ਸਦੀਆਂ ਤੋਂ ਸਾਡੇ ਮੁਲਕ ਅੰਦਰ ਕਾਮਾਂ ਜਮਾਅਤ ਭੁਖੀ-ਨੰਗੀ ਰੱਖੀ ਜਾਂਦੀ ਰਹੀ ਹੈ ਅਤੇ ਅਸੀਂ ਇਤਨੇ ਧਾਰਮਿਕ ਹੁੰਦਿਆਂ ਹੋਇਆ ਵੀ ਗਰੀਬ ਅਤੇ ਪਛੜਿਆ ਹੋਇਆ ਮੁਲਕ ਹੀ ਬਣੇ ਰਹੇ ਹਾਂ, ਜਦਕਿ ਇਸ ਮੁਲਕ ਵਿਚ ਕੁਦਰਤ ਦੀਆਂ ਉਹ ਸਾਰੀਆਂ ਨਿਆਮਤਾਂ ਮੌਜੂਦ ਹਨ ਜਿਹੜੀਆਂ ਸਾਨੂੰ ਅਮੀਰ ਅਤੇ ਖੁਸ਼ਹਾਲ ਦੇਸ਼ ਬਣਾ ਸਕਦੀਆਂ ਸਨ। ਅਸੀਂ ਕਦੀ ਵੀ ਕਾਮਾਂ ਜਮਾਅਤ ਵੱਲ ਧਿਆਨ ਹੀ ਨਹੀਂ ਦਿੱਤਾ ਅਤੇ ਇਹ ਜਮਾਅਤ ਦੇ ਘਰਾਂ ਵਿਚ ਕਦੀ ਵੀ ਰਜਵਖ਼ਰੋਟੀ ਨਹੀਂ ਬਣੀ, ਕਦੀ ਵੀ ਇਨ੍ਹਾਂ ਨੇ ਚੱਜ ਦਾ ਜੀਵਨ ਨਹੀਂ ਜੀਆਂ ਅਤੇ ਇਨਸਾਨ ਦਾ ਰੂਪ ਧਾਰਨ ਦੀ ਬਜਾਏ ਇਹ ਜਾਨਵਰਾਂ ਨਾਲੋਂ ਵੀ ਮਾੜਾ ਜੀਵਨ ਜਿਉਂਦੇ ਆ ਰਹੇ ਹਨ।ਅਗਰ ਇਹ ਬੋਲਣਾ ਵੀ ਚਾਹੁੰਦੇ ਸਨ ਤਾਂ ਉਦੋਂ ਲੁਟੇਰਿਆਂ ਦੀ ਰਾਖੀ ਕਰਨ ਲਈ ਧਰਮੀ ਲੋਕੀ ਆ ਗਏ ਜਿਨ੍ਹਾਂ ਨੇ ਲੋਕਾਂ ਨੂੰ ਇਹ ਆਖ ਦਿੱਤਾ ਕਿ ਇਹ ਜਿਹੜਾ ਵੀ ਮਾੜਾ ਉਨ੍ਹਾਂ ਨਾਲ ਹੋ ਰਿਹਾ ਹੈ ਇਸ ਸਾਰੇ ਕੁਝ ਲਈ ਇਸ ਦੁਨੀਆਂ ਦਾ ਕੋਈ ਵੀ ਆਦਮੀ ਜ਼ਿੰਮੇਵਾਰ ਨਹੀਂ ਹੈ ਸਗੋਂ ਇਹ ਸਾਰਾ ਕੁਝ ਇਸ ਲਈ ਮਾੜਾ ਹੋ ਰਿਹਾ ਹੈ ਕਿਉਂਕਿ ਇਹ ਲੋਕੀ ਪਿਛਲੇ ਜਨਮ ਵਿਚ ਪਾਪ ਅਤੇ ਦੁਰਾਚਾਰ ਕਰਦੇ ਰਹੇ ਸਨ ਅਤੇ ਇਸ ਲਈ ਰੱਬ ਨੇ ਆਪ ਇਹ ਸਜ਼ਾ ਦਿਤੀ ਹੈ ਅਤੇ ਇਹ ਮਾੜੇ ਦਿਨ ਭੁਗਤਣੇ ਹੀ ਪੈਣਗੇ ਕਿਉਂਕਿ ਰੱਬ ਦੀ ਦਿੱਤੀ ਸਜ਼ਾ ਇਸ ਦੁਨੀਆ ਦਾ ਕੋਈ ਵੀ ਆਦਮੀ ਮਾਫ ਨਹੀਂ ਕਰ ਸਕਦਾ ਅਤੇ ਇਸ ਲਈ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਖਿਲਾਫ ਨਾ ਬੋਲੋ ਅਤੇ ਨਾਂ ਹੀ ਕੁਝ ਕਰਨ ਦੀ ਸੋਚੋ ਸਗੋਂ ਇਹ ਸਲਾਹ ਦੇ ਮਾਰੀ ਕਿ ਰੱਬ ਦੀ ਭਗਤੀ ਕਰੋ, ਰਬ ਪਾਸੋਂ ਮਾਫੀਆਂ ਮੰਗੋ ਅਤੇ ਅਰਦਾਸਾਂ ਕਰੋ ਤਾਂ ਕਿ ਰੱਬ ਆਪ ਹੀ ਆਪਣੀ ਸਜ਼ਾ ਦਿੱਤੀ ਵਿੱਚ ਕੁਝ ਢਿੱਲ ਕਰ ਦੇਵੇ ਜਾਂ ਅਗਲਾ ਜੀਵਨ ਸੰਵਾਰ ਦੇਵੇ ਇਹੋ ਜਿਹੀਆਂ ਗੱਲਾਂ ਧਰਮੀ ਲੋਕਾਂ ਨੇ ਸਮਝਾ ਦਿੱਤੀਆਂ ਅਤੇ ਇਹ ਗਰੀਬ ਕਾਮਿਆਂ ਨੇ ਸੱਚ ਮਨ ਲਈਆਂ ਅਤੇ ਉਦੋਂ ਤੋਂ ਬਹੁਤੇ ਲੋਕਾਂ ਨੇ ਇਹ ਪਾਠ ਪੂਜਾ ਕਰਨ ਅਤੇ ਅਰਦਾਸਾਂ ਕਰਨ ਦਾ ਸਿਲਸਿਲਾ ਅਪਨਾ ਲਿਆ ਹੈ ਅਤੇ ਕਿਤਨੇ ਹੀ ਲੋਕਾਂ ਨੇ ਇਹ ਧਰਮਾਂ ਦੀਆ ਰਸਮਾਂ ਨਿਭਾਉਣਾ ਆਪਣਾ ਕਿੱਤਾ ਹੀ ਬਣਾ ਲਿਆ ਹੈ ਅਤੇ ਇਸ ਸਾਰੇ ਕਿਸੇ ਦਾ ਨਤੀਜਾ ਅਸੀਂ ਅੱਜ ਦੇਖ ਹੀ ਰਹੇ ਹਾਂ ਕਿ ਲੱਖਾਂ ਹੀ ਲੋਕੀ ਇਸ ਪਾਸੇ ਲੱਗੇ ਹੋਏ ਹਨ ਅਤੇ ਅੱਜ ਇਹ ਵੀ ਸਾਫ ਪਿਆ ਦਿਖਾਈ ਦੇ ਰਿਹਾ ਹੈ ਕਿ ਧਰਮ ਦੇ ਖੇਤਰਾਂ ਵਿਜ ਜੰਮ ਚੁਕੇ ਆਦਮੀ ਆਮ ਆਦਮੀ ਨਾਲੋਂ ਅਮੀਰ ਹੋ ਗਏ ਹਨ ਅਤੇ ਅੱਜ ਸਾਡੇ ਧਾਰਮਿਕ ਅਦਾਰਿਆਂ ਵਿਚ ਵੀ ਉਹ ਕੁਝ ਹੋ ਰਿਹਾ ਹੈ ਜਿਹੜਾ ਕੁਝ ਨਹੀਂ ਸੀ ਹੋਣਾ। ਆਮ ਕਾਮੇ ਦੀ ਹਾਲਤ ਅੱਗੇ ਨਾਲੋਂ ਵੀ ਵਿਗੜ ਗਈ ਹੈ ਅਤੇ ਫਿਰ ਕਾਮਿਆਂ ਨੂੰ ਸਮਝਾਉਣ ਲਈ ਐਸੇ ਲੋਕਾਂ ਦੀ ਆਮਦ ਵੀ ਹੋਈ ਹੈ ਜਿਹੜੇ ਇਹ ਆਖਣ ਲੱਗ ਪਏ ਸਨ ਕਿ ਕ੍ਰਾਂਤੀ ਹੀ ਇਕ ਐਸਾ ਰਸਤਾ ਹੈ ਜਿਹੜਾ ਮੁਲਕਾਂ ਵਿਚ ਖੁਸ਼ਹਾਲੀ ਲਿਆ ਸਕਦਾ ਹੈ ਅਤੇ ਇਹ ਤਜ਼ਰਬਾ ਵੀ ਕੀਤਾ ਗਿਆ ਸੀ। ਕਿਤਨੇ ਹੀ ਲੋਕਾਂ ਦੀਆਂ ਜਾਨਾਂ ਲੈ ਲਿਅਤੀਆਂ ਗਈਆਂ ਸਨ,ਕਿਤਨਾ ਕੁਠ ਸਾੜ ਫੂਕ ਦਿੱਤਾ ਗਿਆ ਸੀ ਅਤੇ ਕਿਤਨਾ ਕੁਝ ਖੋਹ ਵੀ ਲਿੱਤਾ ਗਿਆ ਸੀ।ਇਸ ਤਬਾਹੀ ਨਾਲ ਵੀ ਕੋਈ ਫਰਕ ਨਹੀਂ ਪਿਆ ਅਤੇ ਜਿਸ ਦੇਸ਼ ਵਿਚ ਵੀ ਐਸੀਆਂ ਕ੍ਰਾਂਤੀਆਂ ਆਈਆਂ ਸਨ, ਉਹ ਦੇਸ਼ ਵੀ ਮੁੜਕੇ ਉਥੇ ਹੀ ਆ ਪੁਜੇ ਜਿੱਥੇ ਬਾਕੀ ਦੇ ਦੇਸ਼ ਚੱਲ ਰਹੇ ਸਨ, ਅਰਥਾਤ ਅੱਜਤਕ ਇਹ ਕੀਤੇ ਗਏ ਤਜ਼ਰਬਿਆਂ ਦਾ ਵੀ ਕੋਈ ਪਕਾ ਲਾਭ ਲੋਕਾਂ ਤਕ ਨਹੀਂ ਪੁਚਾਇਆ ਜਾ ਸਕਿਆ।
ਸਾਡੇ ਮੁਲਕ ਦਾ ਮਿਥਿਹਾਸ, ਇਤਿਹਾਸ ਅਤੇ ਗੁਲਾਮੀ ਦਾ ਸਮਾਂ ਵੀ ਕੋਈ ਪ੍ਰਗਤੀ ਲੈ ਕੇ ਨਹੀਂ ਆਇਆ ਅਤੇ ਇਸ ਮੁਲਕ ਅੰਦਰ ਕਦੀ ਰਾਮ ਰਾਜ ਦੀ ਗੱਲ ਕੀਤੀ ਗਈ ਸੀ ਪਰ ਉਹ ਵੀ ਕਿਸੇ ਨੇ ਵਿਆਖਿਆ ਕਰਕੇ ਸਾਨੂੰ ਨਹੀਂ ਸਮਝਾਈ ਅਤੇ ਇਸ ਮੁਲਕ ਵਿਚ ਆਜ਼ਾਦੀ ਆਈ, ਫਿਰ ਪਰਜਾਤੰਤਰ ਵੀ ਆਇਆ ਪਰ ਲੋਕਾਂ ਦੀ ਹਾਲਤ ਉਹੀ ਰਹੀ ਜਿਹੜੀ ਅੰਗਰੇਜ਼ ਸਾਮਰਾਜੀਏ ਬਣਾਕੇ ਛੱਡ ਗਏ ਸਨ ਕਿਉਂਕਿ ਉਹ ਜਿਹੜਾ ਪਰਜਾਤੰਤਰ ਆਇਆ ਹੈ ਇਸ ਵਿਚ ਰਾਜ ਪ੍ਰਬੰਧ ਉਹੀ ਚਲਦਾ ਆ ਰਿਹਾ ਹੈ ਜਿਹੜਾ ਅੰਗਰੇਜ਼ ਸਾਮਰਾਜੀਆਂ ਨੇ ਚਲਦਾ ਕਰਕੇ ਛੱਡ ਦਿੱਤਾ ਸੀ ਅਤੇ ਅੱਜ ਵੀ ਉਹੀ ਵਿਭਾਗ ਹਨ, ਉਹੀ ਅਫਸਰਸ਼ਾਹੀ ਹੈ, ਉਹੀ ਕਾਨੂੰਨ ਹਨ, ਉਹ ਦਫਤਰਾਂ ਦੀ ਕਾਰਜ ਵਿਧੀ ਹੈ,ਉਹੀ ਪੁਲਸ, ਉਹੀ ਮਿਲਟਰੀ, ਉਹੀ ਦਫਤਰ, ਉਹੀ ਕਾਰਜਵਿਧੀ, ਉਹੀ ਅਦਾਲਤਾਂ, ਉਹੀ ਜੇਲ੍ਹਾਂ ਹਨ ਅਤੇ ਆਖਰੀ ਹਸਤਾਖਰ ਕਰਨ ਲਈ ਅਗਰ ਇਹ ਰਾਜਸੀ ਢਾਂਚਾ ਖੜਾ ਵੀ ਕੀਤਾ ਗਿਆ ਹੈ ਤਾਂ ਇਹ ਰਾਜਸੀ ਢਾਂਚੇ ਵਿਚ ਵੀ ਇਤਨੀ ਲਿਆਕਤ ਨਹੀਂ ਹੈ ਕਿ ਅੰਗਰੇਜ਼ਾਂ ਦਾ ਇਹ ਸਥਾਪਿਤ ਕੀਤਾ ਢਾਂਚਾ ਬਦਲ ਸਕਣ ਅਤੇ ਆਪਣੇ ਪਾਸ ਕੀਤੇ ਹੁਕਮ ਲਾਗੂ ਕਰ ਸਕਣ।
ਅਸੀਂ ਦੇਖ ਰਹੇ ਹਾਂ ਕਿ ਉਹੀ ਸਕੂਲ ਹਨ,ਉਹੀ ਕਾਲਜ ਹਨ, ਉਹੀ ਸਿਖਲਾਈ ਕੇਂਦਰ ਹਨ, ਉਹੀ ਯੂਨੀਵਰਸਟੀਆਂ ਹਨ, ਉਹੀ ਭਰਤੀ ਕਰਨ ਦਾ ਸਿਸਟਮ ਹੈ, ਉਹੀ ਕਾਰਜਵਿਧੀ ਹੈ ਅਤੇ ਉਹੀ ਤਨਖਾਹਵਾਂ ਦਾ ਸਿਸਟਮ ਹੈ ਅਤੇ ਅੱਜ ਵੀ ਕਾਮੇ ਦੀ ਮਜ਼ਦੂਰੀ ਉਤਨੀ ਹੀ ਰੱਖੀ ਜਾਂਦੀ ਹੈ ਕਿ ਉਹ ਸਹੀ ਢੰਗ ਨਾਲ ਜਿਉ ਵੀ ਨਾ ਸਕੇ ਅਤੇ ਇਹ ਵੀ ਖਿਆਲ ਰੱਖਿਆ ਜਾਂਦਾ ਹੈ ਕਿ ਉਸਦਾ ਪਰਿਵਾਰ ਵੀ ਅੱਗੇ ਨਾ ਵਧ ਸਕੇ ਅਤੇ ਇਸ ਲਈ ਅੱਜ ਵੀ ਕਾਮੇਂ ਦੇ ਬਚਿਆਂ ਦੀ ਸਿਹਤ, ਵਿੱਦਿਆ, ਸਿਖਲਾਈ ਅਤੇ ਰੁਜ਼ਗਾਰ ਦਾ ਕੋਈ ਸਹੀ ਪ੍ਰਬੰਧ ਨਹੀਂ ਹੈ ਅਤੇ ਅੱਜ ਵੀ ਕਾਮਿਆਂ ਦੀ ਮਜ਼ਦੂਰੀ ਇਤਨੀ ਘੱਟ ਰੱਖੀ ਜਾਂਦੀ ਹੈ ਤਾਂ ਕਿ ਉਹ ਮਸਾਂ ਜਿਉਂਦੇ ਰਹਿਣ ਅਤੇ ਕਦੀ ਵੀ ਖੁਸ਼ਹਾਲੀ ਦਾ ਜੀਵਨ ਨਾ ਪ੍ਰਾਪਤ ਕਰ ਸਕਣ।
