Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 22, 2025

    11:21:32 AM

  • accident on national highway898

    ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ...

  • monsoon session 2025  proceedings of both the houses adjourned till 12 noon

    ਮਾਨਸੂਨ ਸੈਸ਼ਨ 2025 : ਦੋਵੇਂ ਸਦਨਾਂ ਦੀ ਕਾਰਵਾਈ...

  • nimisha priya ka paul claims

    ਨਿਮਿਸ਼ਾ ਪ੍ਰਿਆ ਹੋਵੇਗੀ ਰਿਹਾਅ! ਪ੍ਰਚਾਰਕ ਕੇਏ ਪਾਲ...

  • sri akal takht sahib  chief khalsa diwan  order

    ਚੀਫ਼ ਖ਼ਾਲਸਾ ਦੀਵਾਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਮਨੀਪੁਰ ਦੀ ਰਾਜਧਾਨੀ ਇੰਮਫਾਲ ਦੀ ਯਾਤਰਾ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਮਨੀਪੁਰ ਦੀ ਰਾਜਧਾਨੀ ਇੰਮਫਾਲ ਦੀ ਯਾਤਰਾ

  • Updated: 08 Jan, 2019 05:10 PM
Meri-Awaz-Suno
journey of manipur  s
  • Share
    • Facebook
    • Tumblr
    • Linkedin
    • Twitter
  • Comment

ਮਨੀਪੁਰ ਦੀ ਰਾਜਧਾਨੀ ਇੰਮਫਾਲ ਵਿਚ ਪੀਪਲਜ਼ ਕਲਬ ਯੂਨੈਸਕੋ ਨੇ ਲਗਾਤਾਰ ਚੱਲਣ ਵਾਲੇ ਵਿਕਾਸ ਦੇ ਉਦੇਸ਼ਾਂ ਤੇ ਇਕ ਕਾਨਫਰੰਸ 12 ਅਕਤੂਬਰ ਤੋਂ 14 ਅਕਤੁਬਰ 2018 ਤੱਕ ਆਯੋਜਿਤ ਕੀਤੀ ਸੀ। ਜਿਸ ਦਾ ਉਦਘਾਟਨ ਉਥੋਂ ਦੇ ਵਿੱਦਿਆ ਮੰਤਰੀ ਸ੍ਰੀ ਰਾਧਾ ਰਾਮ ਨੇ ਕੀਤਾ ਸੀ। ਮੈਨੂੰ ਕਨਫੈਡਰੂਨ ਆਫ ਯੁਨੈਸਕੋ ਕਲਬਜਾਂ ਪ੍ਰਧਾਨ ਅਤੇ ਦਿੱਲੀ ਤੋਂ ਸ੍ਰੀ ਧਰਮਿੰਦਰ ਭਟਨਾਗਰ ਨੂੰ ਵਿਚ ਸ਼ਾਮਲ ਹੋਣ ਦਾ ਸਦਾ ਮਿਲਿਆ ਸੀ। ਇਸ ਤੋਂ ਪਹਿਲਾਂ ਮੈ ਕਦੀ ਵੀ ਮਨੀਪੁਰ ਨਹੀਂ ਗਿਆ ਸਾਂ ਹਾਲਾਂਕਿ ਮਨੀਪੁਰ ਬਾਰੇ ਅਸੀਂ ਆਮ ਹੀ ਪੜ੍ਹਦੇ ਰਹੇ ਸਨ ਅਤੇ ਮੈਂ ਉਸ ਦਿਲਚਸਪ ਖੇਤਰ ਨੂੰ ਵੇਖਣ ਦੀ ਖਾਹਿਸ਼ ਰੱਖਦਾ ਸਾਂ।12 ਅਕਤੂਬਰ ਨੂੰ ਕੋਈ 1 ਵਜੇ ਅਸੀਂ ਇਮਵਾਲ ਦੇ ਹਵਾਈ ਅਡੇ 'ਤੇ ਪਹੁੰਚ ਗਏ। ਉਸ ਤਰ੍ਹਾਂ ਤਾਂ ਉਥੇ ਮੌਸਮ ਪੰਜਾਬ ਦੇ ਮੌਸਮ ਤੋਂ ਜ਼ਿਆਦਾ ਵੱਖਰਾ ਨਹੀਂ ਸੀ ਪਰ ਉਸ ਦਿਨ ਬਾਰਿਸ਼ ਸ਼ੁਰੂ ਹੋਣ ਕਰਕੇ ਅਤੇ ਉਥੋਂ ਦੇ ਜ਼ਿਆਦਾ ਤਰ ਪਹਾੜੀ ਖੇਤਰ ਕਰਕੇ ਉਥੇ ਠੰਡ ਹੋ ਗਈ ਸੀ। ਅਸੀਂ ਆਪਣਾ ਸਮਾਨ“ਹੋਟਲ ਇੰਮਫਾਲਜ਼ ਵਿਚ ਰੱਖ ਕੇ ਸਿਟੀ ਕਨਵੈਨਸ਼ਨ ਸੈਂਟਰ ਜਿੱਥੇ ਉਹ ਮੀਟਿੰਗ ਹੋਣੀ ਸੀ ਉਥੇ ਪਹੁੰਚ ਗਏ। 

ਮੈਨੁੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਉਥੋ ਦਾ ਵਿੱਦਿਆ ਮੰਤਰੀ ਅਤੇ ਪ੍ਰਾਂਤ ਦੀ ਬੀ.ਜੇ.ਪੀ. ਪਾਰਟੀ ਜਿਸ ਦੀ ਅੱਜਕਲ ਉਥੇ ਸਰਕਾਰ ਹੈ ਉਸ ਦਾ ਉਪ ਪ੍ਰਧਾਨ ਪਹਿਲਾਂ ਹੀ ਹਾਲ ਵਿਚ ਆ ਕੇ ਬੈਠੇ ਹੋਏ ਸਨ ਅਤੇ ਉਹ ਸਾਨੂੰ ਇੱਥੇ ਉਡੀਕ ਰਹੇ ਸਨ । ਅਸਲ ਵਿਚ ਅਸੀਂ ਲੇਟ ਹੋ ਗਏ ਸਾਂ ਉਥੇ ਜਾ ਕੇ ਪਤਾ ਲੱਗਾ ਕਿ ਇਸ ਕਾਨਫਰੰਸ ਦਾ ਉਦਘਾਟਨ ਤਾਂ ਉਥੋ ਦੇ ਮੁੱਖ ਮੰਤਰੀ ਨੇ ਕਰਨਾ ਸੀ ਪਰ ਉਸ ਦਿਨ ਮਨੀਪੁਰ ਯੂਨੀਵਰਸਿਟੀ ਦੇ ਕਿਸੇ ਸਮਾਗਮ ਵਿਚ ਰੁਝਣ ਕਰਕੇ ਉਹ ਨਹੀਂ ਆ ਸਕੇ ਸਨ। ਉਸ ਖੂਬਸੂਰਤ ਹਾਲ ਵਿਚ ਪ੍ਰਾਂਤ ਅਤੇ ਦੇਸ਼ ਭਰ ਤੋਂ ਆਏ ਡੈਲੀਗੇਟਾਂ ਦੀ ਕੋਈ 350-400 ਦੇ ਕਰੀਬ ਹਾਜਰੀ ਸੀ। ਉਹ ਉਦਘਾਟਣੀ ਭਾਸ਼ਨ ਤਕਰੀਬਨ 2 ਵਜੇ ਸ਼ੁਰੂ ਹੋਇਆ ਅਤੇ ਸ਼ਾਮ 5 ਵਜੇ ਤਕ ਚਲਦਾ ਰਿਹਾ। ਉਤਰ ਪੂਰਬ ਦੇ ਇਸ ਪ੍ਰਾਂਤ ਵਿਚ ਸਮੇਂ ਦਾ ਥੋੜ੍ਹਾ ਜਿਹਾ ਫਰਕ ਹੈ। ਸੂਰਜ ਛੇਤੀ ਚੜ੍ਹ ਜਾਂਦਾ ਹੈ ਅਤੇ ਇਸ ਤਰ੍ਹਾਂ ਹੀ ਰਾਤ ਵੀ ਛੇਤੀ ਪੈ ਜਾਂਦੀ ਹੈ ਜਦੋਂ 5.30 ਕੁ ਵਜੇ ਉਹ ਸਮਾਗਮ ਖਤਮ ਹੋਇਆ ਤਾਂ ਉਸ ਵਕਤ ਬਾਹਰ ਪੂਰਾ ਹਨੇਰਾ ਸੀ।

