ਡਾ: ਹਰਦਿਆਲ ਸਿੰਘ ਸੈਂਭੀ ਤੇ, ਜਿਨ੍ਹਾਂ ਨੇ ਇਸ ਧਰਤੀ ਤੇ ਸਭ ਤੋਂ ਵਧ ਪੜ੍ਹੇ-ਲਿਖੇ ਵਿਅਕਤੀ ਹੋਣ ਦਾ ਮਾਣ ਹਾਸਲ ਕੀਤਾ ਹੈ। ਮਾਣ ਤਾਂ ਸਿੱਖ ਕੌਮ ਨੂੰ ਵੀ ਹੋਣਾ ਚਾਹੀਦਾ ਹੈ, ਕਿਉਂਕਿ ਡਾ: ਐਚ ਐਸ ਸੈਂਭੀ ਇਕ ਅੰਮ੍ਰਿਤਧਾਰੀ ਇਨਸਾਨ ਹਨ। ਡਾ: ਸੈਂਭੀ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਕੋਰਸ ਹਾਸਲ ਕੀਤੇ, ਜਿਨ੍ਹਾਂ ਵਿਚ 35 ਡਿਗਰੀਆਂ ਤਾਂ ਮੋਟੇ-ਮੋਟੇ ਕੋਰਸਾਂ ਨਾਲ ਸੰਬੰਧਤ ਹਨ। ਉਨ੍ਹਾਂ ਕੋਲ 21 ਪੋਸਟ-ਗਰੈਜੂਏਸ਼ਨ ਡਿਗਰੀਆਂ ਹਨ, ਜੋ ਕਿ ਐਮ ਏ ਬਰਾਬਰ ਹੁੰਦੀਆਂ ਹਨ। ਉਨ੍ਹਾਂ ਕੋਲ ਪੰਜਾਬੀ, ਹਿੰਦੀ, ਅੰਗਰੇਜੀ, ਦਰਸ਼ਨ ਸ਼ਾਸ਼ਤਰ, ਸਮਾਜ ਸ਼ਾਸ਼ਤਰ, ਅਰਥ ਸ਼ਾਸ਼ਤਰ, ਰਾਜਨੀਤੀ ਸ਼ਾਸ਼ਤਰ, ਵਿੱਤ ਸ਼ਾਸ਼ਤਰ, ਲੋਕ ਪ੍ਰਬੰਧਨ, ਇਤਿਹਾਸ, ਪ੍ਰਾਚੀਨ ਇਤਿਹਾਸ ਅਤੇ ਪੁਰਾਤੱਤਵ ਵਿਗਿਆਨ, ਸਿੱਖ ਅਧਿਐਨ, ਧਾਰਮਿਕ ਅਧਿਐਨ, ਮਹਿਲਾ ਅਧਿਐਨ, ਰੱਖਿਆ ਅਤੇ ਰਣਨੀਤੀ, ਗਾਂਧੀ ਅਧਿਐਨ ਅਤੇ ਅਮਨ ਸ਼ਾਸ਼ਤਰ ਅਤੇ ਪੱਤਰਕਾਰੀ ਅਤੇ ਜਨ-ਸੰਚਾਰ ਸਾਧਨਾਂ ਤੇ ਐਮ ਏ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਇਸ ਦੇ ਇਲਾਵਾ ਉਨ੍ਹਾਂ ਕੋਲ ਸ਼ਾਂਤੀ ਵਿਗਿਆਨ, ਆਦਿ ਗ੍ਰੰਥ ਅਚਾਰੀਆ, ਜਨਸੰਖਿਆ ਅਧਿਐਨ, ਬਹੁ ਜਨ-ਸੰਚਾਰ ਅਤੇ ਮਾਨਵੀ ਅਧਿਕਾਰ ਅਤੇ ਜਿੰਮੇਵਾਰੀਆਂ ਵਿਸ਼ਿਆਂ ਤੇ ਪੋਸਟ-ਗਰੈਜੂਏਸ਼ਨ ਡਿਗਰੀਆਂ ਵੀ ਹਨ। 