ਨਵੀਂ ਦਿੱਲੀ (ਭਾਸ਼ਾ)— ਕੋਵਿਡ-19 ਦੌਰਾਨ ਪੈਦਾ ਹੋਈਆਂ ਚੁਣੌਤੀਆਂ ਨੂੰ ਲੈ ਕੇ ਇਕ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਮੁਤਾਬਕ 1 ਅਪ੍ਰੈਲ ਤੋਂ ਲੈ ਕੇ 15 ਮਈ ਦਰਮਿਆਨ 24 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕਰੀਬ 55 ਫੀਸਦੀ ਪਰਿਵਾਰ ਦਿਨ 'ਚ ਮਹਿਜ ਦੋ ਵਕਤ ਦਾ ਖਾਣਾ ਹੀ ਜੁਟਾ ਸਕੇ। ਦੇਸ਼ ਵਿਚ 5,568 ਪਰਿਵਾਰਾਂ 'ਤੇ ਕੀਏ ਗਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਗੈਰ ਸਰਕਾਰੀ ਸੰਗਠਨ 'ਵਰਲਡ ਵਿਜ਼ਨ ਏਸ਼ੀਆ ਪੈਸਫਿਫ' ਵਲੋਂ ਜਾਰੀ ਏਸ਼ੀਆ 'ਚ ਸਭ ਤੋਂ ਵਧੇਰੇ ਕੋਵਿਡ-19 ਦੇ ਅਸਰ ਨਾਲ ਸੰਬੰਧਣ ਮੁਲਾਂਕਣ 'ਚ ਇਹ ਦੇਖਿਆ ਗਿਆ ਕਿ ਭਾਰਤੀ ਪਰਿਵਾਰਾਂ 'ਤੇ ਪਏ ਆਰਥਿਕ, ਮਨੋਵਿਗਿਆਨਕ ਅਤੇ ਸਰੀਰਕ ਦਬਾਅ ਨੇ ਬੱਚਿਆਂ ਦੇ ਕਲਿਆਣ ਦੇ ਸਾਰੇ ਪਹਿਲੂਆਂ 'ਤੇ ਅਸਰ ਪਾਇਆ। ਜਿਸ 'ਚ ਖੁਰਾਕ, ਪੋਸ਼ਣ, ਸਿਹਤ ਦੇਖਭਾਲ, ਜ਼ਰੂਰੀ ਦਵਾਈਆਂ, ਸਵੱਛਤਾ ਆਦਿ ਤੱਕ ਪਹੁੰਚ ਅਤੇ ਬਾਲ ਅਧਿਕਾਰ ਤੇ ਸੁਰੱਖਿਆ ਵਰਗੇ ਪਹਿਲੂ ਸ਼ਾਮਲ ਹਨ।
ਅਧਿਐਨ 'ਚ ਸਾਹਮਣੇ ਆਇਆ ਕਿ ਕੋਵਿਡ-19 ਕਾਰਨ 60 ਫੀਸਦੀ ਤੋਂ ਵਧੇਰੇ ਮਾਪੇ/ਦੇਖਭਾਲ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਸਰਵੇਖਣ ਦੌਰਾਨ ਦੇਖਿਆ ਗਿਆ ਕਿ ਤਾਲਾਬੰਦੀ ਦੀ ਸਭ ਤੋਂ ਵਧੇਰੇ ਮਾਰ ਦਿਹਾੜੀ ਮਜ਼ਦੂਰਾਂ 'ਤੇ ਪਈ ਅਤੇ ਇਸ ਦੇ ਚੱਲਦੇ ਖੋਹੀ ਗਈ ਰੋਜ਼ੀ-ਰੋਟੀ ਪੇਂਡੂ ਅਤੇ ਸ਼ਹਿਰੀ ਗਰੀਬਾਂ ਲਈ ਸਭ ਤੋਂ ਵੱਡੀ ਚਿੰਤਾ ਬਣ ਗਈ।
ਦਿਹਾੜੀ ਮਜ਼ਦੂਰ ਇਸ ਸਰਵੇਖਣ ਦਾ ਸਭ ਤੋਂ ਵੱਡਾ ਹਿੱਸਾ ਸਨ। ਅਧਿਐਨ 'ਚ ਸਾਹਮਣੇ ਆਇਆ ਕਿ ਸਿਰਫ 56 ਫੀਸਦੀ ਲੋਕ ਹੀ ਹਮੇਸ਼ਾ ਸਵੱਛਤਾ ਸੰਬੰਧੀ ਚੀਜ਼ਾਂ ਇਕੱਠੀਆਂ ਕਰ ਸਕੇ, ਜਦਕਿ 40 ਫੀਸਦੀ ਕਦੇ-ਕਦੇ ਅਜਿਹਾ ਕਰ ਸਕੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਉੱਚਿਤ ਪਾਣੀ ਅਤੇ ਸਾਫ-ਸਫਾਈ ਤੱਕ ਪਹੁੰਚ ਇਕ ਚੁਣੌਤੀ ਹੈ, ਜਿਸ ਕਾਰਨ ਕੁਪੋਸ਼ਣ ਅਤੇ ਕੋਵਿਡ-19 ਸਮੇਤ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਆਮਦਨੀ ਚੱਲੇ ਜਾਣ, ਸਕੂਲ ਦੀ ਕਮੀ, ਬੱਚਿਆਂ ਦੇ ਆਚਰਣ 'ਚ ਬਦਲਾਅ, ਕੁਆਰੰਟੀਨ ਜਿਹੇ ਕਦਮਾਂ ਨਾਲ ਪਰਿਵਾਰ 'ਤੇ ਆਏ ਦਬਾਅ ਕਾਰਨ ਬੱਚਿਆਂ ਨੂੰ ਸਰੀਰਕ ਸਜ਼ਾ ਭਾਵਨਾਤਮਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਓਮ ਪ੍ਰਕਾਸ਼ ਧਨਖੜ ਹਰਿਆਣਾ ਭਾਜਪਾ ਪ੍ਰਧਾਨ ਨਿਯੁਕਤ
NEXT STORY