ਇਹ ਮੈਨੂੰ ਇੱਥੇ ਆਉਣ ਨੂੰ ਕਹਿੰਦਾ ਹੈ, ਉਹ ਮੈਨੂੰ ਉੱਥੇ ਜਾਣ ਨੂੰ ਕਹਿੰਦਾ ਹੈ, ਜੇਕਰ ਕੋਈ ਉਨ੍ਹਾਂ ਦੇ ਕੋਲ ਲੈ ਜਾਵੇ ਤਾਂ, ਮੈਂ ਖ਼ੁਸ਼ ਨਸੀਬ।
ਕਦੇ ਮੇਰੇ ਨਾਲ ਇਹ ਗੱਲ ਕਰਣਾ ਚਾਹੁੰਦਾ ਹੈ, ਕਦੇ ਮੇਰੇ ਨਾਲ ਉਹ ਗੱਲ ਕਰਨਾ ਚਾਹੁੰਦਾ ਹੈ, ਜੇਕਰ ਮੇਰੀ ਗੱਲ ਉਨ੍ਹਾਂ ਨਾਲ ਹੋ ਜਾਵੇ ਤਾਂ, ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਬਿਠਾਉਂਦਾ ਹੈ, ਕਦੇ ਮੈਨੂੰ ਉਹ ਬਿਠਾਉਂਦਾ ਹੈ, ਜੇਕਰ ਉਹ ਮੈਨੂੰ ਕੋਲ ਬਿਠਾਏ ਤਾਂ, ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਸਤਾਉਂਦਾ ਹੈ, ਕਦੇ ਮੈਨੂੰ ਉਹ ਸਤਾਉਂਦਾ ਹੈ, ਜੇਕਰ ਉਹ ਮੈਨੂੰ ਗਲੇ ਲਗਾਏ ਤਾਂ, ਮੈਂ ਖ਼ੁਸ਼ ਨਸੀਬ ।
ਕਦੇ ਮੈਨੂੰ ਇਹ ਸਿਖਾਉਂਦਾ ਹੈ, ਕਦੇ ਮੈਨੂੰ ਉਹ ਸਮਝਾਉਂਦਾ ਹੈ, ਜੇਕਰ ਉਸ ਤੋਂ ਡਾਂਟ ਪਏ, ਤਾਂ ਮੈਂ ਖ਼ੁਸ਼ ਨਸੀਬ ।
ਕੋਈ ਮੈਨੂੰ ਲਿਖ ਕੇ ਸਮਝਾਉਂਦਾ ਹੈ, ਕੋਈ ਮੈਨੂੰ ਪੜ੍ਹਕੇ ਸੁਣਾਉਂਦਾ ਹੈ, ਜੇਕਰ ਉਹ ਮੈਨੂੰ ਰਸਤਾ ਵਖਾਉਣ ਤਾਂ, ਮੈਂ ਖ਼ੁਸ਼ ਨਸੀਬ ।
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਈਲ 9041543692
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਨਮਾਨ ਸਮਾਗਮ ਅਤੇ ਗੀਤ ਮਹਿਫਲ
NEXT STORY