ਨਵੀਂ ਦਿੱਲੀ— ਪੱਛਮੀ ਬੰਗਾਲ 'ਚ ਜਾਰੀ ਹੰਗਾਮੇ ਅਤੇ ਰੋਡ ਸ਼ੋਅ 'ਚ ਹੋਈ ਹਿੰਸਾ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਟੀ.ਐੱਮ.ਸੀ. ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕੁਝ ਤਸਵੀਰਾਂ ਦਿਖਾ ਕੇ ਦਾਅਵਾ ਕੀਤਾ ਕਿ ਰੋਡ ਸ਼ੋਅ 'ਚ ਹਿੰਸਾ ਟੀ.ਐੱਮ.ਸੀ. ਦੇ ਲੋਕਾਂ ਨੇ ਕੀਤੀ ਅਤੇ ਟੀ.ਐੱਮ.ਸੀ. ਦੇ ਹੀ ਗੁੰਡਿਆਂ ਨੇ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਵੀ ਤੋੜੀ। ਸ਼ਾਹ ਨੇ ਬੰਗਾਲ 'ਚ ਟੀ.ਐੱਮ.ਸੀ. ਦੇ ਦਿਨ ਖਤਮ ਹੋਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਭਾਜਪਾ ਬੰਗਾਲ 'ਚ ਕਲੀਨ ਸਵਿਪ ਕਰਨ ਜਾ ਰਹੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਬੰਗਾਲ 'ਚ 6 ਗੇੜਾਂ 'ਚ ਹਿੰਸਾ ਹੋਈ ਜਦੋਂ ਕਿ ਹੋਰ ਰਾਜਾਂ 'ਚ ਇਸ ਤਰ੍ਹਾਂ ਨਾਲ ਹਿੰਸਾ ਨਹੀਂ ਹੋਈ। ਉਨ੍ਹਾਂ ਨੇ ਕਿਹਾ,''ਬੰਗਾਲ 'ਚ 6 ਦੇ 6 ਗੇੜਾਂ 'ਚ ਹਿੰਸਾ ਹੋਈ ਅਤੇ ਇਸ ਦਾ ਮਤਲਬ ਹੀ ਹੈ ਕਿ ਹਿੰਸਾ ਦਾ ਕਾਰਨ ਹੀ ਤ੍ਰਿਣਮੂਲ ਹੈ ਭਾਜਪਾ ਨਹੀਂ। ਮੰਗਲਵਾਰ ਨੂੰ ਭਾਜਪਾ ਦੇ ਰੋਡ ਸ਼ੋਅ ਤੋਂ 3 ਘੰਟੇ ਪਹਿਲਾਂ ਹੀ ਜੋ ਪੋਸਟਰ ਬੈਨਰ ਲਗਾਏ ਸਨ, ਉਸ ਨੂੰ ਹਟਾਉਣ ਦਾ ਕੰਮ ਕੀਤਾ ਗਿਆ। ਪੁਲਸ ਚੁੱਪ ਕਰ ਕੇ ਸਭ ਦੇਖਦੀ ਰਹੀ। ਉੱਥੇ ਸਾਡੇ ਵਰਕਰਾਂ ਨੂੰ ਉਕਸਾਉਣ ਦਾ ਕੰਮ ਕੀਤਾ ਗਿਆ। ਭਾਜਪਾ ਦੇ ਪੋਸਟਰ ਉਖਾੜੇ ਗਏ।''
ਸੀ.ਆਰ.ਪੀ.ਐੱਫ. ਸੁਰੱਖਿਆ ਕਾਰਨਾਂ ਕਰ ਕੇ ਬਚੀ ਮੇਰੀ ਜਾਨ
ਤ੍ਰਿਣਮੂਲ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਕੱਲ ਮੈਂ ਕਿਸਮਤ ਨਾਲ ਹੀ ਸੀ.ਆਰ.ਪੀ.