ਕੋਟਕਪੂਰਾ (ਨਰਿੰਦਰ) : ਰੇਲਵੇ ਵਿਭਾਗ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੀ ਤਸਵੀਰ ਬਦਲਣ ਲਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਭਾਜਪਾ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਇਸ ਯੋਜਨਾ ਤਹਿਤ ਸਟੇਸ਼ਨਾਂ ਦੇ ਆਧੁਨਿਕੀਕਰਨ ਅਤੇ ਸੁਵਿਧਾਵਾਂ ਦੇ ਵਿਸਤਾਰ ਲਈ ਪੰਜਾਬ ਦੇ 31 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਕੋਟਕਪੂਰਾ ਰੇਲਵੇ ਸਟੇਸ਼ਨ ਸਮੇਤ ਚੰਡੀਗੜ੍ਹ, ਲੁਧਿਆਣਾ, ਜਲੰਧਰ ਕੈਂਟ, ਅੰਮ੍ਰਿਤਸਰ, ਬਿਆਸ, ਬਠਿੰਡਾ ਜੰਕਸ਼ਨ, ਜਲੰਧਰ ਸਿਟੀ, ਪਠਾਨਕੋਟ ਕੈਂਟ, ਅਬੋਹਰ, ਆਨੰਦਪੁਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਕੈਂਟ, ਗੁਰਦਾਸਪੁਰ, ਕੋਟਕਪੂਰਾ, ਕਪੂਰਥਲਾ, ਧੂਰੀ, ਢੰਡਾਰੀ ਕਲਾਂ, ਮਾਲੇਰਕੋਟਲਾ, ਮੁਕਤਸਰ, ਮੋਗਾ, ਮਾਨਸਾ, ਨੰਗਲ ਡੈਮ, ਪਟਿਆਲਾ, ਫਗਵਾੜਾ, ਪਠਾਨਕੋਟ ਸਿਟੀ, ਫਿਲੌਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਸੰਗਰੂਰ, ਸਰਹਿੰਦ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਸ਼ਾਮਲ ਹਨ।
ਇਹ ਵੀ ਪੜ੍ਹੋ- ਆਸਟ੍ਰੇਲੀਆ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੇ ਤੋੜਿਆ ਦਮ, 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਉਹ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਇਸ ਯੋਜਨਾ ’ਚ ਸ਼ਾਮਲ ਹੋਣ ਤੋਂ ਬਾਅਦ ਕੋਟਕਪੂਰਾ ਰੇਲਵੇ ਜੰਕਸ਼ਨ ’ਤੇ ਮੁਸਾਫਰਾਂ ਨੂੰ ਬੁਨਿਆਦੀ ਸਹੂਲਤਾਂ ਲਈ ਤਰਸਣਾ ਨਹੀਂ ਪਵੇਗਾ ਕਿਉਂਕਿ ਰੇਲਵੇ ਵੱਲੋਂ ਇਸ ਯੋਜਨਾ ਤਹਿਤ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ 15 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਪਲੇਟਫਾਰਮ ਨੂੰ ਲੰਬਾ ਕਰਨਾ, ਮਿੱਟੀ ਰਹਿਤ ਟਰੈਕ ਬਣਾਉਣਾ, ਰੇਲਵੇ ਸਟੇਸ਼ਨ ’ਤੇ ਇੰਟਰਨੈੱਟ ਦੀ ਸਹੂਲਤ ਦੇਣਾ, ਯਾਤਰੀਆਂ ਲਈ ਪੈਦਲ ਚੱਲਣ ਵਾਲੇ ਵਾਕਵੇਅ ਦਾ ਨਿਰਮਾਣ ਕਰਨਾ, ਰੇਲਵੇ ਜੰਕਸ਼ਨ ਦੇ ਬਾਹਰ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕਰਨਾ, ਯਾਤਰੀਆਂ ਦੇ ਠਹਿਰਣ ਲਈ ਵੇਟਿੰਗ ਰੂਮ ਬਣਾਉਣਾ, ਰਾਤ ਦੇ ਸਮੇਂ ਰੇਲਵੇ ਸਟੇਸ਼ਨ ’ਤੇ ਹਾਈ ਮੈਕਸ ਲਾਈਟਾਂ ਲਾਉਣਾ ਆਦਿ ਅਨੇਕਾਂ ਸਹੂਲਤਾਂ ਦਾ ਵਿਸਤਾਰ ਕਰ ਕੇ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਨੁਹਾਰ ਬਦਲੀ ਜਾਵੇਗੀ।
ਇਹ ਵੀ ਪੜ੍ਹੋ- ਬਠਿੰਡਾ ਨਿਗਮ ਤੈਅ ਕਰੇਗਾ ਮਨਪ੍ਰੀਤ ਬਾਦਲ ਦਾ ਭਾਜਪਾ 'ਚ ਕੱਦ, BJP ਦੀਆਂ ਸੂਬਾ ਗਤੀਵਿਧੀਆਂ 'ਚ ਨਹੀਂ ਆ ਰਹੇ ਨਜ਼ਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚੰਗੀ ਖ਼ਬਰ : ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
NEXT STORY