10 ਜੂਨ, 1942 ਨੂੰ ਅਖਾੜੇ (ਜਗਰਾਉਂ) ਦੀ ਧਰਤੀ ਤੇ ਜੰਮੇ, 75-ਸਾਲਾ ਡਾ: ਸੈਂਭੀ ਨੇ ਇਹ ਸਭ ਡਿਗਰੀਆਂ ਪੰਜਾਬ ਦੀਆਂ ਸਿਰਮੌਰ ਅਤੇ ਮਿਆਰੀ ਯੂਨੀਵਰਸਿਟੀਆਂ ਤੋਂ ਹਾਸਲ ਕੀਤੀਆਂ ਹਨ, ਜਿਨ੍ਹਾਂ ਦੇ ਨਾਮ ਕ੍ਰਮਵਾਰ ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਨ। ਉਨ੍ਹਾਂ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਵਿਚ ਸਰਵੋਤਮ ਡਿਗਰੀਆਂ ਹਾਸਲ ਕੀਤੀਆਂ। ਵਕਾਲਤ ਦੀ ਸਿਰੇ ਦੀ ਪੜ੍ਹਾਈ ਐਲ ਐਲ ਬੀ, ਇੰਜੀਨੀਅਰਿੰਗ ਦੀ ਬੀ ਟੈੱਕ ਸਮਾਨ ਏ ਐਮ ਆਈ ਈ, ਏ ਐਮ ਆਈ ਈ ਐਸ (ਸਰਵੇਖਣ ਦਾ ਡਿਗਰੀ ਕੋਰਸ) ਅਤੇ ਅਧਿਆਪਨ ਵਿਚ ਬੀ ਐੱਡ ਸਮਾਨ ਸ਼ਿਕਸ਼ਾ ਵਿਸ਼ਾਰਦ ਅਤੇ ਡਾਕਟਰੀ ਵਿਚ ਆਯੁਰਵੇਦ ਰਤਨ, ਹੋਮਿਓਪੈਥੀ ਅਤੇ ਆਯੁਰਵੇਦ ਦੀ ਆਰ ਐਮ ਪੀ ਦੇ ਇਲਾਵਾ ਡਿਪਲੋਮਾ ਦਵਾਈ ਅਤੇ ਹੋਮਿਓ ਵੀ ਕੀਤਾ। ਉਨ੍ਹਾਂ ਹੋਮਿਓਪੈਥੀ ਅਤੇ ਦਵਾ ਵਿਗਿਆਨ ਵਿਚ ਡਿਪਲੋਮੇ ਵਿਚ ਗੋਲਡ ਮੈਡਲ ਵੀ ਹਾਸਲ ਕੀਤਾ, ਅਤੇ ਇੰਜ ਹੋਮਿਓਪੈਥੀ ਅਤੇ ਆਯੁਰਵੈਦ ਦੇ ਮਾਹਰ ਹਨ, ਵਕੀਲ ਹਨ, ਅਧਿਆਪਕ ਹਨ, ਪ੍ਰੋਫੈਸਰ ਹਨ। ਵਿਲੱਖਣ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਕੈਰੀਅਰ ਬਿਲਕੁਲ ਹੀ ਅਲੱਗ ਰਿਹਾ ਹੈ। ਉਹ ਫੌਜ ਦੇ ਆਹਲਾ ਅਫ਼ਸਰ ਕਰਨਲ ਦੇ ਰੈਂਕ ਤੋਂ ਰਿਟਾਇਰ ਹੋਏ ਹਨ। ਉਹ ਮਿਲਟਰੀ ਇੰਜੀਨੀਅਰਿੰਗ ਸਰਵਿਸਜ਼ ਵਿਚ ਐਸ ਐਸ ਡਬਲਯੂ ਵਜੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕੰਮ ਕਰਦੇ ਰਹੇ। ਉਨ੍ਹਾਂ ਦੇ ਸਭ ਬੱਚਿਆਂ ਦੇ ਨਾਮ 40-40 ਅੱਖਰਾਂ ਦੇ ਹਨ। ਘਰ ਵਿਚ ਚਾਹ ਦਾ ਕਿਸੇ ਨੂੰ ਸਵਾਦ ਵੀ ਨਹੀਂ ਪਤਾ। ਘਰ ਤੋਂ ਬਾਹਰ ਕੁਝ ਨਹੀਂ ਖਾਂਦੇ-ਪੀਂਦੇ। ਸਾਰੇ ਪਰਿਵਾਰ ਦੀ ਗਿਆਨੀ ਕੀਤੀ ਹੈ, ਸਭ ਪੰਜਾਬੀ ਐਮ ਏ ਹਨ। ਬੇਟੀ ਡਾ: (ਪ੍ਰੋ:) ਐਚ ਕੇ ਡੌਲੀ ਕਾਲਜ ਵਿਚ ਪ੍ਰੋਫੈਸਰ ਹੈ, ਅਤੇ ਉਸ ਕੋਲ ਵੀ 11 ਪੋਸਟ-ਗ੍ਰੈਜੂਏਸ਼ਨ ਡਿਗਰੀਆਂ ਹਨ, ਜਿਨ੍ਹਾਂ ਵਿਚੋਂ 9 ਐਮ ਏ ਹਨ। ਉਨ੍ਹਾਂ ਦਾ ਵੱਡਾ ਬੇਟਾ ਪੀ ਸੀ ਐੱਸ (ਏ) ਅਫ਼ਸਰ ਹੈ, ਅਤੇ ਰਾਜ ਕਰ ਅਫ਼ਸਰ ਵਜੋਂ ਮੋਗਾ ਵਿਖੇ ਨਿਯੁਕਤ ਹੈ। ਦੂਜਾ ਬੇਟਾ ਡਾ: ਐਚ ਐਸ ਡਾਰਲਿੰਗ, ਐਮ ਬੀ ਬੀ ਐਸ, ਐਮ ਡੀ (ਮੈਡੀਸਨ) ਅਤੇ ਡੀ ਐਮ (ਔਂਕੋਲੌਜੀ) (ਸਕੌਐਡਰਨ ਲੀਡਰ) ਕੈਂਸਰ ਦਾ ਸੁਪਰ ਸਪੈਸ਼ਲਿਸਟ ਹੈ, ਅਤੇ ਤੀਜਾ ਬੇਟਾ ਐਡਵੋਕੇਟ ਐਮ ਐਸ ਡੈਜ਼ਲਿੰਗ ਵਕੀਲ ਹੈ। ਸਾਡੀ ਭਾਰਤ ਸਰਕਾਰ ਤੋਂ ਮੰਗ ਹੈ ਕਿ ਡਾ: ਸੈਂਭੀ ਨੂੰ ਰਾਸ਼ਟਰਪਤੀ ਐਵਾਰਡ, ਜਾਂ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇ। ਇਸ ਤੋਂ ਇਲਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਣਮੱਤੀ ਸਖ਼ਸ਼ੀਅਤ ਨੂੰ ਸਨਮਾਨਿਤ ਕਰਕੇ ਸਿੱਖਾਂ ਦਾ ਮਾਣ ਪੂਰੀ ਦੁਨੀਆਂ ਵਿਚ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ, ਤਾਂ ਜੋ ਦੁਨੀਆਂ ਨੂੰ ਪਤਾ ਲੱਗੇ ਕਿ “ਵਰਡਲਜ਼ ਮੋਸਟ ਐਜੂਕੇਟਡ'' ਇਕ ਸਿੱਖ ਹੈ। ਤੁਹਾਡੇ ਵਿਚਾਰਾਂ ਦਾ ਸਵਾਗਤ ਰਹੇਗਾ।
ਸੁਖ ਜਗਰਾਉਂ
97816 20022