ਬਾਘਾਪੁਰਾਣਾ, (ਰਾਕੇਸ਼)- ਪੇਂਡੂ ਮਜ਼ਦੂਰ ਯੂਨੀਅਨ ਨੇ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਨੂੰ ਸਮੇਂ ਸਿਰ ਵਰਦੀਆਂ ਨਾ ਦੇਣ ਦੇ ਰੋਸ ਵਜੋਂ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਤੇ ਆਗੂ ਮੰਗਾ ਸਿੰਘ ਵੈਰੋਕੇ ਨੇ ਦਲਿਤ ਅਤੇ ਹੋਰ ਮਿਹਨਤੀ ਲੋਕਾਂ ਦੇ ਬੱਚਿਆਂ ਵਿਰੋਧੀ ਸਿੱਖਿਆ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਿਹਾ ਕਿ ਸਰਦੀਆਂ ਦਾ ਮੌਸਮ ਅੱਧ ਤੋਂ ਵੱਧ ਲੰਘ ਚੁੱਕਾ ਹੈ ਪਰ ਪੰਜਾਬ ਸਰਕਾਰ ਖਾਸ ਤੌਰ ’ਤੇ ਸਿੱਖਿਆ ਮੰਤਰੀ ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ’ਚ ਪੂਰੀ ਤਰ੍ਹਾਂ ਅਸਮਰੱਥ ਰਹੇ ਹਨ, ਜਦਕਿ ਇਮਤਿਹਾਨ ਸਿਰ ’ਤੇ ਹਨ ਪਰ ਦਲਿਤ ਬੱਚਿਆਂ ਨੂੰ ਅਜੇ ਤੱਕ ਸਾਰੀਆਂ ਕਿਤਾਬਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 11ਵੀਂ ਤੇ 12ਵੀਂ ਕਲਾਸ ਦੇ ਬੱਚਿਆਂ ਦੀਆਂ ਫੀਸਾਂ ਮੁਆਫ ਹਨ ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਇਕ ਹੁਕਮ ਪਾਸ ਕਰ ਕੇ ਦਲਿਤ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਕੱਟ ਲਈਆਂ ਹਨ। ਇਸ ਮੌਕੇ ਬਲਕਾਰ ਸਿੰਘ ਸਮਾਲਸਰ, ਮੇਜਰ ਸਿੰਘ, ਹਰਬੰਸ ਸਿੰਘ ਰੋਡੇ, ਮਲਕੀਤ ਸਿੰਘ ਲੰਡੇ, ਕੁਲਦੀਪ ਵੈਰੋਕੇ, ਸੁੱਖਾ ਵੈਰੋਕੇ, ਸੁਖਮੰਦਰ, ਬਲਵਿੰਦਰ ਸਿੰਘ ਵੈਰੋਕੇ ਨੇ ਵੀ ਸੰਬੋਧਨ ਕੀਤਾ।
ਵਾਰਡ ਨੰਬਰ 13 ਦੀ ਸਫਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY