ਉਹ ਦੱਸੋ ਭਲਾ ਪੰਜਾਬ ਕਾਹਦਾ
ਜਿਥੇ ਮਾਂ ਬੋਲੀ ਪੰਜਾਬੀ ਨਾ
ਉਸ ਮਿਸ਼ਰੀ ਦਾ ਵੀ ਕੀ ਫਾਇਦਾ
ਜੇ ਜੀਭ ਤੇ ਰੱਖ ਕੇ ਖਾਧੀ ਨਾ
ਕੀ ਕਰਨਾ ਦੇਸ਼ ਸੁਤੰਤਰ ਨੂੰ
ਜੇ ਜੀਭ ਨੂੰ ਮਿਲੀ ਆਜ਼ਾਦੀ ਨਾ
ਉਹਨਾਂ ਜਿੰਦਿਆਂ ਤੋਂ ਵੀ ਕੀ ਲੈਣਾ
ਜਿਨਾਂ ਜਿੰਦਿਆਂ ਦੀ ਕੋਈ ਚਾਬੀ ਨਾ
ਉਸ ਕੌਮ ਦੇ ਭਾਗ ਵੀ ਸੌਂ ਜਾਂਦੇ
ਜਿਸ ਕੌਮ ਦੀ ਗੈਰਤ ਜਾਗੀ ਨਾ
ਕੀ ਕਰਨਾ ਫੇਰ ਤਰੱਕੀਆਂ ਨੂੰ
ਜੇ ਮਾਂ ਹੀ ਬਚੀ ਤੁਹਾਡੀ ਨਾ
ਉਹ ਡਾਨਸੀਵਾਲੀਆ ਪੁੱਤ ਕਾਹਦੇ
ਜਿਹੜੇ ਮਾਂ ਨੂੰ ਆਖਣ ,ਸਾਡੀ ਨਾ
ਕੁਲਵੀਰ ਸਹੋਤਾ ਡਾਨਸੀਵਾਲ
ਕੱਚੇ ਰਾਹ ਦੀ ਪੱਕੀ ਦਾਸਤਾਨ...
NEXT STORY