ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੰਮੂ ਕਸ਼ਮੀਰ 'ਚ ਇਕ ਮੁਹਿੰਮ ਦੌਰਾਨ ਦੋ ਅੱਤਾਵਾਦੀਆਂ ਨੂੰ ਢੇਰ ਕਰਨ ਵਾਲੇ ਭਾਰਤੀ ਹਵਾਈ ਫੌਜ ਦੇ ਗਰੁੜ ਕਮਾਂਡੋ ਜਯੋਤੀ ਪ੍ਰਕਾਸ਼ ਨਿਰਾਲਾ ਨੂੰ 'ਅਸ਼ੋਕ ਚੱਕਰ' ਨਾਲ ਸਨਮਾਨਿਤ ਕੀਤਾ। ਰਾਜਪਥ 'ਤੇ 69ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਅੱਖਾਂ 'ਚ ਮਾਣ ਦੀ ਭਾਵਨਾ ਲੈ ਕੇ ਕਮਾਂਡੋ ਨਿਰਾਲਾ ਦੀ ਪਤਨੀ ਸੁਸ਼ਮਾਨੰਦ ਅਤੇ ਮਾਂ ਮਾਲਤੀ ਦੇਵੀ ਨੇ ਰਾਸ਼ਟਰਪਤੀ ਕੋਵਿੰਦ ਤੋਂ ਸੰਮਾਨ ਗ੍ਰਹਿਣ ਕੀਤਾ।

'ਅਸ਼ੋਕ ਚੱਕਰ' ਸ਼ਾਂਤੀਕਾਲ 'ਚ ਦਿੱਤਾ ਜਾਣ ਵਾਲਾ ਸਰਵਉੱਚ ਵੀਰਤਾ ਪੁਰਸਕਾਰ ਹੈ। ਨਿਰਾਲਾ ਨੇ ਜੰਮੂ-ਕਸ਼ਮੀਰ ਦੇ ਹਾਜਿਨ ਇਲਾਕੇ 'ਚ ਪਿਛਲੇ ਸਾਲ ਨਵੰਬਰ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕੱਲੇ ਹੀ 2 ਅੱਤਵਾਦੀਆਂ ਨੂੰ ਢੇਰ ਕੀਤਾ ਸੀ ਪਰ ਇਸ ਦੌਰਾਨ ਕਮਾਂਡੋ ਨਿਰਾਲਾ ਜ਼ਖਮੀ ਹੋ ਗਏ ਅਤੇ ਬਾਅਦ 'ਚ ਵੀਰਗਤੀ ਪ੍ਰਾਪਤ ਹੋਏ ਗਏ। ਉਸ ਮੁੱਠਭੇੜ 'ਚ ਫੌਜ ਨੇ 6 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਜਿਸ 'ਚ ਲਸ਼ਕਰ-ਏ-ਤੌਇਬਾ ਅੱਤਵਾਦੀ ਜਕੀ-ਉਰ-ਰਹਿਮਾਨ ਲਖਵੀ ਦਾ ਭਤੀਜਾ ਵੀ ਸ਼ਾਮਲ ਸਨ।
ਗਣਤੰਤਰ ਦਿਵਸ : ਇਸ ਸਾਲ ਪਾਕਿਸਤਾਨ ਰੇਂਜਰਜ਼ ਨੂੰ ਮਠਿਆਈ ਨਹੀਂ ਦੇਵੇਗੀ ਬੀ.ਐੈੱਸ.ਐੈੱਫ.
NEXT STORY