ਅੱਖ ਖੁੱਲੇ ਤੇ ਮੇਰੇ ਸਾਹਮਣੇ ਹੁੰਦੀ ,
ਅੱਖ ਲੱਗੀ ਤੇ ਸੁਪਨੇ ਵਿਚ ਆਉਂਦੀ
ਮੈਂ ਨਾ ਜਾਣਾ ਕੌਣ ਆ ਓਹ ਕਿੱਥੇ ਆ ਰਹਿੰਦੀ...?
ਸਾਂਝ ਸਵੇਰੇ ਘੇਰ ਕੇ ਰੱਖੇ ਛੱਡਦੀ ਨਾ ਖਹਿੜਾ ,
ਮਾਏਂ ਨੀ ਤੇਰੇ ਪੁੱਤ ਦੀ ਰੂਹ 'ਤੇ ਜੋਗਣ ਦਾ ਪਹਿਰਾ
ਅੱਖ ਮੇਰੀ ਲਾਲ ਰਹਿੰਦੀ ,
ਹਰ ਪਲ ਮੇਰੇ ਓਹ ਨਾਲ ਰਹਿੰਦੀ
ਮੇਰਾ ਨਾਂ ਲੈ-ਲੈ ਪੁਕਾਰੇ ਮੈਨੂੰ ,
ਉੱਚੀ-ਉੱਚੀ ਕੂਕੇ ਜਦ ਹੋਵੇ ਸਿਖਰ ਦੁਪਹਿਰਾ
ਮਾਏਂ ਨੀ ਤੇਰੇ ਪੁੱਤ ਦੀ ਰੂਹ 'ਤੇ ਜੋਗਣ ਦਾ ਪਹਿਰਾ
ਭੁੱਖ ਨਾ ਲੱਗੇ ਪਿਆਸ ਨਾ ਰਹਿੰਦੀ ,
ਕੋਲ ਸਿਰਹਾਣੇ ਆ ਓਹ ਬਹਿੰਦੀ
ਜਦ ਕਿਤੇ ਮੈਂ ਘਰੋਂ ਇਕੱਲਾ ਨਿਕਲ ਆਵਾਂ,
ਸਾਂ-ਸਾਂ ਦੀ ਆਵਾਜ਼ ਜਿਉਂ ਸਾਗਰ ਦੀਆਂ ਲਹਿਰਾਂ ।
ਮਾਏਂ ਨੀ ਤੇਰੇ ਪੁੱਤ ਦੀ ਰੂਹ 'ਤੇ ਜੋਗਣ ਦਾ ਪਹਿਰਾ ।
ਜੱਗ ਦੀ ਮੈਂ ਸਾਰ ਭੁੱਲ ਗਿਆ ,
ਇਕ ਓਹਦੇ ਉੱਤੇ ਡੁੱਲ ਗਿਆ ।
ਸੌਣਾ, ਬਹਿਣਾ, ਖਾਣਾ ਹੋਰ ਕੁੱਝ ਨਾ ,
ਮੈਨੂੰ ਯਾਦ ਰਹਿੰਦਾ ਇਕ ਬੱਸ ਓਹਦਾ ਚਿਹਰਾ ।
ਮਾਏਂ ਨੀ ਤੇਰੇ ਪੁੱਤ ਦੀ ਰੂਹ 'ਤੇ ਜੋਗਣ ਦਾ ਪਹਿਰਾ ।
ਜੱਸ ਖੰਨੇ ਵਾਲਾ
9914926342
ਕਰਤਾਰ ਸਿੰਘ ਸਰਾਭਾ
NEXT STORY