ਉਸ ਦਿਨ ਦਾ ਦੂਸਰਾ ਪ੍ਰੋਗਰਾਮ, ਇਕ ਉਥੋ ਦੇ ਇਕ ਹਾਲ ਵਿਚ ਉਥੋ ਦੀ ਸੱਭਿਅਤਾ ਨਾਲ ਸਬੰਧਿਤ ਲੋਕ ਜਾਂਦਾ ਅਤੇ ਮਾਰਸ਼ਲ ਆਰਟ ਦੀ ਕਲਾ ਸਬੰਧੀ ਸੀ ਅਤੇ ਠੀਕ ਹੀ ਉਹ ਲੋਕ ਨਾਚ ਜਿਸ ਵਿਚ ਵੱਖ-2 ਭਾਗਾਂ ਵਿਚ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੀਆਂ ਸਨ ਉਹ ਬਹੁਤ ਹੀ ਦਿਲਚਸਪ ਸੀ ਪਰ ਸਭ ਤੋਂ ਵਿਲੱਖਣ ਗੱਲ ਉਥੋਂ ਦਾ ਮਾਰਸ਼ਲ ਆਰਟ ਸੀ। ਗਤਕੇ ਵਾਂਗ ਹੀ ਉਹ ਢੱਲ ਨਾਲ ਤਲਵਾਰਾਂ ਦੇ ਵਾਰ ਡਕਦੇ ਸਨ ਅਤੇ ਭਾਵੇਂ ਕਿੰਨੀ ਵੀ ਤਿਆਰੀ ਕੀਤੀ ਹੋਈ। ਇਕ ਦਿਨ ਭਾਰ ਦੀ ਗਲਤੀ ਨਾਲ ਹਾਦਸਾ ਵਾਪਰ ਸਕਦਾ ਸੀ ਪਰ ਉਹ ਮਾਰਸ਼ਲ ਆਰਟ ਦੇ ਖਿਡਾਰੀ ਇਸ ਲਈ ਪੂਰੀ ਤਰਾਂ ਨਿਪੁੰਨ ਸਨ । ਤਲਵਾਰਾਂ ਅਤੇ ਡਾਗਾਂ ਦੇ ਨਾਲ-ਨਾਲ ਬਰਡਿਆ ਨੂੰ ਡੱਕਣ ਅਤੇ ਮਾਰਨ ਵਾਲੇ ਮਾਰਸ਼ਲ ਆਰਟ ਵੀ ਉਨੀਂ ਹੀ ਦਿਲਚਸਪੀ ਰਖਦੇ ਸਨ ਉਸ ਦਿਨ ਇਹ ਪ੍ਰੋਗਰਾਮ ਭਾਵੇਂ ਰਾਤ ਯਾਰਾਂ ਵਜੇ ਤਕ ਚਲਦਾ ਰਿਹਾ ਪਰ ਕੋਈ ਵਪੀ ਨਹੀ ਸੀ ਚਾਹੁੰਦਾ ਕਿ ਇਹ ਬੰਦ ਹੋ ਜਾਵੇ ਅਤੇ ਉਸ ਵਿਚ ਭਰਪੂਰ ਦਿਲਚਸਪੀ ਸੀ। ਉਸ ਵਿਚ ਸਭ ਤੋਂ ਜਿਆਦਾ ਉਤਸ਼ਾਹਜਨਕ ਗਲ ਇਹ ਸੀ ਕਿ ਉਥੋਂ ਦੀ ਬਜ਼ੁਰਗ ਔਰਤਾਂ ਜੋ ਸੰਗੀਤ ਦੀਆਂ ਉਸਤਾਦ ਸਨ ਉਹਨਾਂ ਦੀ ਅੱਗਵਾਈ ਵਿਚ ਉਹ ਪ੍ਰੋਗਰਾਮ ਤਿਆਰ ਕਰਵਾਏ ਹੋਏ ਸਨ।
13 ਅਕਤੂਬਰ ਨੂੰ ਸਾਡਾ ਪ੍ਰੋਗਰਾਮ ਭਾਰਤ, ਬਰਮਾਂ ਜਿਸ ਨੂੰ ਅੱਜਕਲ ਮੈਨਮਾਇਰ ਕਿਹਾ ਜਾਂਦਾ ਹੈ ਉਸ ਦਾ ਬਾਰਡਰ ਵੇਖਣ ਦਾ ਸੀ। ਸਾਡੇ ਲਈ ਇਹ ਨਵਾਂ ਤਜ਼ਰਬਾ ਇਸ ਕਰਕੇ ਸੀ ਕਿ ਉਸ ਬਾਰਡਰ ਤੋਂ ਪਾਰ ਵੀ ਜਾਣ ਦੀ ਇਜਾਜ਼ਤ ਸੀ ਅਤੇ ਅਸੀਂ ਬਰਮਾਂ ਦੀ ਮੰਡੀ ਵਿਚੋਂ ਵੀ ਆਪਣੀਆਂ ਵਸਤੂਆਂ ਖਰੀਦ ਸਕਦੇ ਸਾਂ ਇਸ ਲਈ ਸਾਨੂੰ ਇਸ ਤਰਾਂ ਦੇ ਬਾਰਡਰ ਨੂੰ ਵੇਖਣ ਦੀ ਬੜੀ ਦਿਲਚਸਪੀ ਸੀ ਅਸੀਂ 9 ਕੁ ਵਜੇ ਮੋਹਰਾਂ ਨਾ ਦੀ ਜਗਾਹ ਵਲ ਚਲ ਪਏ। ਇਹ ਸਫਰ ਤਾਂ ਭਾਵੇਂ ਸਿਰਫ 110 ਕਿਲੋਮੀਟਰ ਦਾ ਸੀ ਪਰ ਇਸ ਵਿਚੋਂ ਜ਼ਿਆਦਾ ਤਰ ਸਫਰ ਪਹਾੜੀ ਸੀ ਇਸ ਲਈ ਕੋਈ 2 ਕੁ ਘੰਟੇ ਦਾ ਸਮਾਂ ਲੱਗ ਜਾਣਾ ਸੀ। ਸ਼ਹਿਰ ਤੋਂ ਬਾਹਰ ਆ ਕੇ ਮੈਦਾਨੀ ਇਲਾਕੇ ਵਿਚ ਸੜਕ ਦੇ ਦੋਵੇਂ ਪਾਸੇ ਝੋਨੇ ਦੇ ਖੇਤ ਸਨ ਅਤੇ ਕੁਝ ਫਲਾਂ ਦੇ ਬੂਟੇ ਸਨ ਪਰ ਕੁਝ ਸਮੇਂ ਬਾਅਦ ਪਹਾੜੀ ਸਫਰ ਸ਼ੁਰੂ ਹੋ ਗਿਆ ਅਤੇ ਚੜਾਈ ਦੇ ਇਸ ਸਫਰ ਵਿਚ ਛੋਟੀਆਂ_2 ਪਹਾੜੀਆਂ ਸਨ । ਇਹ ਖੇਤਰ ਬਿਲਕੁਲ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਹੀ ਸੀ ਪਰ ਪਹਾੜੀਆਂ ਇੰਨੀਆਂ ਉਚੀਆਂ ਨਹੀਂ ਸਨ ਜਿੰਨੀਆਂ ਹਿਮਾਚਲ ਪ੍ਰਦੇਸ਼ ਵਿਚ ਹਨ। ਕੋਈ 2 ਕੁ ਘੰਟੇ ਦੇ ਸਫਰ ਤੋਂ ਬਾਅਦ ਅਸੀਂ ਇਕ ਖੂਰਸੂਰਤ ਜਗਾਹ ਜਿੱਥੇ ਇਕ ਕੈਫੀਟੇਰੀਆ ਸੀ ਉਥੇ ਚਾਹ ਪੀਣ ਲਈ ਰੁਕ ਗਏ।ਉਸ ਜਗਾਹ ਦੇ ਇਰਦ ਗਿਰਦ ਉਚੀਆਂ ਪਹਾੜੀਆਂ ਸਨ।