ਇਸ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ ਹੋਈ ਤਰੱਕੀ ਲਈ ਇਹ ਕਾਮਾਂ ਜਮਾਅਤ ਵੀ ਜ਼ਿੰਮੇਵਾਰ ਰਹੀ ਹੈ, ਪਰ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਵਕਤ ਦੀਆਂ ਸਰਕਾਰਾਂ ਨੂੰ ਵੀ ਆਪਣਾ ਚਮਚਾ ਬਣਾ ਕੇ ਰੱਖਿਆ ਹੈ ਅਤੇ ਇਹ ਸਰਕਾਰਾਂ ਵੀ ਵੋਟਾਂ ਲਈ ਕਈ-ਕਈ ਵਚਨ ਦਿੰਦੀਆਂ ਰਹੀਆਂ ਹਨ ਪਰ ਕਰ ਕੁਝ ਨਹੀਂ ਪਾਈਆਂ ਅਤੇ ਅੱਜ ਹਰ ਕੋਈ ਇਹ ਆਖ ਰਿਹਾ ਹੈ ਕਿ ਆਜ਼ਾਦੀ ਬਾਅਦ ਅਤੇ ਇਸ ਪਰਜਾਤੰਤਰ ਬਾਅਦ ਵੀ ਇਸ ਮੁਲਕ ਵਿਚ ਗਰੀਬਾਂ ਅਰਕਾਤ ਕਾਮਿਆਂ ਦੀ ਗਿਣਤੀ ਵਧੀ ਹੈ ਅਤੇ ਇਹ ਵੀ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਗਰੀਬਾਂ ਦੀ ਹਾਲਤ ਅੱਗੇ ਨਾਲੋਂ ਵੀ ਮਾੜੀ ਹੋਈ ਹੈ ਕਿਉਂਕਿ ਗਰੀਬਾਂ ਦੀ ਆਮਦਨ ਤਾਂ ਵਧੀ ਨਹੀਂ ਹੈ ਪਰ ਲੋੜਾਂ ਵੀ ਵਧੀਆਂ ਹਨ ਅਤੇ ਕੀਮਤਾਂ ਵੀ ਵਧੀਆਂ ਹਨ।
ਅੱਜ ਵੀ ਇਹ ਕਾਮਾਂ ਰੱਬ ਅੱਗੇ ਹੀ ਅਰਦਾਸਾ ਕਰੀ ਜਾਂਦਾ ਹੈ ਅਤੇ ਜਿੱਥੇ ਰਬ ਪਾਸੋਂ ਕੁਝ ਮੰਗਦਾ ਹੈ ਉਥੇ ਇਹ ਵੀ ਆਖ ਰਿਹਾ ਹੈ ਕਿ ਉਨ੍ਹਾਂ ਦੀ ਕਿਸਮਤ ਬਦਲ ਦੇ ਅਤੇ ਨਾਲ ਇਹ ਅੱਜ ਦਾ ਕਾਮਾਂ ਸੜੀ ਵੀ ਜਾਂਦਾ ਹੈ ਕਿ ਇਹ ਰੱਬ ਜਿਹੜਾ ਸਾਰਿਆਂ ਦਾ ਸਾਂਝਾ ਹੈ ਕੁਝ ਨਾਲ ਇਤਨਾ ਪਿਆਰ ਕਿਉਂ ਕਰੀ ਜਾਂਦਾ ਹੈ ਅਤੇ ਗਰੀਬਾਂ ਨਾਲ ਨਫਰਤ ਕਿਉਂ ਕਰਦਾ ਹੈ।