ਪਿੰਜੌਰ (ਚੰਦਨ) : ਹਰਿਆਣਾ ਦੇ ਪਿੰਜੌਰ 'ਚ ਅਮਰਾਵਤੀ ਇਨਕਲੇਵ 'ਚ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਧੀ ਨੂੰ ਕੁੱਟਣ ਵਾਲੇ ਪਿਓ ਅਸ਼ਵਨੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਬੀਤੀ ਦੇਰ ਰਾਤ ਪਿਓ ਨੂੰ ਸੈਕਟਰ-20 ਦੀ ਮਾਰਕਿਟ 'ਚੋਂ ਗ੍ਰਿਫਤਾਰ ਕੀਤਾ।
ਜ਼ਿਕਰਯੋਗ ਹੈ ਕਿ ਅਸ਼ਵਨੀ ਨੇ ਆਪਣੀ ਪਤਨੀ ਅਤੇ 12 ਸਾਲਾਂ ਦੀ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਦੋਸ਼ੀ ਦੀ ਪਤਨੀ ਨੇ ਉਸ 'ਤੇ ਦੂਜੀ ਔਰਤਾਂ ਨਾਲ ਸੰਬੰਧ ਰੱਖਣ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਦੂਜੀ ਔਰਤਾਂ ਨਾਲ ਸੰਬੰਧ ਹੋਣ ਨੂੰ ਲੈ ਕੇ ਪਤੀ ਤੋਂ ਜਵਾਬ ਮੰਗਿਆ ਸੀ। ਇਸ ਗੱਲ 'ਤੇ ਉਹ ਇੰਨਾ ਗੁੱਸੇ 'ਚ ਆ ਗਿਆ ਕਿ ਪਹਿਲੇ ਤਾਂ ਉਸ ਨੂੰ ਕੁਰਸੀ ਨਾਲ ਬੰਨ੍ਹ ਕੇ ਮਾਰਿਆ ਅਤੇ ਫਿਰ 12 ਸਾਲ ਦੀ ਬੇਟੀ ਨੂੰ ਬੈਡ 'ਤੇ ਸੁੱਟ ਕੇ ਬੇਰਹਿਮੀ ਨਾਲ ਮਾਰਦਾ ਰਿਹਾ।
ਔਰਤ ਨੇ ਕਿਸੇ ਤਰ੍ਹਾਂ ਕੁਰਸੀ ਨਾਲ ਬੰਨ੍ਹੇ ਹੱਥ ਖੋਲ੍ਹੇ ਅਤੇ ਬੱਚੀ ਨੂੰ ਮਾਰਨ ਦਾ ਵੀਡੀਓ ਬਣਾ ਕੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ। ਔਰਤ ਦਾ ਕਹਿਣਾ ਹੈ ਕਿ ਇਸ ਤੋਂ ਪਹਿਲੇ ਵੀ ਪਤੀ ਉਸ ਨਾਲ ਕੁੱਟਮਾਰ ਕਰ ਚੁੱਕਿਆ ਹੈ। ਦੋਸ਼ੀ ਅੰਡਿਆਂ ਦਾ ਹੋਲਸੇਲ ਵਿਕਰੇਤਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਉਹ ਅਕਸਰ ਆਪਣੀ ਪਤਨੀ ਅਤੇ ਬੱਚੀ ਨਾਲ ਕੁੱਟਮਾਰ ਕਰਕੇ ਗਾਲੀ-ਗਲੌਚ ਕਰਦਾ ਸੀ। ਉਸ ਦੀ ਪਤਨੀ ਨੇ ਕਿਹਾ ਕਿ ਵਿਆਹ ਦੇ 13 ਸਾਲ ਬਾਅਦ ਵੀ ਉਹ ਆਪਣੇ ਘਰਦਿਆਂ ਤੋਂ ਰੁਪਏ ਮੰਗ ਕੇ ਘਰ ਦਾ ਖਰਚ ਚਲਾ ਰਹੀ ਹੈ।
OPEC ਬੈਠਕ 'ਚ ਲਿਆ ਵੱਡਾ ਫੈਸਲਾ, ਘੱਟ ਹੋਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY