ਜੈਵਿਕ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਵਰਤਣ ਦੀ ਮਨਾਹੀ ਹੈ ਅਤੇ ਇਸ ਵਿਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫਸਲਾਂ ਨੂੰ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਫ਼ਸਲੀ ਚੱਕਰਾਂ, ਫ਼ਸਲਾਂ ਦੀ ਰਹਿੰਦ-ਖੂੰਹਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਦੁੱਧ ਤਿਆਰ ਕਰਨ ਲਈ ਫਾਰਮ ਨੂੰ ਇਕ ਜੈਵਿਕ ਨਿਯੰਤ੍ਰਣ ਸੰਸਥਾ ਨਾਲ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਣਾਈ ਉਤਪਾਦਨ ਪ੍ਰਣਾਲੀ ਨੂੰ ਨਿਸ਼ਚਿਤ ਕੀਤੇ ਗਏ ਜੈਵਿਕ ਮਿਆਰ ਪੂਰੇ ਕਰਨੇ ਚਾਹੀਦੇ ਹਨ। ਹਰ ਕੰਟਰੋਲ ਬਾਡੀ ਦੇ ਆਪਣੇ ਵੇਰਵੇ ਸਹਿਤ ਮਾਪਦੰਡ ਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਉਤਪਾਦਨ ਪ੍ਰਣਾਲੀ ਅਪਣਾਏ ਜਾਣ ਨਾਲ ਤੁਹਾਡੇ ਦੁਆਰਾ ਰਜਿਸਟਰ ਕਰਨ ਲਈ ਚੁਣੇ ਗਏ ਜੈਵਿਕ ਮਿਆਰ ਦੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਜਾਵੇ। ਉਤਪਾਦਨ ਦੇ ਕੁਝ ਮਹੱਤਵਪੂਰਣ ਪਹਿਲੂ ਹੇਠਾਂ ਦਿੱਤੇ ਗਏ ਹਨ
ਜੈਵਿਕ ਦੁੱਧ ਵਿਚ ਜ਼ਿਆਦਾ ਲਾਭਕਾਰੀ ਫੈਟੀ ਐਸਿਡ ਓਮੇਗਾ-3 ਅਤੇ ਘੱਟ ਨੁਕਸਾਨਦੇਹ ਓਮੇਗਾ-6 ਹੈ। ਓਮੇਗਾ-3 ਇਕ ਜ਼ਰੂਰੀ ਫੈਟੀ ਐਸਿਡ ਹੈ ਜੋ ਸਿਹਤਮੰਦ ਵਿਕਾਸ ਲਈ ਜ਼ਰੂਰੀ ਹੈ ਅਤੇ ਇਸਦੀ ਘਾਟ ਨਾਲ ਵੱਖ-ਵੱਖ ਸਿਹਤ ਸਮੱਸਿਆਵਾਂ ਜਿਹੜੀਆਂ ਹਾਲ ਹੀ ਦੇ ਸਾਲਾਂ ਵਿਚ ਵਧ ਰਹੀਆਂ ਹਨ ਹੋ ਜਾਂਦੀਆਂ ਹਨ। ਓਮੇਗਾ 3 ਫ਼ੈਟੀ ਐਸਿਡ ਦੀ ਰੈਗੂਲਰ ਵਰਤੋਂ ਕਰਨ ਨਾਲ ਵੱਖ-ਵੱਖ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ, ਚਮੜੀ ਰੋਗ ਜਿਵੇਂ ਕਿ ਕੈਂਸਰ ਅਤੇ ਗਠਿਆ ਰੋਗ ਬੀਮਾਰੀਆਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ। ਜੈਵਿਕ ਦੁੱਧ ਵਿਚ ਵਧੇਰੇ ਮਾਤਰਾ ਵਿਚ ਸੰਗਠਿਤ ਲਿਨੋਲੀਏਕ ਐਸਿਡ ਹੁੰਦੇ ਹਨ। ਸੰਗਠਿਤ ਲਿਨੋਲੀਆਿਕ ਐਸਿਡ ਸਰੀਰ ਦੀ ਪਾਚਨ ਸ਼ਕਤੀ, ਬੀਮਾਰੀਆਂ ਪ੍ਰਤੀ ਬਚਾਅ ਅਤੇ ਮਾਸਪੇਸ਼ੀਆਂ ਦੇ ਵਿਕਾਸ ਨੂੰ ਵਧਾਉਂਦਾ ਹੈ। ਇਹ ਪੇਟ ਦੀ ਚਰਬੀ, ਕੋਲੇਸਟ੍ਰੋਲ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਨੂੰ ਵੀ ਘਟਾਉਂਦਾ ਹੈ।
ਜੈਵਿਕ ਪਸ਼ੂ, ਜੈਵਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹਰਾ ਚਾਰਾ, ਪਸ਼ੂ-ਖੁਰਾਕ ਖਾਂਦੇ ਹਨ ਜਿਸ ਨਾਲ ਦੁੱਧ ਖ਼ਤਰਨਾਕ ਰਸਾਇਣਾਂ ਜਿਵੇਂ ਕਿ ਕੀਟਨਾਸ਼ਕ, ਖਾਦ ਅਤੇ ਹਾਰਮੋਨਜ਼ ਦੇ ਰਹਿਦ-ਖੂੰਹਦ ਨਾਲ ਦੂਸ਼ਿਤ ਨਹੀਂ ਹੁੰਦਾ। ਇਸ ਤੋਂ ਇਲਾਵਾ, ਇਸ ਪੌਸ਼ਟਿਕ ਅਮੀਰ ਜੈਵਿਕ ਦੁੱਧ ਵਿਚ ਐਂਟੀਬਾਇਓਟਿਕਸ, ਜੀ ਐੱਮ ਫੀਡ, ਯੂਰੀਆ ਜ਼ਾਂ ਪ੍ਰੋਟੀਨ ਹਾਰਮੋਨਜ਼ ਸ਼ਾਮਲ ਨਹੀਂ ਹੁੰਦੇ ਹਨ, ਕਿਉਂਕਿ ਇਨ੍ਹਾਂ ਨੂੰ ਦੁੱਧ ਦਾ ਉਤਪਾਦਨ ਵਧਾਉਣ ਲਈ ਪਸ਼ੂਆਂ ਨੂੰ ਨਹੀਂ ਦਿੱਤਾ ਜਾਂਦਾ।
ਜੈਵਿਕ ਦੁੱਧ ਵਿਚ ਗੈਰ-ਜੈਵਿਕ ਦੁੱਧ ਨਾਲੋਂ ਲੂਟੀਨ ਅਤੇ ਜ਼ੈੱਕਸਿੰਟਨ ਵਰਗੇ ਐਂਟੀ-ਆਕਸੀਡੈਂਟ ਦੀ ਦੋ ਤੋਂ ਤਿੰਨ ਗੁਣਾ ਮਾਤਰਾ ਜ਼ਿਆਦਾ ਹੁੰਦੋ ਹੈ। ਅੱਖਾਂ ਦੀ ਸਿਹਤ ਲਈ ਲੂਟੀਨ ਬਹੁਤ ਮਹੱਤਵਪੂਰਨ ਹੈ ਅਤੇ ਬਹੁਤ ਸਾਰੇ ਅੱਖਾਂ ਦੀਆਂ ਬੀਮਾਰੀਆਂ ਨੂੰ ਰੋਕਣ ਲਈ ਅਸਰਦਾਰ ਹੈ। ਇਹ ਅੱਖਾਂ ਨੂੰ ਅਲਟਰਾ-ਵਾਇਲਟ ਕਿਰਨਾਂ ਦੇ ਬੁਰੇ ਪ੍ਰਭਾਵ ਤੋਂ ਵੀ ਰੱਖਿਆ ਕਰਦਾ ਹੈ।
ਰਵਾਇਤੀ ਤਰੀਕਿਆਂ ਨਾਲ ਪਾਲੇ ਪਸ਼ੂਆਂ ਤੋਂ ਪ੍ਰਾਪਤ ਦੁੱਧ ਦੇ ਮੁਕਾਬਲੇ ਜੈਵਿਕ ਢੰਗ ਨਾਲ ਪਾਲੇ ਪਸ਼ੂਆਂ ਦੇ ਦੁੱਧ ਵਿਚ ਵਿਟਾਮਿਨਾਂ ਜਿਵੇਂ ਕਿ ਵਿਟਾਮਿਨ ਏ ਅਤੇ ਵਿਟਾਮਿਨ ਈ ਦੀ ਮਾਤਰਾ ਵਧ ਹੁੰਦੀ ਹੈ। ਕਿਉਂਕਿ ਪਸ਼ੂ ਜੈਵਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹਰਾ ਚਾਰਾ, ਤਾਜ਼ੀ ਘਾਹ, ਹਰਾ ਚਾਰਾ ਆਦਿ ਖਾਂਦੇ ਹਨ, ਇਸ ਲਈ ਪ੍ਰਾਪਤ ਦੁੱਧ ਵਿੱਚ ਲਗਭਗ 40% ਜ਼ਿਆਦਾ ਵਿਟਾਮਿਨ ਈ ਅਤੇ ਜ਼ਿਆਦਾ ਬੀਟਾ ਕੈਰੋਟਿਨ ਹੁੰਦਾ ਹੈ।
ਮੱਕੀ-ਬਰਸੀਮ-ਮੱਕੀ+ਰਵਾਂਹ: ਖੇਤ ਵਿਚ 3.4 ਟਨ ਪ੍ਰਤੀ ਏਕੜ ਸੁੱਕੀ ਰੂੜੀ (1% ਨਾਈਟ੍ਰੋਜਨ) ਪਾਉ ਅਤੇ ਅਗਸਤ ਦੇ ਦੂਜੇ ਹਫ਼ਤੇ ਮੱਕੀ ਬੀਜੋ। 40-60 ਦਿਨਾਂ ਬਾਅਦ (ਜਦੋਂ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ । ਉਸ ਤੋਂ ਬਾਅਦ 1.0 ਟਨ ਪ੍ਰਤੀ ਏਕੜ ਸੁੱਕੀ ਰੂੜੀ ਖੇਤ ਵਿੱਚ ਪਾ ਕੇ ਅਕਤੂਬਰ ਦੇ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ ੪-੫ ਕਟਾਈਆਂ ਲਈਆਂ ਜਾ ਸਕਦੀਆਂ ਹਨ । ਬਰਸੀਮ ਦੀ ਕਟਾਈ ਤੋਂ ਬਾਅਦ 3.5 ਟਨ ਪ੍ਰਤੀ ਏਕੜ ਸੁੱਕੀ ਰੂੜੀ ਪਾਉ ਅਤੇ ਜੂਨ ਦੇ ਦੂਜੇ ਹਫ਼ਤੇ ਮੱਕੀ+ਰਵਾਂਹ ਨੂੰ ਰਲਾ ਕੇ ਬੀਜੋ । ਇਸ ਲਈ ੧੫ ਕਿਲੋ ਮੱਕੀ ਦਾ ਬੀਜ ਅਤੇ 15 ਕਿਲੋ ਰਵਾਂਹ 88ਕਿਸਮ ਜਾਂ 6 ਕਿਲੋ ਸੀ ਐਲ 367ਕਿਸਮ ਦਾ ਬੀਜ ਵਰਤੋ । ਇਸ ਰਲਵੇਂ ਚਾਰੇ ਨੂੰ ਬਿਜਾਈ ਤੋਂ ਦਿਨਾਂ ਬਾਅਦ (ਜਦੋਂ ਮੱਕੀ ਦੀ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ। ਰੂੜੀ ਦੀ ਮਾਤਰਾ ਉਸ ਵਿੱਚ ਨਾਈਟ੍ਰੋਜਨ ਤੱਤ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਘਟਾ ਲੈਣੀ ਚਾਹੀਦੀ ਹੈ।
ਜਿੱਥੇ ਘਰ ਵਿੱਚ ਜੈਵਿਕ ਤੋਰ ਤੇ ਦਾਣੇਦਾਰ ਫ਼ਸ਼ਲਾਂ ਦੀ ਕਾਸ਼ਤ ਕੀਤੀ ਜ਼ਾਦੀ ਹੈ, ਜਿਹਨਾਂ ਤੋਂ ਘਰੇਲੂ ਖੁਰਾਕ ਬਣਾਈ ਜ਼ਾਦੀ ਹੈ। ਜੈਵਿਕ ਖ਼ਲ ਖਰੀਦੀ ਵੀ ਜਾ ਸਕਦੇ ਹੈ। ਮਿਸ਼ਰਤ ਖੁਰਾਕ 100 ਪ੍ਰਤੀਸ਼ਤ ਜੈਵਿਕ ਹੋਣੀ ਚਾਹੀਦੀ ਹੈ। ਵਿਸ਼ੇਸ਼ ਤੌਰ 'ਤੇ ਪ੍ਰੋਟੀਨ ਸਰੋਤ ਫਾਰਮ ਤੇ ਪੈਦਾ ਕਰਨੇ ਔਖੇ ਹਨ ਅਤੇ ਇਸ ਕਰਕੇ ਇਹਨਾਂ ਨੂੰ ਖਰੀਦਿਆ ਜਾ ਸਕਦਾ ਹੈ। ਖਣਿਜ ਪੂਰਕਾਂ ਦੀ ਵਰਤੋਂ ਸਿਰਫ ਉਸ ਸਮੇਂ ਹੀ ਕੀਤੀ ਜਾਂਦੀ ਹੈ ਜਦੋਂ ਛੋਟੇ ਤੱਤਾਂ ਦੀਆਂ ਲੋੜਾਂ ਨੂੰ ਜੈਵਿਕ ਤਰੀਕੇ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਕੰਟਰੋਲ ਬਾਡੀ ਦੁਆਰਾ ਦਿੱਤੀ ਜਾਣ ਵਾਲੀ ਆਗਿਆ ਦੇ ਅਧੀਨ ਤੇ ਕੁਝ ਸਿੰਥੈਟਿਕ ਵਿਟਾਮਿਨ ਵਰਤੇ ਜਾ ਸਕਦੇ ਹਨ।
ਫਾਰਮ 'ਤੇ ਖਾਦ ਪੈਦਾ ਵੀ ਕੀਤੀ ਜਾ ਸਕਦੀ ਹੈ ਅਤੇ ਦੂਜੇ ਹੋਰ ਜੈਵਿਕ ਫਾਰਮਾਂ ਤੋਂ ਲਿਆ ਸਕਦਾ ਹਾਂ। ਰਜਿਸਟਰਡ ਜੈਵਿਕ ਫਾਰਮਾਂ ਤੋਂ ਮੁਰਗੀਆਂ ਦੀ ਖਾਦ ਵੀ ਵਰਤਿਆ ਜਾ ਸਕਦਾ ਹੈ। ਰਵਾਇਤੀ ਫਾਰਮਾਂ 'ਤੇ ਪੈਦਾ ਕੀਤੀ ਰੂੜੀ ਦੀ ਖਾਦ ਦੀ ਵਰਤੋਂ ਲਈ ਆਗਿਆ ਮੰਗੀ ਜਾ ਸਕਦੀ ਹੈ। ਹਾਲਾਂਕਿ, ਜਿਸ ਜਾਨਵਰ ਨੂੰ ਇਸ ਨੂੰ ਪੈਦਾ ਕੀਤਾ ਜਾਂਦਾ ਹੈ ਉਸ ਨੂੰ ਵਿਆਪਕ ਪੱਧਰ 'ਤੇ ਰੱਖਿਆ ਜਾਣਾ ਚਾਹੀਦਾ ਹੈ ਜੋ ਜੈਵਿਕ ਨਿਯੰਤ੍ਰਣ ਬਾਡੀ ਨੂੰ ਸੰਤੁਸ਼ਟ ਕਰਦੇ ਹਨ।
ਬਾਲਗ਼ ਪਸ਼ੂਆਂ ਲਈ ਰਿਹਾਇਸ਼ ਮਾਹੌਲ, ਵਿੱਤੀ ਸਥਿਤੀ ਅਤੇ ਕਿਸਾਨ ਦੀ ਤਰਜੀਹ ਦੇ ਅਧਾਰ ਤੇ ਹੁੰਦੀ ਹੈ। ਬੇ-ਆਰਾਮੀ, ਗੰਦੇ ਹਾਲਾਤ ਅਤੇ ਹਵਾਦਾਰੀ ਰਹਿਤ ਪਸ਼ੂਆਂ ਦੇ ਇਮਿਊਨ ਸਿਸਟਮ ਨੂੰ ਖਰਾਬ ਕਰਦੇ ਹਨ ਅਤੇ ਦੁਧਾਰੂ ਪਸ਼ੂ ਖਾਸ਼ ਕਰਕੇ ਗਾਵਾਂ ਬਿਮਾਰੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ। ਤਾਜ਼ੀ ਹਵਾ ਨੂੰ ਪਸ਼ੂਆਂ ਦੇ ਢਾਰੇ ਵਿੱਚ ਦਾਖਲ ਹੋਣਾ ਚਾਹੀਦਾ ਹੈ ਅਤੇ ਗਰਮ, ਗੰਦਗੀ ਵਾਲੇ ਹਵਾ ਨੂੰ ਬਾਹਰ ਕੱਢਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਦੀਆਂ ਦੇ ਮਹੀਨਿਆਂ ਦੌਰਾਨ ਬਾਹਰਲੇ ਅਤੇ ਅੰਦਰਲੇ ਤਾਪਮਾਨ ਦਾ ਅੰਤਰ 100 ਫਾਰਨਹੀਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।
ਪਸ਼ੂਆਂ ਦੀ ਸਿਹਤ ਸੰਭਾਲ
— ਜਾਨਵਰਾਂ ਦੀ ਸਿਹਤ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਰਜੀਹੀ ਤੌਰ ਤੇ ਇੱਕ ਵੈਟਰਨਰੀ ਸਰਜਨ ਦੇ ਨਾਲ ਮਿਲ ਕੇ, ਪਸ਼ੂਆਂ ਦੀ ਵਧੀਆ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀਆਂ ਦਵਾਈਆਂ ਤੇ ਘੱਟ ਨਿਰਭਰ ਹੋਣ ਲਈ ਉਤਪਾਦਨ ਵਿਧੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ।
— ਵੈਟਰਨਰੀ ਦਵਾਈਆਂ ਦੀ ਵਰਤੋਂ ਦੀ ਬਜਾਇ ਰੋਕਥਾਮ ਪ੍ਰਬੰਧਨ ਨੂੰ ਹਮੇਸ਼ਾਂ ਉਤਸ਼ਾਹਿਤ ਕੀਤਾ ਜਾਂਣਾ ਚਾਹੀਦਾ ਹੈ, ਪਰ ਕਿਸੇ ਵੀ ਸਮੱਸਿਆ ਦਾ ਹਮੇਸ਼ਾ ਤੁਰੰਤ ਨਿਪਟਾਇਆ ਜਾਣਾ ਚਾਹੀਦਾ ਹੈ। ਹੋਮਓਪੈਥੀ ਦਵਾਈਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
— ਵੈਟਰਨਰੀ ਦਵਾਈਆਂ ਅਤੇ ਐਂਟੀਬਾਇਟਿਕਸ ਨੂੰ ਇੱਕ ਰੋਕਥਾਮ ਯੋਗ ਦਵਾਈ ਦੇ ਰੂਪ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਹੈ, ਪਰ ਬਿਮਾਰੀ ਜਾਂ ਸੱਟ ਦੀ ਸਥਿਤੀ ਵਿੱਚ ਵਰਤ ਸਕਦੇ ਹਨ।
— ਵੈਟਰਨਰੀ ਦਵਾਈਆਂ ਲਈ ਕਢਵਾਉਣ ਦਾ ਸਮਾਂ ਘੱਟ ਤੋਂ ਘੱਟ ਦੋ ਹਫਤੇ ਦਾ ਹੋਣਾ ਚਾਹੀਦਾ ਹੈ। ਜਿੱਥੇ ਕਨੂੰਨੀ ਤੋਰ ਤੇ ਕਢਵਾਉਣ ਦਾ ਸਮਾਂ 24 ਘੰਟਿਆਂ ਤੋਂ ਘੱਟ ਹੈ, ਕਢਵਾਉਣ ਦਾ ਸਮਾਂ ਘੰਟਿਆਂ ਦਾ ਹੋਵੇਗਾ।
— ਲਾਗ ਨੂੰ ਘੱਟ ਕਰਨ ਲਈ ਕੀਟਾਣੂ-ਮੁਕਤ ਪ੍ਰਬੰਧ ਨੂੰ ਸਾਵਧਾਨੀ ਪੂਰਵਕ ਚਰਾਉਣਾ ਚਾਹੀਦਾ ਹੈ। ਉਨ੍ਹਾਂ ਮਾਮਲਿਆਂ ਵਿਚ ਜਿੱਥੇ ਬਿਮਾਰੀ ਦਾ ਪਤਾ ਲੱਗਿਆ ਹੈ, ਵੈਕਸੀਨੇਸ਼ਨ ਦੀ ਆਗਿਆ ਹੈ।
— ਜਿਨ੍ਹਾਂ ਪਸ਼ੂਆਂ ਦੇ ਇੱਕ ਸਾਲ ਦੇ ਅੰਦਰ ਤਿੰਨ ਤੋਂ ਵੱਧ ਵਾਰ ਟੀਕਾਕਰਣ ਕੀਤਾ ਜ਼ਾਂਦਾ ਹੈ, ਉਹਨਾਂ ਪਸ਼ੂਆਂ ਤੋਂ ਜੈਵਿਕ ਦੁੱਧ ਦਾ ਉਤਪਾਦਨ ਨਹੀਂ ਕਰ ਸਕਦੇ ਹਾਂ ਜਾਂ ਉਹ ਪਸ਼ੂ ਆਪਣਾ ਜੈਵਿਕ ਹੋਣ ਦਾ ਦਰਜਾ ਗੁਆ ਲੈਂਦੇ ਹਨ।
— ਜੋ ਪਸ਼ੂ ਕਾਨੂੰਨੀ ਤੋਰ ਤੇ ਜੈਵਿਕ ਹੋਣ ਦਾ ਦਰਜਾ ਗੁਆ ਲੈਂਦੇ ਹਨ ਉਹਨਾਂ ਨੂੰ ਮੁੜ ਦਰਜਾ ਹਾਸਲ ਕਰਨ ਲਈ ਇੱਕ ਹੋਰ ਪਰਿਵਰਤਨ ਦੀ ਅਵਧੀ ਤਕ ਜਾਣ ਦੀ ਜ਼ਰੂਰਤ ਹੁੰਦੀ ਹੈ।
ਜਦੋਂ ਇਕ ਫਾਰਮ ਜੈਵਿਕ ਉਤਪਾਦਨ ਵਿਚ ਤਬਦੀਲ ਹੋ ਜਾਂਦਾ ਹੈ ਤਾਂ ਮੌਜੂਦਾ ਜਾਨਵਰਾਂ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਪਰ ਕਦੇ ਵੀ ਉਹਨ੍ਹਾਂ ਨੂੰ ਜੈਵਿਕ ਵਜੋਂ ਨਹੀਂ ਵੇਚਿਆ ਜਾ ਸਕਦਾ। ਹਾਲਾਂਕਿ ਇਨ੍ਹਾਂ ਪਸ਼ੂਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਦੁੱਧ ਲੋੜੀਂਦੇ ਪਰਿਵਰਤਨ ਸਮੇਂ ਤੋਂ ਬਾਅਦ ਜੈਵਿਕ ਵਜੋਂ ਵੇਚਿਆ ਜਾ ਸਕਦਾ ਹੈ।
ਹਾਲਾਂਕਿ ਉਤਪਾਦਕਾਂ ਨੂੰ ਪਸ਼ੂਆਂ ਦੇ ਬਦਲਣ ਲਈ ਜਾਂ ਹੋਰ ਜੈਵਿਕ ਫਾਰਮਾਂ ਤੋਂ ਜੈਵਿਕ ਪਸ਼ੂ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਹਰ ਸਾਲ 10 ਪ੍ਰਤੀਸ਼ਤ ਤੱਕ ਪਸ਼ੂਆਂ ਨੂੰ ਬਦਲਿਆ ਜਾ ਸਕਦਾ ਹੈ।
