿਸਾਨਾਂ ਕੋਲੋਂ ਲਈ ਜਾਣ ਵਾਲੀ ਹਰ ਚੀਜ਼ ਦਾ ਭਾਅ ਥੱਲੇ ਡੇਗਿਆ ਜਾਂਦਾ, ਜਦਕਿ ਕਿਸਾਨਾਂ ਨੂੰ ਦੇਣ ਵਾਲੀ ਹਰ ਚੀਜ਼ ਦਾ ਭਾਅ ਅਸਮਾਨੀ ਚੜ੍ਹਾਇਆ ਜਾਂਦਾ। ਵਪਾਰੀ ਵਰਗ ਦਿਨੋ-ਦਿਨ ਹੋਰ ਅਮੀਰ ਹੋ ਰਿਹਾ, ਜਦਕਿ ਕਿਸਾਨ ਵਰਗ ਮਰ ਰਿਹਾ। ਕਿਸਾਨੀ ਦੀ ਮਾੜੀ ਹਾਲਤ ਬਾਰੇ ਜਦ ਕੁਝ ਜਾਗਰੂਕ ਤੇ ਜਿੰਮੇਵਾਰ ਕਿਸਾਨਾਂ ਦੇ ਨਾਲ ‘ਜਗ ਬਾਣੀ’ ਵੱਲੋਂ ਕੀਤੀ ਗਈ ਤਾਂ ਕਿਸਾਨਾਂ ਦਾ ਪੱਖ ਸੀ ਕਿ ਜੇਕਰ ਕਿਸਾਨ ਖੁਸ਼ਹਾਲ ਹੋਣਗੇ ਤਾਂ ਹੀ ਸੂਬਾ ਤਰੱਕੀ ਕਰੇਗਾ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਨੂੰ ਹੁਲਾਰਾ ਦੇਣ ਲਈ ਠੋਸ ਖੇਤੀ ਨੀਤੀ ਬਣਾਵੇ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਕਿਸਾਨ ਧਨਵੰਤ ਸਿੰਘ ਬਰਾੜ ਲੱਖੇਵਾਲੀ, ਬਿਕਰਮਜੀਤ ਸਿੰਘ ਖਾਲਸਾ ਸੰਮੇਵਾਲੀ ਤੇ ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬੀਜ, ਰਸਾਇਣਕ ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜਲ ਅਤੇ ਖੇਤੀ ਸੰਦ ਆਦਿ ਸਸਤੇ ਭਾਅ ਮੁਹੱਈਆ ਕਰਵਾਏ ਤੇ ਇਨ੍ਹਾਂ ਚੀਜਾਂ ਦੀ ਘਾਟ ਨਾ ਆਉਣ ਦੇਵੇ। ਜਿਥੇ ਕਿਤੇ ਵੀ ਖੇਤੀ ਲਈ ਨਹਿਰੀ ਪਾਣੀ ਦੀ ਘਾਟ ਰੜ ਰਹੀ ਹੈ, ਉਥੇ ਨਵੀਆਂ ਕੱਸੀਆਂ ਤੇ ਰਜਬਾਹੇ ਕੱਢ ਕੇ ਨਹਿਰੀ ਪਾਣੀ ਦੀ ਘਾਟ ਦੂਰ ਕੀਤੀ ਜਾਵੇ, ਕਿਉਂਕਿ ਕਈ ਥਾਵਾਂ ’ਤੇ ਫ਼ਸਲਾਂ ਨਹੀਂ ਹੋ ਰਹੀਆਂ ਤੇ ਪਾਣੀ ਤੋਂ ਬਿਨਾਂ ਜ਼ਮੀਨਾਂ ਬੰਜਰ ਬਣ ਰਹੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਫ਼ਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀਆ ਸਿਫਾਰਿਸ਼ਾਂ ਅਨੁਸਾਰ ਮੁਹੱਈਆ ਕਰਵਾਏ ਜਾਣ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ
ਗਮ ’ਚ ਬਦਲੀਆਂ ਲੋਹੜੀ ਦੀਆਂ ਖ਼ੁਸ਼ੀਆਂ, ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY