ਮੇਰੇ ਬਚਪਨ ਦਾ ਇਕ ਦੋਸਤ ਮੇਰੇ ਗੁਆਂਢ 'ਚ ਰਹਿੰਦਾ ਹੈ। ਕਦੇ-ਕਦੇ ਸਬੱਬ ਨਾਲ ਹੀ ਮੌਕਾ ਮਿਲਦਾ ਸਾਨੂੰ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਨ ਦਾ, ਕਿਉਂਕਿ ਅੱਜ-ਕੱਲ੍ਹ ਮੈਂ ਵੀ ਪਟਿਆਲ਼ਾ ਰਹਿਣ ਕਰਕੇ ਆਪਣੀ ਪੜ੍ਹਾਈ 'ਚ ਵਿਅਸਤ ਰਹਿੰਦਾ ਹਾਂ ਤੇ ਉਹ ਵੀ ਪੜ੍ਹਾਈ ਛੱਡ ਦੇਣ ਕਰਕੇ ਖੇਤੀ-ਬਾੜੀ ਕਰਦਾ ਹੈ। ਵੈਸੇ ਬੀ.ਏ. ਵਾਲੀ ਮੋਹਰ ਤਾਂ ਓਹ ਵੀ ਲਵਾਈ ਬੈਠਾ ਹੈ। ਜੱਦ ਵੀ ਮਿਲ ਕੇ ਗੱਲ੍ਹਾਂ-ਬਾਤਾਂ ਦੇ ਚਰਚੇ ਸ਼ੁਰੂ ਹੁੰਦੇ ਹਨ ਤਾਂ ਮੈਂ ਅਕਸਰ ਦੇਖਦਾ ਹਾਂ, ਉਹ ਮੇਰੇ ਕੋਲ ਆ ਕੇ ਹਰ ਵਾਰ ਇਕ ਹੀ ਗੱਲ ਕਰਦਾ ਦੇਖ ਆਪਣੇ ਦੋਹਾਂ 'ਚ ਰਹਿ, ਦੱਸੀ ਨਾ ਕਿਸੇ ਨੂੰ, ਮੈਂ ਤੈਨੂੰ ਹੀ ਦੱਸ ਰਿਹਾ”ਏਦਾਂ ਕਹਿੰਦੇ-ਕਹਿੰਦੇ ਉਹ ਅੰਦਰਲੀ ਗੱਲ ਨੂੰ ਜੱਗ ਜ਼ਾਹਰ ਕਰਦਿਆਂ ਰਤਾ ਦੇਰ ਨਹੀਂ ਕਰਦਾ।
ਗੁਰਜੀਤ ਸਿੰਘ ਗੀਤੂ
ਪਿੰਡ ਤੇ ਡਾਕ ਕੋਲਿਆਂ ਵਾਲੀ
ਤਹਿ. ਮਲੋਟ, (152107)
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋਬਾ. 94653-10052
ਇਮਾਨਦਾਰੀ ਦੀ ਕਮਾਈ
NEXT STORY