ਮਨੀਪੁਰ ਇਕ ਛੋਟਾ ਪ੍ਰਾਂਤ ਹੈ ਜਿਸ ਦਾ ਖੇਤਰ ਤਾਂ 37 ਹਜਾਰ ਕਿਲੋਮੀਟਰ ਦੇ ਕਰੀਬ ਹੈ ਪਰ ਵਸੋ ਸਿਰਫ 27 ਲੱਖ ਹੈ। 60 ਮੈਬਰਾਂ ਦੀ ਪ੍ਰਾਂਤ ਦੀ ਐਬਲੀ ਵਾਲੀ ਸਟੇਟ ਵਿਚ ਇਸ ਵਕਤ ਬੀ.ਜੀ.ਪੀ. ਦੀ ਸਰਕਾਰ ਹੈ । ਮੌਸਮ ਵਿਚ ਕਰਮਚਾਰੀਆਂ ਵਿਚ ਤਾਂ ਕਾਫੀ ਗਰਮੀ ਹੋ ਜਾਂਦੀ ਹੈ ਪਰ ਸਰਦੀਆਂ ਵਿਚ ਕਾਫੀ ਠੰਡਾਂ ਮੌਸਮ ਹੁੰਦਾ ਹੈ। ਇੱਥੇ ਵੀ ਝੋਨਾ ਅਤੇ ਗੰਨਾ ਮੁੱਖ ਫਸਲਾਂ ਹਨ। ਇਕ ਗੱਲ ਵੇਖੀ ਗਈ ਕਿ ਇਸ ਦੀਆਂ ਪਹਾੜੀਆਂ ਤੇ ਫਲਦਾਰ ਦਰਖਤਾਂ ਦੀ ਖੇਤੀ ਘੱਟ ਹੀ ਨਜ਼ਰ ਆਈ ਉਸ ਤਰ੍ਹਾਂ ਇਕ ਪ੍ਰਾਂਤ ਜਿਥੇ ਤਕਰੀਬਨ 92 ਫੀਸਦੀ ਪਹਾੜੀਆਂ ਅਤੇ ਸਿਰਫ 8 ਫੀਸਦੀ ਖੇਤਰ ਹੀ ਮੈਦਾਨੀ ਹੈ ਵਿਚ ਕਾਫੀ ਖੁਸ਼ਹਾਲੀ ਹੈ।

ਕੋਈ 1.30 ਕੁ ਵਜੇ ਅਸੀਂ ਭਾਰਤ ਮੈਨਮਾਰ ਦੇ ਬਾਰਡਰ ਤੇ ਪਹੁੰਚ ਗਏ। ਉਥੇ ਬਾਰਡਰ ਦੇ ਵੱਡੀ ਗਿਣਤੀ ਵਿਚ ਕਾਰਾਂ, ਬੱਸਾਂ ਆਦਿ ਲੱਗੀਆਂ ਹੋਈਆਂ ਸਨ ਜਿੰਨਾਂ ਵਿਚ ਦੇਸ਼ ਦੇ ਵੱਖ-2 ਖੇਤਰਾਂ ਅਤੇ ਮਨੀਪੁਰ ਦੇ ਯਾਤਰਸ਼ ਆਏ ਹੋਏ ਸਨ। ਕੋਈ ਅਧਾ ਕੁ ਕਿਲੋਮੀਟਰ ਤੁਰ ਕੇ ਅਸੀਂ ਮੋਰਹੇ ਬਾਰਡਰ ਤੇ ਪਹੁੰਚ ਗਏ ਜਿਥੇ ਇਕ ਗੇਟ ਤੇ ਭਾਰਤ ਮੈਨਾਮਾਰ ਬਾਰਡਰ ਲਿੱਖਿਆ ਹੋਇਆ ਸੀ। ਉਸ ਤਰਾਂ ਤੇ ਸ਼ਨਾਖਤੀ ਕਾਰਡ ਵਿਖਾ ਕੇ ਮੈਨਾਮਾਰ ਵਲ ਜਾਣ ਦੀ ਇਜਾਜਤ ਸੀ ਪਰ ਸਾਡੇ ਨਾਲ ਗਏ ਕਾਨਫਰੰਸ ਦੇ ਕਨਵੀਨਰ ਵਲੋ ਸਾਡੇ ਬਾਰੇ ਦਸਣ ਤੇ ਸਾਨੂੰ ਸ਼ਨਾਖਤੀ ਕਾਰਡ ਵੀ ਵਿਖਾਉਣ ਦੀ ਜ਼ਰੂਰਤ ਨਾ ਪਈ ਪਰ ਸਾਨੂੰ ਇਹ ਦੱਸਿਆ ਗਿਆ ਕਿ ਅਸੀਂ ਮੈਨਾਮਾਰ ਵਿਚ ਘੁੰਮ ਫਿਰ ਸਕਦੇ ਨਾ ਕੁਝ ਖਰੀਦ ਸਕਦੇ ਸਾਂ ਅਤੇ ਉਸ ਤਰਫ ਤੋਂ ਖਾਣਾ ਖਾ ਸਕਦੇ ਹਾਂ ਪਰ ਉਹ ਬਾਰਡਰ 4 ਵਜੇ ਬੰਦ ਹੋ ਜਾਂਦਾ ਸੀ ਅਤੇ ਸਾਨੂੰ 4 ਵਜੇ ਤੋਂ ਪਹਿਲਾਂ_2 ਇੱਧਰ ਭਾਰਤ ਵਾਲੇ ਪਾਸੇ ਜ਼ਰੂਰ ਆਉਣਾ ਪੈਣਾ ਸੀ। ਇਸ ਤਰਾਂ ਹੀ ਜਿਹੜੇ ਲੋਕ ਮੈਨਮਾਰ ਤੋਂ ਉਸ ਬਾਰਡਰ ਵੇਖਣ ਆਏ ਹੋਏ ਸਨ ਉਹਨਾਂ ਨੂੰ ਵੀ 4 ਵਜੇ ਤੋਂ ਪਹਿਲਾਂ ਉਧਰ ਮੈਨਮਾਰ ਵਾਲੇ ਪਾਸੇ ਜਾਣਾਂ ਪੈਣਾਂ ਸੀ। ਮੈਨਾਮਾਰ ਵਾਲੇ ਪਾਸੇ ਵੀ ਇੱਧਰ ਵਾਂਗ ਹੀ ਬਹੁਤ ਸਾਰੀਆਂ ਕਾਰਾਂ ਅਤੇ ਬੱਸਾਂ ਆਦਿ ਖੜੀਆਂ ਸਨ ਜਿੰਨਾਂ ਵਿਚ ਉਸ ਤਰਫ ਤੋਂ ਇਧਰ ਬਾਰਡਰ ਵੇਖਣ ਆਏ ਲੋਕ ਸਨ। ਮੈਨਾਮਾਰ ਦੀ ਤਰਫ ਦੇ ਉਸ ਵਸੇ ਛੋਟੇ ਜਹੇ ਸ਼ਹਿਰ ਦਾ ਨਾਂ ਡਾਂਮਸ਼ ਸੀ।

