ਰੁੱਖਾਂ ਦੀ ਹੋਂਦ
ਆਪ ਖੜੇ ਰਹਿੰਦੇ ਧੁੱਪੇ
ਸਾਨੂੰ ਕਰਦੇ ਨੇ ਛਾਵਾਂ
ਇਹਨਾਂ ਬੁੱਢੇ ਰੁੱਖਾਂ ਉੱਤੇ
ਮੈਂ ਵਾਰੇ-ਵਾਰੇ ਜਾਵਾਂ £
ਥਾਂ ਰਵ੍ਹੇ ਓਹ ਮਹਿਕਦੀ
ਮੈਂ ਬੂਟਾ ਜਿੱਥੇ ਲਾਵਾਂ,
ਰਹਿਣ ਇੱਕੋ ਥਾਂ ਖਲੋਤੇ
ਵੱਖ ਕਰਦੇ ਨਾ ਥਾਵਾਂ £
ਇਹਨਾਂ ਰੁੱਖਾਂ ਉੱਤੇ
ਤੱਕਿਆ ਐ ਮੈਂ ,,
ਸੱਚੇ ਪ੍ਰੇਮੀਆਂ ਦੀ
ਯਾਦ ਦਾ ਸਿਰਨਾਵਾਂ £
ਬੱਚੇ ਖੇਡਦੇ ਥੱਲੇ
ਇਕੱਠੇ ਕਰ ਕੇ ਚਾਵਾਂ ,,
ਕੁੜੀਆਂ ਪਾਉਂਦੀਆਂ ਪੀਂਘਾਂ
ਪੱਤੇ ਇਕੱਠੇ ਕਰਦੀਆਂ ਮਾਵਾਂ £
ਇਹਨਾਂ ਰੁੱਖਾਂ ਦੀ ਹੋਂਦ
ਅੱਜ ਖਤਰੇ 'ਚ ਜਾਪੇ ,,
ਨਾ ਵੰਡੋ ਇਹਨਾਂ ਨੂੰ
ਮੈਂ ਅਰਜ਼ ਗੁਜ਼ਾਰਾਂ£
ਕਿੱਥੋਂ ਲਵੋਗੇ ਸਾਹ
ਜੇ ਰੁੱਖ ਹੀ ਨਾ ਰਹੇ ,,
ਮਰਨ ਤੋਂ ਸਵਾਏ ਸਾਡੇ
ਕੋਲ ਬਚਣਾ ਨੀ ਕੋਈ ਚਾਰਾ £
ਹਸਪਤਾਲ ਵਿਚ ਜੋ ਪਏ ਮਰੀਜ਼
ਪੁੱਛੋ ਉਹਨਾਂ ਕੋਲੋਂ ਜਾ,
ਸਾਹ ਕਿੰਨੇ ਕੁ ਆ ਮਹਿੰਗੇ
ਮੈਂ ਝੂਠੀਆਂ ਕਰਾਂ ਨਾ ਵਿਚਾਰਾਂ £
ਜੱਸ (ਖੰਨੇ ਵਾਲਾ)
9914926342
ਸੋਚਾਂ ਦਾ ਪਾਣੀ ਵਗਦਾ ਰਹੇ
NEXT STORY