ਚੰਡੀਗੜ੍ਹ,(ਭੁੱਲਰ)— ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ 10 ਦਸੰਬਰ ਨੂੰ ਪੰਜਾਬ ਆਉਣਗੇ। ਜਾਣਕਾਰੀ ਮੁਤਾਬਕ ਉਹ ਇਸ ਦਿਨ ਮੋਹਾਲੀ ਦੇ ਸਪੋਰਟਸ ਕੰਪਲੈਕਸ 'ਚ ਪਾਰਟੀ ਦੀ ਇਕ ਪੱਤ੍ਰਿਕਾ ਦੀ ਰੀ ਲਾਂਚਿੰਗ ਸਬੰਧੀ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਪ੍ਰੋਗਰਾਮ ਲੁਧਿਆਣਾ 'ਚ ਰੱਖਿਆ ਗਿਆ ਸੀ ਪਰ ਬਾਅਦ 'ਚ ਇਸ 'ਚ ਤਬਦੀਲੀ ਕਰਕੇ ਹੁਣ ਇਹ ਮੋਹਾਲੀ 'ਚ ਰੱਖਿਆ ਗਿਆ ਹੈ।
ਮਿੱਲ ਕਰਮਚਾਰੀ ਨੂੰ ਗੋਲੀ ਮਾਰ ਕੇ 20 ਲੱਖ ਰੁਪਏ ਲੁੱਟੇ
NEXT STORY