ਭਗਤ ਸਿੰਘ ਤੇਰੀ ਸੋਚ ਤੇ
ਪਹਿਰਾ ਦਿਆਗੇ ਠੋਕ ਕੇ
ਕੁੰਡੀ ਮੁੱਛ ਨੂੰ ਹੱਥ ਫੜਾ ਕੇ
ਫੋਟੋ ਗੱਡੀ ਉੱਤੇ ਲਾ ਕੇ
ਨਾਸਤਿਕ ਆਖ ਬੁਲਾਵਾਂਗੇ
ਭਗਤ ਸਿੰਘ ਤੇਰੀ ਸੋਚ ਤੇ
ਅਸੀਂ ਏਦਾ ਪਹਿਰਾ ਲਾਵਾਂਗੇ
ਇੱਕ ਹੱਥ ਤੇਰੇ ਬਾਰਾਂ ਬੋਰ ਦਾ
ਦੂਜਾ ਹੱਥ ਮੁੱਛਾਂ ਤੇ ਫੇਰਦਾ
ਤੇਰੀ ਐਸੀ ਇਮੇਜ ਬਣਾਵਾਂਗੇ
ਭਗਤ ਸਿੰਘ ਤੇਰੀ ਸੋਚ ਤੇ
ਅਸੀ ਏਦਾ ਪਹਿਰਾ ਲਾਵਾਗੇ
ਜ਼ਿੰਦਾਬਾਦ ਦੇ ਨਾਹਰੇ ਲਾ ਕੇ
ਕੇਸਰੀ ਪੱਗ ਦਾ ਰੰਗ ਵਟਾ ਕੇ
ਇਨਕਲਾਬ ਲੈ ਆਵਾਗੇ
ਭਗਤ ਸਿੰਘ ਤੇਰੀ ਸੋਚ ਤੇ
ਅਸੀ ਏਦਾਂ ਪਹਿਰਾ ਲਾਵਾਂਗੇ
ਲੈਨਿਨ ਦੀ ਉਹ ਸਤਰ ਅਧੂਰੀ
ਅੱਗੇ ਕਦੇ ਅਸ਼ੀ ਪੜ੍ਹੀ ਨੀ ਪੂਰੀ
ਪਰ ਮਾਰਕਸਵਾਦੀ ਸੁਪਨੇ
ਅਸ਼ੀ ਸਜਾਵਾਂਗੇ
ਭਗਤ ਸਿੰਘ ਤੇਰੀ ਸੋਚ ਤੇ
ਅਸੀਂ ਏਦਾਂ ਪਹਿਰਾ ਲਾਵਾਂਗੇ
ਮੇਰੀ ਬੱਸ ਇਕ ਅਰਜ ਸੁਣ ਲਓ
ਨਾ ਮੈਂ ਸ਼ੌਕੀ ਬਾਰਾਂ ਬੋਰ ਦਾ
ਨਾ ਮੈਂ ਹੱਥ ਮੁੱਛਾਂ ਤੇ ਫੇਰਦਾ
ਨਾ ਮੇਰੀ ਐਵੇ ਇਮੇਜ ਬਣਾਓ
ਹਰ ਜਨਮ ਫਾਂਸੀ ਨਾ ਲਾਓ
ਨਾ ਵਰਤੋਂ ਮੇਰੀ ਕੇਸਰੀ ਪੱਗ ਨੂੰ
ਬੇਸ਼ਰਮ ਲੋਕਤੰਤਰ ਲਾਈ ਲੱਗ ਨੂੰ
ਨਾ ਮੇਰੇ ਤੁਸੀਂ ਪਿੱਛੇ ਪਾਓ
ਹਰ ਜਨਮ ਫਾਂਸੀ ਨਾ ਲਾਓ
ਪਰ ਮੇਰੀ ਇਕ ਸੋਚ ਬਚਾਓ
ਬਸ ਕਰੋਂ ਮੈਨੂੰ ਹੋਰ ਨਾ ਮਾਰੋ
ਹਰ ਜਨਮ ਫਾਂਸੀ ਨਾ ਚਾੜ੍ਹੋ
ਹਰ ਜਨਮ ਫਾਂਸੀ ਨਾ ਚਾੜ੍ਹੋ
ਮੈਂ ਤਾਂ ਵੇਖਿਆ ਸੀ ਇਕ ਖ਼ੁਆਬ
ਨੌਜਵਾਨੀ ਪੜ੍ਹੇ ਕਿਤਾਬਾਂ ਆਵੇ ਇਨਕਲਾਬ
ਨੌਜਵਾਨੀ ਮੇਰੇ ਹਾਣ ਦੀ
ਰਹੇ ਜੀ ਜਿੰਦਾਬਾਦ
ਰਹੇ ਜੀ ਜ਼ਿੰਦਾਬਾਦ
ਜਸਪ੍ਰੀਤ ਸਿੰਘ ਸਮਾਘ
9478673215
ਪੰਜਾਬ ਦੇ ਸਮੂਹ ਨੰਨ੍ਹੇ-ਨੰਨ੍ਹੇ ਸਕੂਲੀ ਬੱਚਿਆਂ ਦੀ ਪ੍ਰਮਾਤਮਾ ਅੱਗੇ ਅਰਦਾਸ
NEXT STORY