ਮੁੰਬਈ— ਸ਼ਿਵ ਸੈਨਾ ਦੇ ਅਲਟੀਮੇਟਮ ਦੇ ਬਾਅਦ ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਫੜਨਵੀਸ ਸਰਕਾਰ ਨੇ ਇਸ ਦੇ ਲਈ ਪੈਨਲ ਦਾ ਗਠਨ ਵੀ ਕੀਤਾ ਹੈ ਜੋ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦੇ ਲਈ ਡਰਾਫਟ ਤਿਆਰ ਕਰੇਗਾ। ਸਰਕਾਰ ਨੇ ਇਸ ਫੈਸਲੇ ਦੇ ਬਾਅਦ ਕਿਸਾਨ ਨੇਤਾਵਾਂ ਨੇ ਹੁਣ ਪ੍ਰਦਰਸ਼ਨ ਨਾ ਕਰਨ ਦਾ ਫੈਸਲਾ ਲਿਆ ਹੈ।
ਸ਼ਨੀਵਾਰ ਨੂੰ ਬੀ.ਜੇ.ਪੀ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜਾਂ ਤਾਂ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਜਾਂ ਫਿਰ ਦਰਮਿਆਨ ਚੋਣਾਂ ਲਈ ਤਿਆਰ ਰਹਿਣ। ਸੀ.ਐਮ ਦੇਵੇਂਦਰ ਫੜਨਵੀਸ ਵੀ ਬਹੁਤ ਸਮੇਂ ਤੋਂ ਕਿਸਾਨਾਂ ਨਾਲ ਗੱਲ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਵ ਸੈਨਾ ਸੰਸਦ ਸੰਜੈ ਰਾਉਤ ਨੇ ਕਿਹਾ ਸੀ ਕਿ ਮਹਾਰਾਸ਼ਟਰ ਦੀ ਰਾਜਨੀਤੀ 'ਚ ਜੁਲਾਈ 'ਚ ਭੂਚਾਲ ਆਉਣ ਵਾਲਾ ਹੈ।
ਪਲਾਸਟਿਕ ਦੇ ਚਾਵਲਾਂ ਨਾਲ ਜੁੜੀ ਅਫਵਾਹ ਕਰਨਾਟਕ ਦੇ ਮੰਤਰੀ ਨੇ ਕੀਤੀ ਖਾਰਜ਼
NEXT STORY