ਜੋਂ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ,
ਸਾਡੇ ਲਈ ਉਹ ਹੈ ਸੰਵਿਧਾਨ,
ਇਸਦਾ ਹਰ ਇਕ ਐਕਟ ਜ਼ਰੂਰੀ,
ਦੇ ਰਹੇ ਕਿਉਂ ਇਸਦਾ ਬਲੀਦਾਨ?
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਗ੍ਰੰਥ ਕਿਸੇ ਵਿਚ ਹੋਏ ਤਬਦੀਲੀ,
ਕਦ ਐਸੀ ਅਸੀਂ ਪਏ ਦਲੀਲੀ,
ਫਿਰ ਕਿਉਂ ਚੁੱਭੇ ਸੰਵਿਧਾਨ ਅਸਾਡਾ,
ਜਿਸ ਨਾਲ ਦੇਸ਼ ਦੀ ਆਨ ਤੇ ਸ਼ਾਨ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਕੀ ਕਿਸੇ ਗ੍ਰੰਥ 'ਚ ਤਬਦੀਲੀ ਚਾਹੁੰਦੇ,
ਸੰਵਿਧਾਨ ਨਾਲ ਈ ਕਿਉਂ ਚੁੰਝ ਲੜਾਉਂਦੇ,
ਕਿਉਂ ਚੁੱਭਦਾ ਹੈ ਬਾਵਾ ਸਾਹਿਬ ਦਾ,
ਮਜ਼ਲੂਮਾਂ ਨੂੰ ਦਿੱਤਾ ਵਰਦਾਨ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਆਕਰਸ਼ਣ ਖ਼ਤਮ ਦੀ ਜੇ ਹਾਮੀ ਭਰਦੇ,
ਫਿਰ ਜਾਤ-ਪਾਤ ਦਾ ਢੋਂਗ ਕਿਉਂ ਕਰਦੇ,
ਘਾਟੇ ਦੀ ਭਰਪਾਈ ਕਰ ਦਿਉ,
ਖੋਹਿਆ ਜੋ ਬਣ ਕੇ ਬੇਈਮਾਨ।
ਜੋ ਗੀਤਾ, ਗ੍ਰੰਥ ਕੁਰਾਨ ਤੇ ਬਾਈਬਲ..।
ਇਹ ਵੀ ਤਾਂ ਇਨਸਾਨ ਨੇ ਸਾਰੇ,
ਮਿਹਨਤਾਂ ਦੇ ਮੁੱਲ ਕਿਉਂ ਨਾ ਤਾਰੇ,
ਖਾਂਦੇ ਰਹੇ ਇਹ ਸੀਨੇ ਦੇ ਵਿਚ,
ਚਤੁਰ-ਚਾਲਾਕੀ ਵਾਲੇ ਬਾਣ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਨਿਆਂ ਜੇ ਬੇ-ਇਨਸਾਫ਼ੀ ਕਰਦਾ,
ਸ਼ਰਮ-ਹਯਾ ਦਾ ਲਾਹੁੰਦਾ ਪਰਦਾ,
ਐਸੇ ਨਿਆਂ ਤੋਂ ਮੁਨਕਰ ਹੋਈਏ,
ਜੋ ਖੁਦ ਸੱਚ ਤੋਂ ਹੈ ਅਨਜਾਣ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਜਾਤ-ਪਾਤ ਭੇਦ ਹੋਰ ਵਧਾਉਂਦੇ,
ਆਕਰਸ਼ਣ 'ਤੇ ਬੁਰੀ ਨਜ਼ਰ ਟਿਕਾਉਂਦੇ,
ਮੁਫ਼ਤ ਦੀ ਮਾਲਕੀ ਚਾਹੁੰਦੇ ਕਾਹਤੋਂ,
ਕਿਸ ਲਈ ਦਿਲਾਂ 'ਚ ਰੱਖਦੇ ਕਾਣ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਅਸੀਂ ਕਿਸੇ ਨੂੰ ਮਾੜਾ ਨਾ ਕਹਿੰਦੇ
ਸਾਡੇ ਨਾਲ ਈ ਕਿਉਂ ਪੰਗੇ ਲੈਂਦੇ,
ਜੇ ਕੋਈ ਇਨਾਂ ਨੂੰ ਸੱਚ ਸੁਣਾਵੇ,
ਸੀਨੇ ਚੁੱਭਦਾ ਵਾਂਗਰ ਬਾਣ।
ਜੋ ਗੀਤਾ, ਗ੍ਰੰਥ, ਕੁਰਾਨ ਤੇ ਬਾਈਬਲ..।
ਪਰਸ਼ੋਤਮ ਸਰੋਏ ਦਾ ਇਹੀਓਂ ਕਹਿਣਾ,
ਬਹੁਤ ਸਹਿ ਲਿਆ ਹੁਣ ਨਾ ਸਹਿਣਾ,
ਸੁਰੱਖਿਆ ਦਾ ਪੁੱਲ ਢਹਿਣ ਨਾ ਦੇਣਾ,
ਭਾਵੇਂ ਇਸ ਵਿਚ ਨਿਕਲੇ ਜ਼ਾਨ।
ਜੋ ਗੀਤਾ, ਗ੍ਰ੍ਰੰਥ, ਕੁਰਾਨ ਤੇ ਬਾਈਬਲ..।
ਪਰਸ਼ੋਤਮ ਲਾਲ ਸਰੋਏ,
ਮੋਬਾ: 91-92175-44348
ਤਿੰੰਨ ਧਿਰੀ ਸਮੱਸਿਆ ਪਰਾਲੀ ਨੂੰ ਅੱਗ ਲਾਉਣਾ
NEXT STORY