ਮੈਂ ਧਰਿੰਦਰ ਭਟਨਾਗਰ ਅਤੇ ਸ੍ਰੀ ਵਿਨੋਦ ਸਿੰਘ ਉਸ ਮਾਰਕੀਟ ਦੇ ਵੱਖ-2 ਹਿੱਸਿਆਂ ਵਿਚ ਘੁੰਮਦੇ ਹੋਇਆ ਇਹ ਨੋਟ ਕੀਤਾ ਕਿ ਦੋਵਾਂ ਤਰਫ ਦੇ ਲੋਕਾਂ ਦੇ ਮੁਹਾਂਦਰੇ ਬਿਲਕੁਲ ਇਕੋ ਜਹੇ, ਪਹਿਰਾਵਾ ਵੀ ਤਕਰੀਬਨ ਇਕੋ ਜਿਹਾ ਸੀ ਪਰ ਇਕ ਵਿਲਖਣਤਾਂ ਇਹ ਸੀ ਕਿ ਮੈਨਾਮਾਰ ਵੱਲ ਉਹਨਾਂ   ਦੁਕਾਨਾਂ ਨੂੰ ਜ਼ਿਆਦਾਤਰ ਔਰਤਾਂ ਚਲਾ ਰਹੀਆਂ ਸਨ ਜਦੋ ਕਿ ਭਾਰਤ ਵੱਲ ਔਰਤ ਉਦਮੀਆਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਜ਼ਿਆਦਾਤਰ  ਦੁਕਾਨਾਂ ਤੇ ਮਰਦ ਹੀ ਸਨ। ਸਾਨੂੰ ਇਸ ਗੱਲ ਦੀ ਹੈਰਾਨੀ ਸੀ। ਅਸੀਂ ਮਹਿਸੂਸ ਕਰ ਰਹੇ ਸਾਂ ਕਿ ਇਸ ਬਾਰਡਰ ਦੀ ਲਕੀਰ ਦੇ ਬਾਵਜੂਦ ਇਸ ਅਤੇ  ਉਸ ਤਰਫ ਦੀਆਂ ਕਈ ਗੱਲਾਂ ਸਾਂਝੀਆਂ ਸਨ ਚਿਹਰੇ ਇਕੋ ਜਿਹੇ ਸਨ ਪਹਿਰਾਵਾਂ ਇਕੋ ਜਿਹਾ ਸੀ ਬੋਲੀ ਵੀ ਇਕ ਸੀ ਪਰ ਅਸੀਂ ਵਿਅਕਤੀ ਜੋ ਅੰਗਰੇਜੀ ਸਮਝਦਾ ਸੀ ਉਸ ਨੂੰ ਪੁੱਛਿਆ ਕਿ ਕੀ ਇਧਰ ਅਤੇ ਉਧਰ ਦੀ ਬੋਲੀ ਦਾ ਕੋਈ ਫਰਕ ਹੈ ਤਾਂ ਉਸ ਨੇ ਦਸਿਆ ਕਿ ਬੋਲੀ ਵੀ ਇਕੋ ਹੀ, ਪਰ ਬਰਮਾਂ ਵਾਲੇ ਪਾਸੇ ਦੀ ਬੋਲੀ ਵਿਚ ਕੁਝ ਸ਼ਬਦ ਬਰਮਾਂ ਦੀ ਬੋਲੀ ਦੇ ਸ਼ਾਮਿਲ ਹੋ ਗਏ ਹਨ। ਬਰਮਾਂ ਦੀ ਤਰਫ ਦੀ ਮਾਰਕੀਟ ਵਿਚ ਕਈ ਦੁਕਾਨਾਂ ਤੇ ਬੈਠੇ ਲੋਕ ਬੀਅਰ ਅਤੇ ਸ਼ਰਾਬ ਵੀ ਪੀ ਰਹੇ ਸਨ ਪਰ ਇਹ ਭਾਰਤ ਵਾਲੇ ਪਾਸੇ ਦੀਆਂ ਦੁਕਾਨਾਂ ਵਿਚ ਨਹੀਂ ਸਨ। ਜਦੋਂ ਅਸੀਂ ਇਕ ਰੈਸਟੋਰੈਂਟ ਤੋਂ ਚਾਹ ਪੀਤੀ ਅਤੇ ਕੇਕ ਖਾਂਦਾ ਤਾਂ ਮਹਿਸੂਸ ਹੋਇਆ ਕਿ ਬਰਮਾਂ ਦੀ ਮਾਰਕੀਟ ਵਿਚ ਭਾਰਤ ਵਾਲੇ ਪਾਸੇ ਦੀ ਮਾਰਕੀਟ ਤੋਂ ਜ਼ਿਆਦਾ ਮਹਿੰਗਾਈ ਹੈ। 

13 ਅਕਤੁਬਰ ਨੂੰ ਐਤਵਾਰ ਵਾਲੇ ਦਿਨ ਮੈਂ ਡੈਂਲੀਗੇਸ਼ਨ ਤੋਂ ਛੁੱਟੀ ਲੈ ਲਈ ਕਿਉ ਜੋ ਮੈਂ ਉਥੇ ਕੁਝ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ ਜਿਸ ਲਈ ਸ੍ਰੀ ਭਲਾ ਸਾਹਿਬ ਜੋ ਪੰਜਾਬ ਦੀ ਰਾਕਟਬਾਲ ਅਸੋਸੀਏਸ਼ਨ ਦੇ ਸੈਕਟਰੀ ਸਨ ਨੇ ਉਥੋ ਦੇ ਰੈਕਟਸਾਲ ਅਸੋਸੀਏਸ਼ਨ ਦੀ ਉਪ ਪ੍ਰਧਾਨ ਸਾਂ। ਠੀਕ ਸਮੇਂ ਤੇ ਸਦਾਨੰਦ ਸਿੰਘ ਮੇਰੇ ਕੋਲ ਹੋਟਲ ਵਿਚ ਆ ਗਿਆ। ਮੈਂ ਉਸ ਨੂੰ ਉਥੇ ਵਸੇ ਪੰਜਾਬੀਆਂ ਬਾਰੇ ਪੁੱਛਿਆ ਇਸ ਨੂੰ ਪੁੱਛਣ ਲਈ ਮੇਰੀ ਉਤਸੁਕਤਾ ਇਸ ਕਰਕੇ ਸੀ ਕਿ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਹੋਸਟਲ ਵਿਚ ਰਹਿੰਦਾ ਸਾਂ ਤਾਂ ਉਸ ਸਮੇਂ ਮੇਰੇ ਨਾਲ ਹੋਸਟਲ ਵਿਚ ਮਨੀਪੁਰ ਦੇ ਤਿੰਨ ਚਾਰ ਸਿੱਖ ਲੜਕੇ ਰਹਿੰਦੇ ਸਨ। ਜਿੰਨਾਂ ਦੇ ਖਾਦ ਕਰਣ ਦੇ ਢੰਗ ਤੋਂ ਇਸ ਤਰਾਂ ਲੱਗਦਾ ਸੀ ਕਿ ਉਹ ਪੈਸੇ ਨੂੰ ਖੂਬ ਉਜਾੜਦੇ ਸਨ। ਉਹ ਦੱਸਦੇ ਹੁੰਦੇ ਸਨ ਕਿ ਮਨੀਪੁਰ ਵਿਚ ਸਿੱਖਾਂ ਦੀ ਕਾਫੀ ਗਿਣਤੀ ਹੈ। ਮੈਂ ਸਦਾਨੰਦ ਨੂੰ ਉਥੋਂ ਦੇ ਗੁਰਦਵਾਰਾ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਮੇਨ ਮਾਰਕੀਟ ਵਿਚ ਹੈ ਅਤੇ ਹੋਟਲ ਤੋਂ ਕੋਈ ਦੂਰ 'ਤੇ ਨਹੀਂ।
ਮੈਂ ਅਤੇ ਸਦਾਨੰਦ ਗੁਰਦਵਾਰੇ ਵਿਖੇ ਆ ਗਏ ਅਤੇ ਉਥੋਂ ਦੇ ਗੰ੍ਰਥੀ ਸਿੰਘ ਸ. ਪ੍ਰਮਜੀਤ ਸਿੰਘ ਨੂੰ ਮਿਲੇ। ਉਸ ਨੇ ਦੱਸਿਆ ਕਿ ਇਹ ਠੀਕ ਹੈ ਕਿ ਪਹਿਲਾਂ ਇੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਰਹਿੰਦੀ ਸੀ ਪਰ ਮਨੀਪੁਰ ਵਿਚ ਲੰਮਾਂ ਸਮਾਂ ਅਮਨ ਵਾਲੀ ਹਾਲਤ ਨਾ ਰਹਿਣ ਕਰਕੇ, ਬਹੁਤ ਸਾਰੇ ਪੰਜਾਬੀ ਵਾਪਿਸ ਚਲੇ ਗਏ ਸਨ। ਗੁਰਦਆਰੇ ਦੇ ਨਾਲ ਦੀ ਇਮਾਰਤ ਵਿਚ ਗੁਰੂ ਨਾਨਕ ਪਬਲਿਕ ਸਕੂਲ ਚਲ ਰਿਹਾ ਹੈ ਜਿਸ ਵਿਚ ਜ਼ਿਆਦਾਤਰ ਵਿਦਿਆਰਥੀ ਮਨੀਪੁਰ ਤੋਂ ਹਨ ਅਤੇ ਪੰਜਾਬੀ ਵਸੋ ਦੇ ਉਸ ਵਗਕਤ ਸਿਰਫ 40/50 ਘਰ ਹੋਣ ਕਰਕੇ, ਬਹੁਤ ਘਟ ਪੰਜਾਬੀ ਬੱਚੇ ਇਸ ਸਕੂਲ ਵਿਚ ਪੜ੍ਹਦੇ ਸਨ। ਪੰਜਾਬੀਆਂ ਦੇ ਕਾਫੀ ਵੱਡੇ ਕਾਰੋਬਾਰ ਹਨ ਜਿਨ੍ਹਾਂ ਵਿਚ ਹੋਟਲ, ਠੇਕੇ, ਟਰਾਂਸਪੋਰਟ ਅਤੇ ਫੈਕਟਰੀਆਂ ਜਾਂ ਹੋਲਸੇਲ ਦੀਆਂ ਵੱਡੀਆਂ ਦੁਕਾਨਾਂ ਹਨ। ਸ: ਪ੍ਰਮਜੀਤ ਸਿੰਘ ਨੇ ਗੁਰਦਆਰਾ ਕਮੇਟੀ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਸ. ਗੁਰਨਾਮ ਸਿੰਘ ਨਾਲ ਮੇਰੀ ਗੱਲ ਕਰਵਾਈ ਜੋ ਅੱਜਕਲ ਜ਼ਿਆਦਾਤਰ ਦਿੱਲੀ ਰਹਿੰਦੇ ਹਨ ਭਾਵੇਂ ਕਿ ਉਹਨਾਂ ਦਾ ਮਨੀਪੁਰ ਵਿਚ ਵੀ ਵੱਡਾ ਕਾਰੋਬਾਰ ਹੈ। ਇਥੇ ਹੀ ਮੈਨੂੰ ਦੱਸਿਆ ਗਿਆ ਕਿ ਜਦੋ ਕੱਲ ਜਿਥੇ ਅਸੀਂ ਮੋਹਰਾ ਗਏ ਸਾਂ ਉਥੇ ਵੀ ਸਿਰਫ 3/4 ਸਿੱਖ ਪਰਿਵਾਰ ਰਹਿੰਦੇ ਹਨ ਅਤੇ ਉਥੇ ਵੀ ਉਹਨਾਂ ਨੇ ਗੁਰਦਆਰਾ ਸਾਹਿਬ ਬਣਾਇਆ ਹੋਇਆ ਹੈ ਅਤੇ ਉਸ ਗੁਰਦਵਾਰੇ ਅਤੇ ਇੰਮਫਾਲ ਦੇ ਗੁਰਦਆਰੇ ਵਿਚ ਜ਼ਿਆਦਾਤਰ ਲੋਕਲ ਲੋਕ ਜਿੰਨਾਂ ਵਿਚ ਹਿੰਦੂ ਅਤੇ ਬੋਧੀ ਹੁੰਦੇ ਹਨ ਉਹ ਆਉਂਦੇ ਹਨ ਅਤੇ ਬੜੀ ਸ਼ਰਧਾ ਨਾਲ ਗੁਰਦਆਰੇ ਸੇਵਾ ਕਰਦੇ ਹਨ।
ਉਸ ਦਿਨ “ਲਗਾਤਾਰ ਚੱਲਣ ਵਾਲੇ ਵਿਕਾਸ ਦੇ ਉਦੇਸ਼ਾਂ ਬਾਰੇ ਅਯੋਜਿਤ ਕਾਨਫਰੰਸ ਦਾ ਆਖਰੀ ਦਿਨ ਸੀ ਅਤੇ ਸ਼ਾਮ ਨੂੰ ਤਿੰਨ ਵਜੇ ਉਸ ਦਾ ਸਮਾਪਤੀ ਸਮਾਗਮ ਸੀ। ਉਸ ਸਮਾਗਮ ਦੀ ਪ੍ਰਧਾਨਗੀ ਬਾਲਾ ਸਾਹਿਬ ਜਿਹੜੇ ਰਾਜ ਸਭਾ ਵਿਚ ਮੈਂਬਰ ਸਨ ਉਹਨਾਂ ਨੇ ਕਰਣੀ ਸੀ। ਉਸ ਕਨਵੋਕੇਸ਼ਨ ਹਾਲ ਵਿਚ ਅੱਜ ਫਿਰ ਬਹੁਤ ਵਡੀ ਗਿਣਤੀ ਵਿਚ ਨੌਜਵਾਨ ਆਏ ਹੋਏ ਸਨ ਜਿਹੜੇ ਮਨੀਪੁਰ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀ ਸਨ। ਠੀਕ ਤਿੰਨ ਵਜੇ ਉਹ ਸਮਾਗਮ ਸ਼ੁਰੂ ਹੋਇਆ ਜਿਸ ਵਿਚ ਉਸ ਨਵੀਂ ਬਣੀ ਯੂਨੈਸਕੋ ਕਲਬ ਦੀ ਸਫਲਤਾ ਲਈ ਕਈ ਗੱਲਾਂ ਕੀਤੀਆਂ ਗਈਆਂ ਅਤੇ ਸਭ ਤੋਂ ਬਾਅਦ ਸ੍ਰੀ ਭਟਨਾਗਰ ਸੈਕਟਰੀ ਜਨਰਲ ਅਤੇ ਮੈਂ ਪ੍ਰਧਾਨ ਹੋਣ ਦੇ ਨਾਤੇ, ਉਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿਉ ਜੋ ਉਹਨਾਂ ਨੇ ਵੱਡੀ ਗਿਣਤੀ ਵਿਚ ਭਾਰਤ ਦੇ ਵੱਖ-2 ਹਿੱਸਿਆਂ ਤੋਂ ਆਏ ਡੈਲੀਗੇਟ ਲਈ ਬਹੁਤ ਚੰਗਾ ਰਹਿਣ ਦਾ ਪ੍ਰਬੰਧ ਕੀਤਾ ਸੀ ਅਤੇ ਮਨੀਪੁਰ ਦੇ ਵੱਖ-2 ਥਾਵਾਂ ਦੀ ਯਾਤਰਾ ਕਰਵਾਈ ਸੀ।

