ਲੁਧਿਆਣਾ- ਇਸ ਸਮੇਂ ਸ਼ਹਿਰ ਦੀਆਂ 5 ਵੱਡੀਆਂ ਬਰਸਾਤੀ ਨਾਲੀਆਂ ਗੰਦੇ ਨਾਲਿਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ। ਕਿਉਂਕਿ ਨਿਗਮ ਦੇ ਸੀਵਰੇਜ ਦੇ ਪਾਣੀ ਦੇ ਨਾਲ- ਨਾਲ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਇਨ੍ਹਾਂ ਬਰਸਾਤੀ ਨਾਲਿਆਂ ਵਿੱਚ ਵਹਿਣ ਕਾਰਨ ਹੁਣ ਨਾਲਿਆਂ ਵਿੱਚ ਤਬਦੀਲ ਹੋ ਗਿਆ ਹੈ। ਜੋ ਅੱਗੇ ਜਾ ਕੇ ਬੁੱਢੇ ਦਰਿਆ ਵਿਚ ਰਲ ਜਾਂਦੇ ਹਨ। 250 ਤੋਂ ਵੱਧ ਰਿਹਾਇਸ਼ੀ ਇਲਾਕਿਆਂ ਵਿੱਚੋਂ ਇਨ੍ਹਾਂ ਸਟਰਮ ਡਰੇਨਾਂ ਵਿੱਚੋਂ ਕੈਮੀਕਲ ਵਾਲਾ ਪਾਣੀ ਵਹਿਣ ਕਾਰਨ ਆਲੇ- ਦੁਆਲੇ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਹ ਡਰੇਨ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘ ਰਹੀ ਹੈ ਜੋ ਸਿੱਧੇ ਬੁੱਢਾ ਡਰੇਨ ਵਿੱਚ ਰਲਦੀ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਸਮੇਂ 5 ਲੱਖ ਤੋਂ ਵੱਧ ਆਬਾਦੀ ਕੈਮੀਕਲ ਬਾਰੂਦ 'ਤੇ ਗੁਜ਼ਾਰਾ ਕਰ ਰਹੀ ਹੈ। ਗਿਆਸਪੁਰਾ 'ਚ ਵੀ ਕੈਮੀਕਲ ਯੁਕਤ ਪਾਣੀ ਸੀਵਰੇਜ 'ਚ ਦਾਖਲ ਹੋਣ ਕਾਰਨ ਜ਼ਹਿਰੀਲੀ ਗੈਸ ਬਣ ਗਈ ਸੀ ਅਤੇ ਉਸ ਤੋਂ ਬਾਅਦ ਇਸ ਦਾ ਅਸਰ ਇੰਨਾ ਖਤਰਨਾਕ ਸੀ ਕਿ ਕੁਝ ਹੀ ਮਿੰਟਾਂ 'ਚ 11 ਲੋਕਾਂ ਦੀ ਮੌਤ ਹੋ ਗਈ। ਜਦਕਿ ਜਮਾਲਪੁਰ ਤੋਂ ਆਉਣ ਵਾਲਾ ਪਾਣੀ ਕਾਲਾ ਅਤੇ ਕੈਮੀਕਲ ਭਰਪੂਰ ਸੀ। ਲੋਕਾਂ ਨੇ ਦੱਸਿਆ ਕਿ ਜਮਾਲਪੁਰ ਤੋਂ ਆਉਣ ਵਾਲੇ ਕੈਮੀਕਲ ਯੁਕਤ ਪਾਣੀ ਦਾ ਰੰਗ ਕਦੇ ਨੀਲਾ ਤੇ ਕਦੇ ਲਾਲ ਹੁੰਦਾ ਹੈ, ਜਦਕਿ ਇੱਥੋਂ ਅਜੀਬ ਕਿਸਮ ਦੀ ਬਦਬੂ ਆਉਂਦੀ ਰਹਿੰਦੀ ਹੈ।
ਇਹ ਵੀ ਪੜ੍ਹੋ- ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ
ਸੀਵਰੇਜ 'ਚ ਕੈਮੀਕਲ ਵਾਲਾ ਪਾਣੀ ਛੱਡਣ ਦੇ ਮਾਮਲੇ ਆਏ ਸਾਹਮਣੇ
ਦੱਸ ਦੇਈਏ ਕਿ ਡਾਇੰਗ ਯੂਨਿਟਾਂ ਲਈ ਸੀ.ਈ.ਟੀ.ਪੀ. ਦਾ ਨਿਰਮਾਣ ਕੀਤਾ ਗਿਆ ਹੈ, ਜਦਕਿ ਨਿਗਮ ਦੇ ਸੀਵਰੇਜ ਲਈ ਐਸ.ਟੀ.ਪੀ. ਦਾ ਨਿਰਮਾਣ ਵੀ ਚੱਲ ਰਿਹਾ ਹੈ। ਦੂਜੇ ਪਾਸੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਨਿਗਮ ਦੇ ਸੀਵਰੇਜ ਵਿੱਚ ਕੈਮੀਕਲਾਂ ਵਾਲਾ ਪਾਣੀ ਸਿੱਧਾ ਨਿਗਮ ਦੀ ਨਵੀਂ ਬਣੀ ਐਸਟੀਪੀ ਵਿੱਚ ਆ ਰਿਹਾ ਹੈ। ਇਸ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਕਿ ਜ਼ਮੀਨ ਦੇ ਹੇਠਾਂ 20 ਫੁੱਟ ਡੂੰਘਾਈ 'ਤੇ ਪੁਰਾਣੀ ਪਾਈਪ ਲਾਈਨ ਗੈਰ- ਕਾਨੂੰਨੀ ਢੰਗ ਨਾਲ ਵਿਛਾਈ ਗਈ ਸੀ, ਜਿਸ ਰਾਹੀਂ ਕੈਮੀਕਲ ਵਾਲਾ ਪਾਣੀ ਨਿਗਮ 'ਚ ਪਹੁੰਚ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੀਪੀਸੀਬੀ ਵੱਲੋਂ ਉਨ੍ਹਾਂ 6 ਡਾਇੰਗਾਂ 'ਤੇ ਕੀ ਕਾਰਵਾਈ ਕੀਤੀ ਗਈ ਹੈ ਇਹ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ।
