ਬੈਂਗਲੁਰੂ— ਇਥੋਂ ਕਰੀਬ 100 ਕਿਲੋਮੀਟਰ ਦੂਰ ਚੱਕਿਕਾਬੱਲਾਪੁਰ ਜ਼ਿਲੇ 'ਚ ਇਕ ਮੰਦਰ ਦੇ ਬਾਹਰ ਦਿੱਤਾ ਗਿਆ ਪ੍ਰਸਾਦ ਕਥਿਤ ਰੂਪ ਨਾਲ ਖਾਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਤੇ 2 ਬੱਚੇ ਸਣੇ 9 ਬੀਮਾਰ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਮਾਰ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ ਤਿੰਨ ਔਰਤਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪ੍ਰਸਾਦ ਖਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਔਰਤ ਕਵਿਤਾ (22) ਦੀ ਮੌਤ ਹੋ ਗਈ ਜਦਕਿ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਸਣੇ 9 ਲੋਕ ਬੀਮਾਰ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਅਗਸਤਾ ਵੈਸਟਲੈਂਡ ਘਪਲੇ ਦਾ ਦੋਸ਼ੀ ਗ੍ਰਿਫਤਾਰ
NEXT STORY