ਸਮਾਪਤੀ ਸਮਾਗਮ ਤੋਂ ਬਾਅਦ ਉਸ ਦਿਨ ਹੀ ਸ਼ਾਮ ਨੂੰ ਕਲਾਸਿਕ ਹੋਟਲ ਵਿਚ ਫਿਰ ਸੱਭਿਆਚਾਰਕ ਪ੍ਰੋਗਰਾਮ ਸੀ ਪਰ ਇਸ ਪ੍ਰੋਗਰਾਮ ਦੀ ਵਿਲਖਣ ਗਲ ਇਹ ਸੀ ਕਿ ਕਿ ਇਸ ਤਰਾਂ ਹਿੰਦੀ ਦੇ ਗਾਣਿਆਂ ਤੋਂ ਇਲਾਵਾ ਵੱਖ-2 ਪ੍ਰਾਤਾਂ ਦੀਆਂ ਬੋਲੀਆਂ ਦੇ ਗਾਣੇ ਗਾਏ ਜਾਣੇ ਸਨ। ਖੂਬਸੂਰਤ ਹਿੰਦੀ ਗਾਣਿਆਂ ਤੋਂ ਬਾਅਦ ਵੱਖ-2 ਪ੍ਰਾਂਤਾਂ ਦੇ ਵਿਅਕਤੀਆਂ ਵਲੋਂ ਆਪਣੇ ਪ੍ਰਾਤਾਂ ਦੀਆਂ ਬੋਲੀਆਂ ਦੇ ਗਾਣੇ ਸੁਣਾਏ ਗਏ। ਉਥੋ ਦੀ ਇਕ ਹੋਰ ਵਿਲਖਣ ਗੱਲ ਸਾਹਮਣੇ ਇਹ ਆਈ ਕਿ ਜਿਹੜੀ ਲੜਕੀ ਪਹਿਲੋ ਹਿੰਦੀ ਦੇ ਗਾਣੇ ਸੁਣਾਂ ਰਹੀ ਸੀ ਉਸ ਨੇ ਹੀ ਬਾਅਦ ਵਿਚ ਹਰਿਆਣਵੀ, ਪੰਜਾਬੀ ਅਤੇ ਹੋਰ ਬੋਲੀਆਂ ਵਿਚ ਗਾਣੇ ਸੁਣਾਉਣੇ ਸ਼ੁਰੂ ਕੀਤੇ ਅਤੇ ਉਹ ਗਾਣੇ ਵੀ ਉਸ ਤਰਾਂ ਪੂਰਣ ਸਨ ਜਿਵੇਂ ਕਿ ਉਹ ਉਹਨਾਂ ਬੋਲੀਆਂ ਦੇ ਵਿਅਕਤੀਆਂ ਵਲੋਂ ਗਾਏ ਜਾਣੇ ਸਨ। ਵੱਖ-2 ਗਾਣਿਆਂ ਦੇ ਨਾਲ_2 ਉਸ ਦੇ ਹਿਸਾਬ ਦਾ ਨਾਚ ਸ਼ੁਰੂ ਹੋ ਜਾਦਾਂ ਸੀ ਜਿਸ ਵਿਚ ਇਕ ਤਰਫ ਮਰਦੇ ਅਤੇ ਦੂਸਰੀ ਤਰਫ ਔਰਤਾਂ ਉਸ ਨਾਚ ਵਿਚ ਹਿੱਸਾ ਲੈਂਦੀਆਂ ਸਨ । ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸੰਗੀਤ ਦੀ ਜਾਂ ਤਾਂ ਕੋਈ ਜੁਬਾਨ ਨਹੀਂ  ਹੁੰਦੀ ਜਾਂ ਉਹ ਸਾਰੀਆਂ ਦੀ ਜ਼ਪਬਾਨਾਂ ਵਿਚ ਇਕ ਹੀ ਹੁੰਦਾ ਹੈ ਇਸ ਲਈ ਹਰ ਕੋਈ ਹਰ ਗਾਣੇ ਦਾ ਪੂਰਾ ਅਨੰਦ ਲੈ ਰਿਹਾ ਸੀ ਭਾਵੇਂ ਕਿ ਉਹ ਕਿਸੇ ਵੀ ਬੋਲੀ ਵਿਚ ਗਾਇਆ ਜਾ ਰਿਹਾ ਸੀ। ਉਹ ਪ੍ਰੋਗਰਾਮ ਇੰਨਾ ਦਿਲਚਸਪ ਸੀ ਕਿ ਭਾਵੇਂ ਰਾਤ ਦੇ 11 ਵਜ ਗਏ ਸਨ ਅਤੇ ਅਗਲੇ ਦਿਨ ਜ਼ਿਆਦਾਤਰ ਲੋਕਾਂ ਨੇ ਚਲੇ ਜਾਣਾ ਸੀ ਅਤੇ ਪਰ ਉਸ ਵਕਤ ਕੋਈ ਵੀ ਵਿਅਕਤੀ ਉਸ ਪ੍ਰੋਗਰਾਮ ਨੂੰ ਮੁਕਾਉਣ ਦੇ ਹਕ ਵਿਚ ਨਹੀਂ ਸੀ ਅਤੇ ਭਾਵੇਂ ਕਿ ਹੁਣ ਡਿਨਰ ਲੇਟ ਵੀ ਹੋ ਰਿਹਾ ਸੀ ਪਰ ਕੋਈ ਵੀ ਇਹ ਗੱਲ ਮਹਿਸੂਸ ਨਹੀਂ ਸੀ ਕਰ ਰਿਹਾ ਅਤੇ ਅਖੀਰ ਵਿਚ ਪ੍ਰਬੰਧਕਾਂ ਨੂੰ ਆਪ ਹੀ ਇਹ ਕਹਿਣਾ ਪਿਆ ਕਿ ਹੁਣ ਕਿਉ ਜੋ ਡਿਨਰ ਖਵਾਉਣ ਵਾਲੀ ਟੀਮ ਦੇ ਕਈ ਟੈਲੀਫੂਨ ਆ ਚੁੱਕੇ ਹਨ ਇਸ ਲਈ ਇਹ ਪ੍ਰੋਗਰਾਮ ਬੰਦ ਕਰਨਾ ਪੈਣਾ ਸੀ। ਇਸ ਤਰ੍ਹਾਂ ਬਹੁਸੱਭਿਆਚਾਰਕ ਦੀ ਉਹ ਝਲਕ ਜਿਹੜੀ ਉਸ ਸ਼ਾਮ ਮਿਲੀ ਉਹ ਹਰ ਦਿਨ ਲਈ ਸਾਰੀ ਉਮਰ ਦੀ ਇਕ ਯਾਦਗਾਰ ਬਣ ਗਈ।
ਡਾ. ਸ.ਸ. ਛੀਨਾ
 