ਅੱਜ ਇਹ ਕਾਮਾਂ ਸਰਾਪ ਦੇਣ ਲੱਗ ਪਿਆ ਹੈ ਅਤੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਾਮੇ ਦੇ ਦਿੱਤੇ ਹੋਏ ਸਰਾਪ ਵੀ ਕੰਮ ਕਰ ਰਹੇ ਹਨ ਅਤੇ ਸਾਡਾ ਮੁਲਕ ਇਤਨੀ ਤਰੱਕੀ ਕਰਨ ਦੇ ਬਾਵਜੂਦ ਇਨ੍ਹਾਂ ਗਰੀਬ ਕਾਮਿਆਂ ਦੇ ਕਾਰਣ ਅੱਜ ਵੀ ਪਛੜਿਆ ਹੋਇਆ ਅਤੇ ਗਰੀਬ ਮੁਲਕ ਅਖਵਾ ਰਿਹਾ ਹੈ ਅਤੇ ਅੱਜ ਵੀ ਅਗਰ ਇਸ ਮੁਲਕ ਵਿਚੋਂ ਬਾਹਰਲੇ ਦੇਸ਼ਾ ਵਿਚ ਨਸ ਜਾਦ ਦੀ ਲਾਲਸਾ ਹੈ ਤਾਂ ਸਭ ਤੋਂ ਜ਼ਿਅਦਾ ਗਿਣਤੀ ਇਸ ਮੁਲਕ ਵਿਚ ਹੈ ਅਤੇ ਅੱਜ ਅਗਰ ਸਰਵੇਖਣ ਕੀਤਾ ਜਾਵੇ ਤਾਂ ਬਹੁਤੇ ਲੋਕਾਂ ਪਾਸ ਪਾਸਪੋਰਟ ਹਨ ਅਤੇ ਬਹੁਤੇ ਚਾਹ ਰਹੇ ਹਨ ਕਿ ਉਹ ਵੀ ਪਾਸਪੋਰਟ ਬਣਾ ਲੈਣ ਅਤੇ ਬਾਹਰ ਕਿਸੇ ਹੋਰ ਯੋਰਪੀ ਦੇਸ਼ ਵਿਚ ਚਲੇ ਜਾਣ।ਇਸ ਗੱਲ ਦਾ ਮਤਲਬ ਸਮਝ ਜਾਣਾ ਚਾਹੀਦਾ ਹੈ ਅਤੇ ਅਗਰ ਅਸੀਂ ਕਾਮਿਆਂ ਦੀ ਹਾਲਤ ਸੁਧਾਰਦੇ ਨਹੀਂ ਹਾਂ ਤਾਂ ਸਾਡੇ ਮੁਲਕ ਅੰਦਰ ਕੌਮ ਲਈ ਪਿਆਰ, ਦੇਸ਼ ਲਈ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਸੰਪੂਰਨ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ। ਜਿਸ ਦੇਸ਼ ਵਿਚ ਵੱਡੀ ਗਿਣਤੀ ਦੇ ਲੋਕਾਂ ਦਾ ਜੀਵਨ ਸਹੀ ਨਹੀਂ ਹੈ ਉਹ ਦੇਸ਼ ਕਦੀ ਵੀ ਵਿਕਾਸ ਦੀਆਂ ਉਚਾਈਆਂ ਛੂਹ ਨਹੀਂ ਸਕਦਾ ਅਤੇ ਇਹ ਗੱਲਾਂ ਜਾਣਦੇ ਹੋਏ ਵੀ ਇਸ ਮੁਲਕ ਦੇ ਕਾਮਿਆਂ ਦਾ ਜੀਵਨ ਬਿਹਤਰ ਨਹੀਂ ਬਣਾਇਆ ਜਾਂਦਾ ਤਾਂ ਕਲ ਕੋਈ ਵੀ ਇਹ ਸ਼ਿਕਾਇਤ ਕਰਨ ਵਾਲਾ ਨਹੀਂ ਹੋਵੇਗਾ ਕਿ ਗਲਤੀ ਕਿਸਦੀ ਹੈ।
ਦਲੀਪ ਸਿੰਘਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001