ਨਵੀਂ ਦਿੱਲੀ, (ਏਜੰਸੀਆਂ)– ਦੇਸ਼ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਸਰਕਾਰ ਨੇ ਸ਼ਨੀਵਾਰ 33 ਆਈਟਮਾਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ਘਟਾਉਣ ਦਾ ਅਹਿਮ ਐਲਾਨ ਕੀਤਾ। ਇਸ ਸਬੰਧੀ ਫੈਸਲਾ ਜੀ. ਐੱਸ.ਟੀ. ਕੌਂਸਲ ਦੀ ਹੋਈ ਬੈਠਕ ਵਿਚ ਲਿਆ ਗਿਆ।
ਬੈਠਕ ਵਿਚ 7 ਆਈਟਮਾਂ ਦੀਆਂ ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ 26 ਆਈਟਮਾਂ ’ਤੇ ਜੀ. ਐੱਸ. ਟੀ. ਦੀ ਦਰ 18 ਫੀਸਦੀ ਤੋਂ ਘਟਾ ਕੇ 12 ਜਾਂ 5 ਫੀਸਦੀ ਕਰ ਦਿੱਤੀ ਗਈ।
ਬੈਠਕ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 28 ਫੀਸਦੀ ਸਲੈਬ ਵਿਚੋਂ 6 ਵਸਤਾਂ ਘੱਟ ਕਰ ਦਿੱਤੀਆਂ ਗਈਆਂ ਹਨ। 28 ਫੀਸਦੀ ਵਾਲੀ ਸਲੈਬ ਵਿਚ ਹੁਣ 28 ਵਸਤਾਂ ਬਾਕੀ ਰਹਿ ਗਈਆਂ ਹਨ। ਡਿਸ਼ ਵਾਸ਼ਰ 28 ਫੀਸਦੀ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਂਦੇ ਗਏ ਹਨ। ਇਸ ਤੋਂ ਇਲਾਵਾ 32 ਇੰਚ ਦੇ ਟੀ. ਵੀ. ’ਤੇ ਜੀ. ਐੱਸ. ਟੀ. ਦਰ 28 ਤੋਂ ਘਟਾ ਕੇ 18 ਫੀਸਦੀ ਕਰ ਦਿੱਤੀ ਗਈ ਹੈ। 100 ਰੁਪਏ ਤੱਕ ਦੀ ਸਿਨੇਮਾ ਟਿਕਟ ’ਤੇ ਹੁਣ 18 ਦੀ ਬਜਾਏ 12 ਫੀਸਦੀ ਲੱਗੇਗਾ। ਨਵੀਆਂ ਦਰਾਂ ਚੜ੍ਹਦੇ ਸਾਲ 1 ਜਨਵਰੀ ਤੋਂ ਲਾਗੂ ਹੋਣਗੀਆਂ।
ਜੇਤਲੀ ਨੇ ਕਿਹਾ ਕਿ ਦਰਾਂ ਘਟਾਉਣ ਨਾਲ ਸਰਕਾਰੀ ਖਜ਼ਾਨੇ ’ਤੇ 5500 ਕਰੋੜ ਰੁਪਏ ਦਾ ਵਾਧੂ ਭਾਰ ਪਏਗਾ। ਜੀ. ਐੱਸ. ਟੀ. ਦੀ ਵਸੂਲੀ ਤੁਲਨਾ ਵਿਚ ਬਹੁਤ ਘੱਟ ਰਹੀ ਹੈ। ਮਹਾਰਾਸ਼ਟਰ ਤੇ ਬੰਗਾਲ ਵਿਚ ਇਹ ਵਸੂਲੀ ਚੰਗੀ ਰਹੀ ਹੈ। ਕੌਂਸਲ ਦੀ ਅਗਲੀ ਬੈਠਕ ਜਨਵਰੀ ਵਿਚ ਹੋਵੇਗੀ। ਉਸ ਬੈਠਕ ਵਿਚ ਉਸਾਰੀ ਅਧੀਨ ਮਕਾਨਾਂ ’ਤੇ ਲੱਗਣ ਵਾਲੇ ਜੀ. ਐੱਸ. ਟੀ. ਨੂੰ 12 ਫੀਸਦੀ ਤੋਂ ਘਟਾਉਣ ਬਾਰੇ ਵਿਚਾਰ ਹੋਵੇਗਾ। ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਦੀ ਨਵੀਂ ਪ੍ਰਣਾਲੀ 1 ਜਨਵਰੀ 2019 ਤੋਂ ਲਾਗੂ ਹੋਵੇਗੀ।
ਕਾਰੋਬਾਰੀਆਂ ਨੂੰ ਵੀ ਰਾਹਤ
ਖਪਤਕਾਰਾਂ ਦੇ ਨਾਲ-ਨਾਲ ਸਰਕਾਰ ਨੇ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ 31 ਮਾਰਚ ਤੱਕ ਜੀ. ਐੱਸ. ਟੀ ਰਿਟਰਨ ਫਾਈਲ ਕਰਨ ਵਾਲਿਆਂ ਨੂੰ ਕੋਈ ਜੁਰਮਾਨਾ ਨਾ ਲਾਉਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ’ਤੇ 18 ਤੋਂ ਘੱਟ ਕੇ 12 ਫੀਸਦੀ ਹੋਇਆ ਜੀ. ਐੱਸ. ਟੀ.
ਕੰਪਿਊਟਰ ਮਾਨੀਟਰ, ਪਾਵਰ ਬੈਂਕ, ਯੂ. ਪੀ. ਐੱਸ., ਟਾਇਰ, ਏ. ਸੀ., ਵਾਸ਼ਿੰਗ ਮਸ਼ੀਨਾਂ, ਪਾਣੀ ਗਰਮ ਕਰਨ ਵਾਲੇ ਹੀਟਰ, 100 ਰੁਪਏ ਤੱਕ ਦੀ ਸਿਨੇਮਾ ਟਿਕਟ ਅਤੇ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਪ੍ਰੀਮੀਅਮ।
18 ਤੋਂ 5 ਫੀਸਦੀ
ਖੇਤੀਬਾੜੀ ਉਪਕਰਨ, ਧਾਰਮਕ ਹਵਾਈ ਸਫਰ, ਦਿਵਿਆਂਗਾਂ ਲਈ ਵ੍ਹੀਲ ਚੇਅਰ ਅਤੇ ਹੋਰ ਉਪਕਰਨ।
ਐੱਨ. ਡੀ. ਏ. 'ਚ ਸੀਟਾਂ ਦੀ ਵੰਡ ਨੂੰ ਲੈ ਕੇ ਅੱਜ ਹੋ ਸਕਦੈ ਫੈਸਲਾ (ਪੜੋ 23 ਦਸੰਬਰ ਦੀਆਂ ਖਾਸ ਖਬਰਾਂ)
NEXT STORY