ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਅੱਜ ਸੈਕਟਰਸ 56 ਚੰਡੀਗੜ੍ਹ ਵਿਖੇ ਬਲੂਸ਼ਵੇਲ੍ਹ ਗੇਮ ਦੇ ਵਿਰੁੱਧ ਜ਼ਬਰਦਸਤ ਰੈਲੀ ਕੱਢੀ ਗਈ ਜਿਸ ਵਿਚ 50 ਤੋਂ ਵਧ ਅਪਾਹਜ ਬੱਚਿਆਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਰੈਲੀ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਕੀਤੀ ਗਈ।
ਇਸ ਮੌਕੇ ਤੇ ਮੈਡਮ ਹਰਮਿੰਦਰ ਕੌਰ ਲੈਕਚਰਾਰ ਪੋਲੀਟੀਕਲ ਸਾਇੰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਜਿਨ੍ਹਾਂ ਨੂੰ ਹਾਲ ਵਿਚ ਹੀ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਵਿਸ਼ੇਸ਼ ਮਹਿਮਾਨ ਸਨ। ਹੈਂਡੀਕੈਪ ਬੱਚਿਆਂ ਦੀ ਰੈਲੀ ਚੱਲਣ ਤੋਂ ਪਹਿਲਾਂ ਪ੍ਰਿੰ. ਬਹਾਦਰ ਸਿੰਘ ਗੋਸਲ, ਮੈਡਮ ਹਰਮਿੰਦਰ ਕੌਰ ਅਤੇ ਸੰਸਥਾ ਦੇ ਪ੍ਰਧਾਨ ਸ਼੍ਰੀ ਰਮੇਸ਼ ਚੰਦੋਲੀਆ ਵੱਲੋਂ ਬੱਚਿਆਂ ਨੂੰ ਇਸ ਗੇਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਅਤੇ ਭਾਰਤ ਸਰਕਾਰ ਨੂੰ ਇਸ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਗਈ।
ਸਭ ਅਪਾਹਜ਼ ਬੱਚਿਆਂ ਨੇ ਬਲੂਸ਼ਵੇਲ੍ਹ ਗੇਮ ਵਿਰੁੱਧ ਆਪਣੇ-ਆਪਣੇ ਹੱਥਾਂ ਵਿਚ ਰੰਗਦਾਰ ਬੈਨਰ ਚੁਕੇ ਹੋਏ ਸਨ ਅਤੇ ਉਹ ਇਸ ਵਿਰੁਧ ਜ਼ੋਰ-ਜ਼ੋਰ ਦੀ ਨਾਅਰੇ ਲਗਾ ਰਹੇ ਸਨ। ਮਾਪਿਆਂ ਵੱਲੋਂ ਇਸ ਰੈਲੀ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਬਹੁਤ ਸਾਰੇ ਦੂਜੇ ਬੱਚੇ ਅਤੇ ਮਾਪੇ ਵੀ ਇਸ ਰੈਲੀ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਇਸ ਬੈਨ ਨੂੰ ਜ਼ਰੂਰੀ ਦੱਸਿਆ। ਸੈਕਟਰ-56 ਦੇ ਵੱਖ-ਵੱਖ ਹਿੱਸਿਆਂ ਵਿਚੋਂ ਨਿਕਲੀ ਰੈਲੀ ਤੋਂ ਬਾਅਦ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤਾ ਗਿਆ।
ਬਹਾਦਰ ਸਿੰਘ ਗੋਸਲ
ਚੇਅਰਮੈਨ
ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ।
ਆਇਆ ਵਿਸਾਖੀ ਦਾ ਤਿਉਹਾਰ
NEXT STORY