  • Capital
  • Imphal
  • Peoples
  • ਰਾਜਧਾਨੀ
  • ਇੰਮਫਾਲ
  • ਪੀਪਲਜ਼

ਪਿੰਡ ਦਾ ਡਾਕੀਆ

NEXT STORY

Stories You May Like

  • kanwar yatra meat shops closed
    ਕਾਂਵੜ ਯਾਤਰਾ ਤੋਂ ਪਹਿਲਾਂ ਸਰਕਾਰ ਦੀ ਸਖ਼ਤ ਕਾਰਵਾਈ, ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਕੀਤੀ ਤਿਆਰੀ
  • amarnath yatra  landslides caused by heavy rain
    ਅਮਰਨਾਥ ਯਾਤਰਾ: ਭਾਰੀ ਬਾਰਿਸ਼ ਨਾਲ ਹੋਈ ਲੈਂਡ ਸਲਾਈਡਿੰਗ, ਖ਼ਰਾਬ ਰਸਤੇ ਕਾਰਨ ਵੀਰਵਾਰ ਲਈ ਯਾਤਰਾ ਮੁਲਤਵੀ
  • bicycle  travel  rajinder gupta
    ਸਾਇਕਲ ‘ਤੇ ਤੀਰਥ ਸਥਾਨਾਂ ਦੀ 6 ਲੱਖ 45 ਹਜ਼ਾਰ ਕਿਲੋਮੀਟਰ ਯਾਤਰਾ
  • india  s space journey under the leadership of pm narendra modi
    PM ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਦੀ ਪੁਲਾੜ ਯਾਤਰਾ
  • big news related to mata vaishno devi yatra
    ਮਾਤਾ ਵੈਸ਼ਨੋ ਦੇਵੀ ਯਾਤਰਾ ਸਬੰਧੀ ਵੱਡੀ ਖ਼ਬਰ, ਹੁਣ ਸ਼ਰਧਾਲੂਆਂ ਦੀ ਯਾਤਰਾ ਹੋਵੇਗੀ ਆਸਾਨ
  • unexpected incident in amarnath yatra
    ਅਮਰਨਾਥ ਯਾਤਰਾ 'ਚ ਅਣਹੋਣੀ, ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ, 3 ਜ਼ਖਮੀ
  • death of a young man from amritsar during the sri hemkunt sahib pilgrimage
    ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਅੰਮ੍ਰਿਤਸਰ ਦੇ ਨੌਜਵਾਨ ਦੀ ਦਰਦਨਾਕ ਮੌਤ, ਪਰਿਵਾਰ 'ਚ ਛਾਇਆ ਮਾਤਮ
  • kanwar yatra start haridwar ganga water first day
    ਕਾਂਵੜ ਯਾਤਰਾ ਸ਼ੁਰੂ, ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਗੰਗਾ ਜਲ ਭਰਨ ਹਰਿਦੁਆਰ ਪਹੁੰਚੇ ਕਾਂਵੜੀਆਂ
  • punjab government takes big decision in the interest of farmers
    Land Pooling Policy : ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਿੱਤ 'ਚ ਵੱਡਾ...
  • punjab registry update
    ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਜਾਰੀ ਹੋ ਗਏ ਨਵੇਂ ਹੁਕਮ
  • power will be off today from 10 am to 4 pm
    ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
  • 25 lakhs fraud in the name of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 25 ਲੱਖ ਦੀ ਠੱਗੀ
  • murgi had started robbing people  s mobile phones to meet drug needs
    ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਲੁੱਟਣ ਲੱਗ ਗਿਆ ਸੀ ਮੁਰਗੀ, ਪੁਲਸ ਨੇ ਕੀਤਾ...
  • rains of the month of sawan will start in punjab from today
    ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...
  • speeding car kills two youths in punjab
    ਪੰਜਾਬ 'ਚ ਤੇਜ਼ ਰਫ਼ਤਾਰ ਕਾਰ ਨੇ ਲਈ ਦੋ ਨੌਜਵਾਨਾਂ ਦੀ ਜਾਨ, NH 'ਤੇ ਵਾਪਰਿਆ...
  • major incident in phillaur gunshots fired
    ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...
Trending
Ek Nazar
omg priyanka chopra s 3 second intimate clip goes viral

OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ

indian couple accused fraud in us

ਅਮਰੀਕਾ 'ਚ ਭਾਰਤੀ ਜੋੜੇ 'ਤੇ ਕਰੋੜਾਂ ਡਾਲਰ ਦੀ ਧੋਖਾਧੜੀ ਦਾ ਦੋਸ਼

indian doctor accused in us

ਅਮਰੀਕਾ 'ਚ ਭਾਰਤੀ ਡਾਕਟਰ 'ਤੇ ਮਹਿਲਾ ਮਰੀਜ਼ਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼

rains of the month of sawan will start in punjab from today

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...

punjab government is going to provide a big facility

ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

pathankot lost contact with many villages

ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ

major incident in phillaur gunshots fired

ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...

girl dies after being hit by sd public school bus

ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ...

up gangster loots jewellery worth rs 25 lakh in jalandhar

UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ...

husband wife and child dead on raod accident

ਕਹਿਰ ਓ ਰੱਬਾ! ਹਾਦਸੇ ਨੇ ਤਬਾਹ ਕਰ 'ਤਾ ਟੱਬਰ, ਪਤੀ-ਪਤਨੀ ਦੀ ਮੌਤ ਮਗਰੋਂ ਮਾਸੂਮ...

nuclear talks between iran and european powers

ਈਰਾਨ ਅਤੇ ਯੂਰਪੀ ਸ਼ਕਤੀਆਂ ਵਿਚਕਾਰ 25 ਜੁਲਾਈ ਨੂੰ ਹੋਵੇਗੀ ਪਰਮਾਣੂ ਗੱਲਬਾਤ

punjabi girl in italy

ਇਟਲੀ 'ਚ ਪੰਜਾਬਣ ਧੀ ਨੇ ਵਧਾਇਆ ਮਾਣ, 97% ਅੰਕਾਂ ਨਾਲ ਪਾਸ

bus collision in sri lanka

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 21 ਲੋਕ ਜ਼ਖਮੀ

christian man arrested in punjab

ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਈਸਾਈ ਵਿਅਕਤੀ ਗ੍ਰਿਫ਼ਤਾਰ

humanity is shameful in jalandhar

ਪੰਜਾਬ 'ਚ ਇਨਸਾਨੀਅਤ ਸ਼ਰਮਸਾਰ! ਨਵਜੰਮੇ ਮੁੰਡੇ ਨੂੰ ਕੱਪੜੇ ’ਚ ਲਪੇਟ ਕੇ ਖੇਤਾਂ...

heavy rains landslides in south korea

ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, 18 ਲੋਕਾਂ ਦੀ ਮੌਤ, 9 ਜ਼ਖਮੀ

weather changes in punjab

ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ...

iran warns of sanctions

ਈਰਾਨ ਨੇ ਪਾਬੰਦੀਆਂ ਦੇ ਮਾਮਲੇ 'ਚ ਦਿੱਤੀ ਚੇਤਾਵਨੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • nurse and nanny visa uk
      NURSE ਤੇ NANNY ਲਈ ਖੋਲ੍ਹੇ UK ਨੇ ਦਰਵਾਜ਼ੇ, ਝੱਟ ਲਗੂ ਵੀਜ਼ਾ
    • punjab train emergency
      ਪੰਜਾਬ 'ਚ Emergency 'ਚ ਰੋਕੀ ਗਈ ਰੇਲਗੱਡੀ! ਜਾਨ ਬਚਾਉਣ ਲਈ ਬਾਹਰ ਨੂੰ ਦੌੜੇ...
    • if you do this  you will not get epfo pension
      ਜੇਕਰ ਅਜਿਹਾ ਕੀਤਾ ਤਾਂ ਨਹੀਂ ਮਿਲੇਗੀ EPFO ਦੀ ਪੈਨਸ਼ਨ! ਇਸ ਤੋਂ ਬਚਣ ਲਈ ਕਰੋ ਇਹ...
    • newborn medical facilities pakistan
      ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਨੇ ਗੁਆਈ ਜਾਨ, ਮਾਪਿਆਂ ਦਾ ਬੁਰਾ ਹਾਲ
    • 20 rs son
      20 ਰੁਪਈਆਂ ਖ਼ਾਤਰ ਮਾਰ'ਤੀ ਮਾਂ ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਵੱਢ'ਤੀ ਧੌਣ
    • monsoon session
      ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, ਪਹਿਲਗਾਮ ਹਮਲੇ ਤੇ ਆਪਰੇਸ਼ਨ...
    • new orders issued regarding dress code for teachers
      ਅਧਿਆਪਕਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਿਭਾਗ ਨੇ ਲਿਆ ਅਹਿਮ...
    • passenge bus accident
      ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, ਚਾਰ ਲੋਕਾਂ ਮੌਤ ਤੇ ਦਰਜਨਾਂ ਜ਼ਖਮੀ
    • anarkali suits are giving young women a royal look
      ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ਅਨਾਰਕਲੀ ਸੂਟ
    • power out of pm ishiba  s hands
      PM ਇਸ਼ੀਬਾ ਦੇ ਹੱਥੋਂ ਨਿਕਲੀ ਸੱਤਾ? 1955 ਤੋਂ ਬਾਅਦ ਪਹਿਲੀ ਵਾਰ ਦੋਵਾਂ ਸਦਨਾਂ 'ਚ...
    • assembly phone game maharashtra
      ਵਿਧਾਨ ਸਭਾ ’ਚ ਫ਼ੋਨ ’ਤੇ ਗੇਮ ਖੇਡਦੇ ਦਿਸੇ ਮਹਾਰਾਸ਼ਟਰ ਦੇ ਮੰਤਰੀ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • if you want to become a doctor then definitely read this news
      ਡਾਕਟਰ ਬਣਨਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਘੱਟ ਬਜਟ 'ਚ ਤੁਹਾਡਾ ਸੁਫ਼ਨਾ ਹੋ...
    • hijrat nama 88 s kishan singh sandhu
      ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ
    • hijrat nama 87  prof  rattan singh jaggi patiala
      ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ
    • 1947 hijratnama 86  ajit singh patiala
      1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
    • air pollution is extremely dangerous for the heart
      ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
    • bjp 6 member committee starts investigation into desecration of dr ambedkar
      ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ...
    • 1947 hijratnama 85  dalbir singh sandhu
      1947 ਹਿਜ਼ਰਤਨਾਮਾ 85 : ਦਲਬੀਰ ਸਿੰਘ ਸੰਧੂ
    • canada will issue 4 37 lakh study permits in 2025
      ਕੈਨੇਡਾ 2025 'ਚ 4.37 ਲੱਖ ਸਟੱਡੀ ਪਰਮਿਟ ਕਰੇਗਾ ਜਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +