ਨਵੀਂ ਦਿੱਲੀ— ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਆਮ ਲੋਕਾਂ ਦੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਅੱਤਵਾਦੀਆਂ ਨਾਲ ਸਖਤੀ ਨਾਲ ਨਜਿੱਠਣ ਦੀ ਲੋੜ ਹੈ।
ਜੇਤਲੀ ਨੇ ਸਵਾਲ ਉਠਾਇਆ ਕਿ ਕੀ ਮਰਨ ਅਤੇ ਮਾਰਨ ਲਈ ਤਿਆਰ ਫਿਦਾਇਨ ਨਾਲ 'ਸੱਤਿਆਗ੍ਰਹਿ' ਦੇ ਰਸਤੇ ਰਾਹੀਂ ਨਜਿੱਠਣਾ ਚਾਹੀਦਾ ਹੈ? ਫਿਰ ਕਿਹਾ, ''ਇਕ ਅੱਤਵਾਦੀ ਜੋ ਆਤਮ ਸਮਰਪਣ ਕਰਨ ਤੋਂ ਨਾਂਹ ਕਰਦਾ ਹੈ ਅਤੇ ਗੋਲੀਬੰਦੀ ਦੀ ਤਜਵੀਜ਼ ਤੋਂ ਵੀ ਨਾਂਹ ਕਰਦਾ ਹੈ, ਉਸ ਦੇ ਨਾਲ ਉਸੇ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਵਾਲੇ ਕਿਸੇ ਵੀ ਵਿਅਕਤੀ ਨਾਲ ਨਜਿੱਠਿਆ ਜਾਂਦਾ ਹੈ। ਇਹ ਤਾਕਤ ਦੀ ਵਰਤੋਂ ਦੀ ਗੱਲ ਨਹੀਂ, ਇਹ ਕਾਨੂੰਨ ਦੇ ਸਾਸ਼ਨ ਦੀ ਗੱਲ ਹੈ।
ਜੇਤਲੀ ਨੇ ਕਿਹਾ ਕਿ ਹਰ ਭਾਰਤੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕੌਣ ਹੈ ਜੋ ਇਸ ਦੇਸ਼ ਨੂੰ ਇਕਜੁੱਟ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਇਕੋ-ਇਕ ਟੀਚਾ ਇਕ ਚੁਣੀ ਹੋਈ ਸਰਕਾਰ, ਜਨਤਾ ਨਾਲ ਗੱਲਬਾਤ, ਇਕ ਕਸ਼ਮੀਰੀ ਪ੍ਰਤੀ ਇਨਸਾਨੀਅਤ ਭਰਿਆ ਰੁਖ ਹੈ। ਹਾਲਾਂਕਿ ਇਸ ਨਾਲ ਕੁਝ ਲੋਕ ਅਸਹਿਮਤੀ ਪ੍ਰਗਟਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਜਿਸ ਨੀਤੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਜਿਸ 'ਚ ਘਾਟੀ ਦੇ ਆਮ ਨਾਗਰਿਕਾਂ ਦੀ ਰੱਖਿਆ ਕਰਨੀ, ਉਨ੍ਹਾਂ ਨੂੰ ਅੱਤਵਾਦ ਤੋਂ ਮੁਕਤ ਕਰਨਾ, ਉਨ੍ਹਾਂ ਨੂੰ ਵਧੀਆ ਗੁਣਵੱਤਾ ਭਰਿਆ ਜੀਵਨ ਅਤੇ ਵਾਤਾਵਰਣ ਦੇਣਾ ਸ਼ਾਮਲ ਹੋਵੇ।
ਮਾਸੂਮ ਧੀ ਨੂੰ ਦਰਿੰਦਿਆਂ ਵਾਂਗ ਕੁੱਟਣ ਵਾਲਾ ਪਿਓ ਗ੍ਰਿਫਤਾਰ, ਪਤਨੀ ਨੇ ਦੱਸੀ ਕਰਤੂਤ
NEXT STORY