11 ਲੋਕਾਂ ਦੀ ਮੌਤ ਦੇ ਮਾਮਲੇ
ਗਿਆਸਪੁਰਾ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਦੇ ਮਾਮਲੇ 'ਚ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੀਵਰੇਜ ਦੇ ਮੇਨ ਹੋਲ 'ਚੋਂ ਜ਼ਹਿਰੀਲੀ ਗੈਸ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਸੀਵਰੇਜ ਚੈਂਬਰ ਵਿੱਚ ਮੌਜੂਦ ਮੀਥੇਨ ਨਾਲ ਰਸਾਇਣਕ ਹੋਣ ਕਰਕੇ ਹਾਈਡ੍ਰੋਜਨ ਸਲਫਾਈਡ ਜ਼ਿਆਦਾ ਮਾਤਰਾ ਵਿੱਚ ਨਿਕਲਦਾ ਸੀ। 24 ਘੰਟੇ ਬਾਅਦ ਵੀ ਇਹ ਰਸਾਇਣਕ ਰਿਐਕਸ਼ਨ ਕਿਸ ਕਾਰਨ ਹੋਈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਸੋਮਵਾਰ ਨੂੰ ਵੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਏਡੀਸੀ ਖੰਨਾ ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਮੈਜਿਸਟ੍ਰੇਟ ਜਾਂਚ ਚੱਲ ਰਹੀ ਹੈ। ਐੱਨਡੀਆਰਐੱਫ ਦੀ ਟੀਮ ਨੇ ਮੌਕੇ ’ਤੇ ਹਾਈਡ੍ਰੋਜਨ ਸਲਫਾਈਡ ਦੀ ਮੌਜੂਦਗੀ ਦੀ ਜਾਂਚ ਕੀਤੀ, ਜੋ ਜ਼ੀਰੋ ਪਾਈ ਗਈ ਹੈ। ਇਲਾਕਾ ਹੁਣ ਸੁਰੱਖਿਅਤ ਹੈ। ਪਰ ਸਾਵਧਾਨੀ ਵਜੋਂ ਲੋਕਾਂ ਨੂੰ ਦੂਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਕੁਝ ਇੰਡਸਟਰੀਆਂ ਨੂੰ ਕਰ ਰਹੇ ਟਾਰਗੇਟ
ਚੈਂਬਰਜ਼ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਨੇ ਗਿਆਸਪੁਰਾ ਕਾਂਡ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਅਤੇ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਆਡਿਟ ਦੀ ਮੰਗ ਕੀਤੀ ਹੈ। ਸੀਆਈਸੀਯੂ ਨੇ ਇਸ ਮਾਮਲੇ ਵਿੱਚ ਉਦਯੋਗਾਂ ਨੂੰ ਦੋਸ਼ੀ ਠਹਿਰਾਉਣ 'ਤੇ ਨਾਰਾਜ਼ਗੀ ਜਤਾਈ ਹੈ। ਚੈਂਬਰਜ਼ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੀ ਮੀਟਿੰਗ ਸੋਮਵਾਰ ਨੂੰ ਫੋਕਲ ਪੁਆਇੰਟ ਦਫ਼ਤਰ ਵਿਖੇ ਸਮਾਪਤ ਹੋਈ। ਸੀਆਈਸੀਵਾਈ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਗਿਆਸਪੁਰਾ ਕਾਂਡ ਵਿੱਚ ਉਦਯੋਗਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਅਜਿਹੇ 'ਚ ਸਰਕਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ,ਤਾਂ ਕਿ ਗੈਸ ਲਿਕ ਹੋਣ ਦੇ ਮਾਮਲੇ ਬਾਰੇ ਪਤਾ ਲੱਗ ਸਕੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਲੁਧਿਆਣਾ ਗੈਸ ਲੀਕ ਕਾਂਡ ਤੋਂ ਬਾਅਦ ਵੱਡੀ ਕਾਰਵਾਈ, ਚੁੱਕੇ ਜਾ ਰਹੇ ਇਹ ਸਖ਼ਤ ਕਦਮ
NEXT STORY