ਐੱਫ. ਸੁਰੱਖਿਆ ਕਾਰਨਾਂ ਕਰ ਕੇ ਬਚ ਗਿਆ। ਉਨ੍ਹਾਂ ਨੇ ਕਿਹਾ,''ਰੋਡ ਸ਼ੋਅ ਦੇ ਅੰਦਰ ਜਨ ਸਮਰਥਨ ਕੋਲਕਾਤਾ ਦੀ ਜਨਤਾ ਦਾ ਮਿਲਿਆ। ਘੱਟੋ-ਘੱਟ ਦੋ-ਢਾਈ ਲੱਖ ਲੋਕ 7 ਕਿਲੋਮੀਟਰ ਦੇ ਰੋਡ ਸ਼ੋਅ 'ਚ ਸ਼ਾਮਲ ਹੋਏ। ਹਮਲਾ ਇਕ ਨਹੀਂ ਸੀ, 3 ਹਮਲੇ ਹੋਏ। ਤੀਜੇ ਹਮਲੇ 'ਚ ਅਗਜਨੀ ਅਤੇ ਪਥਰਾਅ ਅਤੇ ਕੈਰੋਸੀਨ ਬੰਬ ਨਾਲ ਹਮਲਾ ਕੀਤਾ ਗਿਆ। ਜਿੰਨੇ ਵੀ ਪਥਰਾਅ ਕਰਨ ਵਾਲੇ ਲੋਕ ਸਨ, ਉਹ ਅੰਦਰ ਦੇ ਸਨ, ਅਸੀਂ ਰਿਸੀਵਰ ਐਂਡ 'ਤੇ ਸੀ। ਮੇਰੇ ਰੋਡ ਸ਼ੋਅ 'ਤੇ ਪਥਰਾਅ ਕੀਤਾ ਗਿਆ। ਬਚਾਅ ਕਰਨ ਦੇ ਸਾਧਨ ਕਰਦਾ ਹੋਇਆ ਮੈਂ ਤਸਵੀਰਾਂ 'ਚ ਸਪੱਸ਼ਟ ਦਿੱਸ ਰਿਹਾ ਹਾਂ।''
ਚੋਣ ਕਮਿਸ਼ਨ ਨੇ ਨਹੀਂ ਕੀਤੀ ਕਾਰਵਾਈ
ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਚੁੱਕਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ,''ਸਭ ਕੁਝ ਦੇਖਦੇ ਹੋਏ ਚੋਣ ਕਮਿਸ਼ਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਬੰਗਾਲ ਦੇ ਅੰਦਰ ਅਪਰਾਧੀਆਂ ਨੂੰ ਹਿਸਟਰੀਸ਼ੀਟਰਾਂ ਨੂੰ ਚੋਣਾਂ ਦੌਰਾਨ ਛੱਡ ਦਿੱਤਾ ਜਾਂਦਾ ਹੈ। ਬਾਕੀ ਰਾਜਾਂ 'ਚ ਪੈਰੋਲ, ਛੁੱਟੇ ਅਪਰਾਧੀਆਂ ਨੂੰ ਚੋਣਾਂ ਦੌਰਾਨ ਹਿਰਾਸਤ 'ਚ ਲਿਆ। ਕਿਉਂ ਚੋਣ ਕਮਿਸ਼ਨ ਚੁੱਪ ਬੈਠਾ ਹੈ, ਜਦੋਂ ਤੱਕ ਗੁੰਡਿਆਂ ਨੂੰ ਫੜਾਂਗੇ ਨਹੀਂ ਨਿਰਪੱਖ ਚੋਣਾਂ ਨਹੀਂ ਹੋਣਗੀਆਂ।''
ਜਨਤਾ ਹਿੰਸਾ ਦਾ ਸਮਰਥਨ ਨਹੀਂ ਕਰੇਗੀ
ਭਾਜਪਾ ਪ੍ਰਧਾਨ ਨੇ ਕਿਹਾ,''2 ਦਿਨ ਪਹਿਲਾਂ ਦੀਦੀ ਨੇ ਜਨਤਕ ਰੂਪ ਨਾਲ ਧਮਕੀ ਦਿੱਤੀ ਕਿ ਮੈਂ ਬਦਲਾ ਲਵਾਂਗੀ। ਜਨਤਕ ਭਾਸ਼ਣ 'ਚ ਧਮਕੀ ਦਿੱਤੀ। ਉਨ੍ਹਾਂ ਦੇ ਪ੍ਰਚਾਰ 'ਤੇ ਕਿਉਂ ਬੈਨ ਨਹੀਂ ਕੀਤਾ ਗਿਆ। ਮਮਤਾ ਦੀਦੀ ਮੰਨਦੀ ਹੈ ਕਿ ਹਿੰਸਾ ਦਾ ਚਿੱਕੜ ਫੈਲਾ ਕੇ ਜਿੱਤ ਲਵੇਗੀ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਮਰ 'ਚ ਤੁਸੀਂ ਵੱਡੇ ਹੋ, ਮੈਨੂੰ ਅਨੁਭਵ ਜ਼ਿਆਦਾ ਹੈ। ਬੰਗਾਲ ਦੀ ਜਨਤਾ ਕਦੇ ਹਿੰਸਾ ਦਾ ਸਮਰਥਨ ਨਹੀਂ ਕਰ ਸਕਦੀ।''
ਨਵਜੋਤ ਸਿੰਘ ਸਿੱਧੂ ਅੱਜ ਹਿਮਾਚਲ 'ਚ ਕਰਨਗੇ ਰੈਲੀ
NEXT STORY