ਚਾਬੀ ਜਿੰਨੀ ਭਰ ਦਿੱਤੀ,
ਉਂਨਾ ਹੀ ਚੱਲਣਾ ਹੈ,
ਥਾਂ ਜਿੰਨ੍ਹਾਂ ਨਿਸ਼ਚਿਤ ਅੰਤ ਵੇਲੇ,
ਉਂਨਾ ਹੀ ਮੱਲਣਾ ਹੈ।
ਇਹ ਥਾਂ ਵੀ ਹੈ,ਰਾਖ ਲਈ,
ਇਹ ਵੀ ਹਵਾ ਹੋ ਜਾਵੇਗੀ,
ਫਿਰ ਚੰਗੇ-ਮਾੜੇ ਦੀ ਚਰਚਾ,
ਹਰ ਪਾਸੇ ਤਵਾ ਹੋ ਜਾਵੇਗੀ,
ਹੁਣ ਸੋਚਣਾ 'ਸੁਰਿੰਦਰ' ਤੂੰ ਹੈ,
ਕਿੰਨ੍ਹਾਂ ਨਾਲ ਰੱਲਣਾ ਹੈ,
ਚਾਬੀ ਜਿੰਨੀ ਭਰ ਦਿੱਤੀ,
ਉਨ੍ਹਾਂ ਹੀ ਚੱਲਣਾ ਹੈ,
ਥਾਂ ਜਿੰਨ੍ਹਾਂ ਨਿਸ਼ਚਿਤ ਅੰਤ ਵੇਲੇ,
ਉਨ੍ਹਾਂ ਹੀ ਮੱਲਣਾ ਹੈ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000