ਵੱਛਿਆਂ ਨੂੰ ਘੱਟ ਤੋਂ ਘੱਟ 12 ਹਫ਼ਤਿਆਂ ਦੀ ਉਮਰ ਤੱਕ ਦੁੱਧ ਪਿਲਾਉਣਾ ਚਾਹੀਦਾ ਹੈ। ਇਸ ਖੁਰਾਕੀ ਸਮੇਂ ਦੇ ਦੌਰਾਨ ਵੱਛੇ-ਵੱਛੀਆਂ ਨੂੰ ਸਮੁੱਚੀ ਖੁਰਾਕ ਦਾ ਜੈਵਿਕ ਦੁੱਧ ਦੇ ਰੂਪ ਵਿੱਚ ਦਾ ਘੱਟੋ ਘੱਟ ੫੧ ਪ੍ਰਤੀਸ਼ਤ ਮਿਲ ਜ਼ਾਦਾ ਹੈ, ਇਸ ਲਈ ਦੁੱਧ ਦੀ ਖ਼ੁਰਾਕ ੧੨ ਹਫ਼ਤਿਆਂ ਦੇ ਅੰਤ ਤੱਕ ਬੰਦ ਕਰ ਦੇਣੀ ਚਾਹੀਦੀ ਹੈ। ਜਦੋਂ ਡੇਅਰੀ ਫਾਰਮ 'ਤੇ ਵਾਧੂ ਵੱਛੀਆਂ ਦਾ ਪਾਲਣ ਨਾ ਹੋ ਸਕੇ ਤਾਂ ਉਨ੍ਹਾਂ ਨੂੰ ਹੋਰ ਜੈਵਿਕ ਜਾਂ ਰਵਾਇਤੀ ਉਤਪਾਦਕਾਂ ਨੂੰ ਵੇਚਿਆ ਜਾ ਸਕਦਾ ਹੈ।
ਸਟਾਕ ਬਲਦਾਂ ਨੂੰ ਰਵਾਇਤੀ ਫਾਰਮਾਂ ਤੋਂ ਖਰੀਦਿਆ ਜਾ ਸਕਦਾ ਹੈ ਜਾਂ ਭਾੜੇ ਵਾਲੇ ਬਲਦਾਂ ਨੂੰ ਜੈਵਿਕ ਮਾਪਦੰਡਾਂ ਦੀ ਵਰਤੋਂ ਕਰਕੇ ਉਹਨਾਂ੍ਹ ਨੂੰ ਜੈਵਿਕ ਫਾਰਮ 'ਤੇ ਲਿਆ ਸਕਦੇ ਹਾਂ।
ਜਾਨਵਰਾਂ ਦੀ ਜੈਵਿਕ ਸਟਾਕ ਦੀ ਵਿਕਰੀ ਦੀ ਆਮ ਤੌਰ ਤੇ ਆਗਿਆ ਨਹੀਂ ਦਿੱਤੀ ਜਾਂਦੀ, ਹਾਲਾਂਕਿ ਉਤਪਾਦਕ ਵਧੀਆ ਨਸਲ ਦਾ ਸਟਾਕ ਖਰੀਦਦਾ ਹੈ ਅਤੇ ਜੈਵਿਕ ਦੁੱਧ ਉਤਪਾਦਨ ਵਿੱਚ ਬਹੁਤ ਘੱਟ ਨਸਲਾਂ ਦੀ ਆਗਿਆ ਹੁੰਦੀ ਹੈ। ਸਿੱਟੇ ਵਜੋਂ ਜੈਵਿਕ ਫਾਰਮ ਤੋਂ ਜੈਵਿਕ ਫਾਰਮ ਦਾ ਵਪਾਰ, ਮਾਰਕੀਟਿੰਗ ਸਟਾਕ ਦਾ ਜ਼ਰੂਰੀ ਹਿੱਸਾ ਬਣ ਜਾਵੇਗਾ।
ਜੈਵਿਕ ਦੁੱਧ ਲਈ ਨਫ਼ੇ (ਪ੍ਰੀਮੀਅਮ) ਦੀਆਂ ਕੀਮਤਾਂ ਤੱਕ ਪਹੁੰਚ ਕਰਨ ਲਈ ਇੱਕ ਸੰਗਠਿਤ ਰਜਿਸਟਰਡ ਪ੍ਰੋਸੈਸਿੰਗ ਆਉਟਲੈਟ ਦੁਆਰਾ ਦੁੱਧ ਵੇਚਣਾ ਜ਼ਰੂਰੀ ਹੈ। ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ ਮੰਡੀਕਰਨ ਨੂੰ ਹਮੇਸ਼ਾਂ ਵਿਚਾਰਿਆ ਜਾਣਾ ਚਾਹੀਦਾ ਹੈ। ਮਨਜ਼ੂਰਸੁਦਾ ਨੂੰ ਦੁੱਧ ਚੋਣ ਲਈ ਪਾਰਲਰ ਅਤੇ ਡੇਅਰੀ ਵਿਚ ਵਰਤਿਆ ਜਾ ਸਕਦਾ ਹੈ।
ਡਾ. ਬਲਵਿੰਦਰ ਸਿੰਘ ਢਿੱਲੋਂ ਅਤੇ ਡਾ. ਅਜੀਤਪਾਲ ਸਿੰਘ ਧਾਲੀਵਾਲ
ਕਰਜ਼ਾ-ਇਕ ਕਿਸਾਨੀ ਦੁਖਾਂਤ
NEXT STORY